ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਕਾਫੀ ਕੁਝ ਬਦਲ ਦਿੱਤਾ ਹੈ। ਟ੍ਰਾਂਜੈਕਸ਼ਨ ਤੋਂ ਲੈਕੇ ਸ਼ੌਪਿੰਗ ਤਕ ਹੁਣ ਜ਼ਿਆਦਾਤਰ ਆਨਲਾਈਨ ਹੀ ਹੋਣ ਲੱਗਾ ਹੈ। ਪਰ ਇਸ ਦੇ ਨਾਲ ਹੀ ਆਨਲਾਈਨ ਫ੍ਰੌਡ ਵੀ ਕਾਫੀ ਜ਼ਿਆਦਾ ਵਧ ਗਏ ਹਨ। ਹੈਕਰਸ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਦੇ ਬੈਂਕ ਅਕਾਊਂਟ 'ਚ ਸੰਨ੍ਹ ਲਾ ਰਹੇ ਹਨ। ਉੱਥੇ ਹੀ ਇਨ੍ਹਾਂ ਤੋਂ ਬਚਣ ਲਈ ਅੱਜ ਅਸੀਂ ਤਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ। ਜਿੰਨ੍ਹਾਂ ਦੀ ਮਦਦ ਨਾਲ ਬਿਲਕੁਲ ਸੇਫ ਆਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹਨ। ਆਓ ਜਾਣਦੇ ਹਾਂ ਆਨਲਾਈਨ ਟ੍ਰਾਂਜੈਕਸ਼ਨ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ।


ਐਂਟੀ ਵਾਇਰਲ ਇੰਸਟਾਲ ਕਰੋ


ਆਪਣੇ ਡਿਵਾਇਸ ਨੂੰ ਸੇਫ ਬਣਾਉਣ ਤੇ ਬਗ, ਮੇਲਵੇਅਰ ਤੋਂ ਬਚਾਉਣ ਲਈ ਲੇਟੈਸਟ ਐਂਟੀ ਵਾਇਰਸ ਸੌਫਟਵੇਅਰ ਪਵਾਓ। ਇਸ ਦੇ ਨਾਲ ਹੀ ਡਿਵਾਇਸ ਦਾ ਪਾਸਵਰਡ ਇਕਦਮ ਸਟ੍ਰੌਂਗ ਰੱਖੋ। ਜਿਸ ਨੂੰ ਹੈਕਰਸ ਬ੍ਰੇਕ ਨਾ ਕਰ ਸਕਣ। ਐਂਟੀ ਵਾਇਰਸ ਚੰਗੀ ਕੰਪਨੀ ਦਾ ਹੀ ਹੋਵੇ।


ਫਿਸ਼ਿੰਗ ਸਕੈਮ ਤੋਂ ਬਚੋ


ਅਕਸਰ ਅਸੀਂ ਕਿਸੇ ਵੀ ਐਪ ਜਾਂ ਫਿਰ ਈ-ਮੇਲ 'ਤੇ ਆਏ ਲਿੰਕ 'ਤੇ ਬਿਨਾਂ ਕੁਝ ਸੋਚੇ ਸਮਝੇ ਕਲਿੱਕ ਕਰ ਦਿੰਦੇ ਹਨ। ਜਿਸ ਦਾ ਖਮਿਆਜ਼ਾ ਬਾਅਦ 'ਚ ਭੁਗਤਣਾ ਪੈਂਦਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਵੀ ਆਪਣੇ ਸਮਾਰਟਫੋਨ 'ਚ ਕੋਈ ਐਪ ਇੰਸਟਾਲ ਨਾ ਕਰਨ ਦਿਉ। ਇਸ ਨਾਲ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੇ ਸਮਾਰਟਫੋਨ ਦਾ ਐਕਸੈਸ ਮਿਲ ਜਾਵੇ।


ਪਰਸਨਲ ਡਿਟੇਲਸ ਨਾ ਸ਼ੇਅਰ ਕਰੋ


ਇਕ ਗੱਲ ਹਮੇਸ਼ਾਂ ਧਿਆਨ ਰੱਖੋ ਕਿ ਆਪਣੀਆਂ ਨਿੱਜੀਆਂ ਡਿਟੇਲਸ ਜਿਵੇਂ ਜਨਮ ਤਾਰੀਖ, ਨਿੱਕਨੇਮ, ਅਕਾਊਂਟ ਨੰਬਰ, ਏਟੀਐਮ ਦਾ ਪਿਨ ਆਦਿ ਆਨਲਾਈਨ ਕਿਸੇ ਦੇ ਵੀ ਨਾਲ ਸ਼ੇਅਰ ਨਾ ਕਰੋ। ਚਾਹੇ ਕਿੰਨਾ ਵੀ ਤੁਹਾਡਾ ਕੋਈ ਖ਼ਾਸ ਦੋਸਤ ਕਿਉਂ ਨਾ ਹੋਵੇ। ਇਸ ਦੇ ਨਾਲ ਹੀ ਕਦੇ ਵੀ ਕੈਸ਼ਬੈਕ ਤੇ ਦੂਜੇ ਰਿਵਾਰਡ ਦੇ ਚੱਕਰ 'ਚ ਨਾ ਫਸੋ।


ਆਨਲਾਈਨ ਸ਼ੌਪਿੰਗ ਦੇ ਸਮੇਂ ਇਸ ਦਾ ਰੱਖੋ ਖਿਆਲ


ਯਾਦ ਰੱਖੋ ਕਿ ਕਿਸੇ ਵੀ ਵੈਬਸਾਈਟ ਤੋਂ ਆਨਲਾਈਨ ਸ਼ੌਪਿੰਗ ਨਾ ਕਰੋ। ਜੇਕਰ ਤੁਸੀਂ ਕੁਝ ਆਨਲਾਈਨ ਮੰਗਵਾਉਣਾ ਹੈ ਤਾਂ ਅਥੈਂਟਿਕ ਵੈਬਸਾਈਟ ਤੋਂ ਮੰਗਵਾਓ। ਆਨਲਾਈਨ ਸ਼ੌਪਿੰਗ ਦੇ ਚੱਕਰ 'ਚ ਜੇਕਰ ਕਿਸੇ ਵੈਬਸਾਈਟ ਦੇ ਜਾਲ 'ਚ ਫਸ ਗਏ ਤਾਂ ਤੁਹਾਡੇ ਅਕਾਊਂਟ 'ਚ ਸੰਨ੍ਹ ਲੱਗ ਸਕਦੀ ਹੈ ਤੇ ਪੂਰਾ ਬੈਂਕ ਖਾਤਾ ਸਾਫ਼ ਹੋ ਸਕਦਾ ਹੈ।