Mumbai : ਰਿਲਾਇੰਸ ਜੀਓ ਨੇ ਅੱਜ 10 ਸ਼ਹਿਰਾਂ ਵਿੱਚ ਆਪਣੀ 5G ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦਾ ਹਿੰਦਪੁਰ, ਮਦਨਪੱਲੇ, ਪ੍ਰੋਦਾਤੂਰ, ਛੱਤੀਸਗੜ੍ਹ ਦਾ ਰਾਏਪੁਰ, ਉੜੀਸਾ ਦਾ ਤਲਚਰ, ਪੰਜਾਬ ਦਾ ਪਟਿਆਲਾ, ਰਾਜਸਥਾਨ ਦਾ ਅਲਵਰ, ਤੇਲੰਗਾਨਾ ਦਾ ਮਨਚੇਰੀਅਲ, ਉੱਤਰ ਪ੍ਰਦੇਸ਼ ਦਾ ਗੋਰਖਪੁਰ ਅਤੇ ਉੱਤਰਾਖੰਡ ਦਾ ਰੁੜਕੀ ਸ਼ਾਮਲ ਹਨ। ਇਸ ਨਾਲ True5g ਨੈੱਟਵਰਕ ਨਾਲ ਜੁੜੇ ਸ਼ਹਿਰਾਂ ਦੀ ਗਿਣਤੀ 236 ਹੋ ਗਈ ਹੈ।



 

ਰਿਲਾਇੰਸ ਜੀਓ ਇਹਨਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਲੌਤਾ ਆਪਰੇਟਰ ਬਣ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦੇ ਗਏ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ 'ਤੇ ਅਸੀਮਤ ਡੇਟਾ ਮਿਲੇਗਾ।

 

 ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ

ਅੱਜ ਤੋਂ ਇਹਨਾਂ ਸਾਰੇ ਸ਼ਹਿਰਾਂ ਵਿੱਚ Jio ਉਪਭੋਗਤਾ Jio ਵੈਲਕਮ ਆਫਰ ਦਾ ਫਾਇਦਾ ਉਠਾਉਣ ਦੇ ਯੋਗ ਹੋਣਗੇ, ਜਿਸ ਦੇ ਤਹਿਤ ਉਹ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਦੀ ਸਪੀਡ ਦੇ ਨਾਲ 5G ਇੰਟਰਨੈਟ ਦਾ ਆਨੰਦ ਲੈ ਸਕਦੇ ਹਨ। ਇਸ ਮੌਕੇ 'ਤੇ ਬੋਲਦਿਆਂ ਜੀਓ ਦੇ ਬੁਲਾਰੇ ਨੇ ਕਿਹਾ, "ਸਾਨੂੰ 8 ਰਾਜਾਂ ਦੇ 10 ਸ਼ਹਿਰਾਂ ਵਿੱਚ ਇੱਕੋ ਸਮੇਂ Jio True 5G ਲਾਂਚ ਕਰਨ 'ਤੇ ਮਾਣ ਹੈ। ਇਸ ਲਾਂਚ ਦੇ ਨਾਲ ਦੇਸ਼ ਭਰ ਦੇ 236 ਸ਼ਹਿਰਾਂ ਵਿੱਚ ਜਿਓ ਉਪਭੋਗਤਾ ਨਵੇਂ ਸਾਲ ਵਿੱਚ Jio True 5G ਦੇ ਲਾਭਾਂ ਦਾ ਅਨੰਦ ਲੈਣ ਦੇ ਯੋਗ ਹੋਣਗੇ।

 

 ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ

ਜਿਨ੍ਹਾਂ ਸ਼ਹਿਰਾਂ ਵਿੱਚ ਅੱਜ Jio True 5G ਲਾਂਚ ਕੀਤਾ ਗਿਆ ਹੈ, ਉਹ ਦੇਸ਼ ਵਿੱਚ ਸੈਰ-ਸਪਾਟਾ, ਵਪਾਰ ਅਤੇ ਸਿੱਖਿਆ ਕੇਂਦਰਾਂ ਦੇ ਲਿਹਾਜ਼ ਨਾਲ ਅਹਿਮ ਹਨ। ਇਸ Jio True 5G ਦੇ ਲਾਂਚ ਦੇ ਨਾਲ ਖਪਤਕਾਰ ਨਾ ਸਿਰਫ ਟੈਲੀਕਾਮ ਨੈਟਵਰਕ ਦਾ ਫ਼ਾਇਦਾ ਉਠਾਉਣਗੇ , ਸਗੋਂ ਇਸ ਦੇ ਇਸਤੇਮਾਲ ਨਾਲ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥਕੇਅਰ, ਐਗਰੀਕਲਚਰ, ਆਈ.ਟੀ. ਅਤੇ ਉਦਯੋਗਿਕ ਇਕਾਈਆਂ 'ਚ ਤੇਜ਼ ਸਪੀਡ ਦਾ ਅਨੁਭਵ ਕਰ ਲਾਭ ਉਠਾਉਣਗੇ। 

 

ਅਸੀਂ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਪੰਜਾਬ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਦੇ ਵੀ ਧੰਨਵਾਦੀ ਹਾਂ ,ਜਿਨ੍ਹਾਂ ਨੇ ਤੇਜ਼ੀ ਨਾਲ ਡਿਜੀਟਾਈਜੇਸ਼ਨ ਵਿੱਚ ਸਾਡਾ ਸਮਰਥਨ ਕੀਤਾ ਹੈ।"