Jio vs Airtel vs Vi vs BSNL: ਸਾਲ 2024 ਖਤਮ ਹੋਣ 'ਚ ਹੁਣ ਕੁਝ ਹੀ ਦਿਨ ਬਾਕੀ ਹਨ। ਜੇਕਰ ਤੁਸੀਂ ਵੀ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਸਸਤੇ ਰਿਚਾਰਜ ਨੂੰ ਅਪਣਾਉਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ ਰੀਚਾਰਜ ਪਲਾਨ ਬਾਰੇ ਦੱਸਣਾ ਚਾਹੁੰਦੇ ਹਾਂ ਤਾਂ ਜੋ ਤੁਹਾਨੂੰ ਲੰਬੇ ਸਮੇਂ ਤੱਕ ਵਾਰ-ਵਾਰ ਰਿਚਾਰਜ ਕਰਨ ਦੀ ਲੋੜ ਨਾ ਪਵੇ।


ਅਜਿਹੇ ਰੀਚਾਰਜ ਪਲਾਨ ਰਿਲਾਇੰਸ ਜੀਓ, ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਬੀਐੱਸਐੱਨਐੱਲ ਵੱਲੋਂ ਪੇਸ਼ ਕੀਤੇ ਜਾ ਰਹੇ ਹਨ। ਇਹ ਸਾਲਾਨਾ ਰੀਚਾਰਜ ਪਲਾਨ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਹਾਨੂੰ ਪੂਰੇ ਸਾਲ ਰਿਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ। ਆਓ ਜਾਣਦੇ ਹਾਂ ਇਨ੍ਹਾਂ ਰਿਚਾਰਜ ਪਲਾਨਸ ਬਾਰੇ-


ਜੀਓ ਦੇ 1 ਸਾਲ ਦੀ ਵੈਧਤਾ ਵਾਲੇ ਰੀਚਾਰਜ ਪਲਾਨਸ


ਜੀਓ 336 ਅਤੇ 365 ਦਿਨਾਂ ਦੀ ਵੈਧਤਾ ਦੇ ਨਾਲ ਸਾਲਾਨਾ ਰੀਚਾਰਜ ਪਲਾਨ ਆਫਰ ਕਰਦਾ ਹੈ। 336 ਦਿਨਾਂ ਦੀ ਵੈਧਤਾ ਵਾਲੇ ਪਲਾਨ ਦੀ ਕੀਮਤ 895 ਰੁਪਏ ਹੈ। ਇਸ ਪਲਾਨ ਦੇ ਨਾਲ ਕੁੱਲ 24 ਜੀਬੀ ਹਾਈ ਸਪੀਡ ਡਾਟਾ ਮਿਲਦਾ ਹੈ। ਨਾਲ ਹੀ, ਤੁਹਾਨੂੰ ਅਨਲਿਮਿਟਿਡ ਕਾਲਿੰਗ, ਹਰ 28 ਦਿਨਾਂ ਵਿੱਚ 50 SMS, Jio TV, Jio Cinema ਅਤੇ Jio Cloud ਤੱਕ ਫ੍ਰੀ ਐਕਸੈਸ ਮਿਲਦਾ ਹੈ। ਜੀਓ ਦਾ ਇਹ ਇੱਕ ਸਾਲ ਦਾ ਪਲਾਨ 3,599 ਰੁਪਏ ਵਿੱਚ ਆਉਂਦਾ ਹੈ। ਇਸ ਵਿੱਚ ਤੁਹਾਨੂੰ ਹਰ ਰੋਜ਼ 2.5GB ਡੇਟਾ, ਅਨਲਿਮਟਿਡ ਕਾਲਿੰਗ ਅਤੇ 100 SMS ਦਾ ਲਾਭ ਮਿਲਦਾ ਹੈ। ਇਸ ਪਲਾਨ ਦੇ ਨਾਲ ਜੀਓ ਐਪਸ ਦੇ ਫਾਇਦੇ ਉਪਲਬਧ ਹਨ।


Airtel ਅਤੇ Vi ਦਾ 365 ਦਿਨਾਂ ਦਾ ਪਲਾਨ


ਏਅਰਟੈੱਲ ਅਤੇ ਵੋਡਾਫੋਨ ਦੋਵੇਂ ਹੀ 365 ਦਿਨਾਂ ਦੀ ਵੈਧਤਾ ਵਾਲੇ ਪਲਾਨ ਪੇਸ਼ ਕਰਦੇ ਹਨ। 1 ਸਾਲ ਲਈ ਸਭ ਤੋਂ ਸਸਤੇ ਪਲਾਨ ਦੀ ਕੀਮਤ 1999 ਰੁਪਏ ਹੈ, ਦੋਵੇਂ ਕੰਪਨੀਆਂ 24 ਜੀਬੀ ਹਾਈ ਸਪੀਡ ਡੇਟਾ, ਅਨਲਿਮਿਟਿਡ ਕਾਲਿੰਗ ਅਤੇ ਹਰ ਰੋਜ਼ 100 SMS ਦਾ ਲਾਭ ਪੇਸ਼ ਕਰਦੀਆਂ ਹਨ।


BSNL ਦਾ 1 ਸਾਲ ਵਾਲਾ ਰੀਚਾਰਜ ਪਲਾਨ


BSNL ਦਾ 365 ਦਿਨਾਂ ਦਾ ਪਲਾਨ 2,999 ਰੁਪਏ ਵਿੱਚ ਆਉਂਦਾ ਹੈ। ਇਸ ਰੀਚਾਰਜ ਪਲਾਨ 'ਚ 4G ਨੈੱਟਵਰਕ ਦੇ ਹਾਈ-ਸਪੀਡ ਇੰਟਰਨੈੱਟ ਸਪੋਰਟ ਨਾਲ ਰੋਜ਼ਾਨਾ 3GB ਡਾਟਾ ਮਿਲਦਾ ਹੈ। ਤੁਹਾਨੂੰ 100 SMS ਅਤੇ ਅਨਲਿਮਿਟਿਡ  ਕਾਲਿੰਗ ਦਾ ਲਾਭ ਵੀ ਮਿਲਦਾ ਹੈ।