ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਕੀਆ ਮੋਟਰਸ ਆਪਣੀ ਨਵੀਂ ਕੰਪੈਕਟ ਐਸਯੂਵੀ ਕੀਆ ਸੈਲਟੋਸ ਨਾਲ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਈ। ਬਹੁਤ ਹੀ ਘੱਟ ਸਮੇਂ ਵਿੱਚ ਕੀਆ ਸੈਲਟੋਸ ਭਾਰਤੀ ਗਾਹਕਾਂ ਲਈ ਮਨਪਸੰਦ ਕਾਰ ਬਣ ਗਈ ਹੈ। ਕੀਆ ਮੋਟਰਜ਼ ਕਾਰਪੋਰੇਸ਼ਨ ਵਿਸ਼ਵ ਦੀ 8ਵੀਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਜਿਸ ਨੇ ਭਾਰਤ ਵਿੱਚ ਤਿਉਹਾਰਾਂ ਦੇ ਮੌਸਮ ਵਿੱਚ ਚੰਗੀ ਵਿਕਰੀ ਕੀਤੀ ਹੈ। ਜਿੱਥੇ ਪੂਰੀ ਆਟੋ ਇੰਡਸਟਰੀ ਸੁਸਤੀ ਕਾਰਨ ਘੱਟ ਵਿਕਰੀ ਨਾਲ ਜੂਝ ਰਹੀ ਸੀ, ਕੀਆ ਮੋਟਰਜ਼ ਨੇ ਅਕਤੂਬਰ 2019 ਵਿੱਚ ਆਪਣੀ ਪਹਿਲੀ ਕਾਰ ਸੈਲਟੋਸ ਦੀਆਂ 12,850 ਯੂਨਿਟ ਵੇਚ ਦਿੱਤੀਆਂ।


ਅਗਸਤ 2019 ਵਿੱਚ ਲਾਂਚ ਹੋਣ ਤੋਂ ਬਾਅਦ, ਕੀਆ ਨੇ ਸਿਰਫ 70 ਦਿਨਾਂ ਵਿੱਚ ਸੈਲਟੋਸ ਦੇ 26,840 ਯੂਨਿਟ ਵੇਚੇ। ਕੰਪਨੀ ਮਾਰਕੀਟ ਵਿੱਚ ਸਿਰਫ ਇਕ ਉਤਪਾਦ ਨਾਲ ਭਾਰਤ ਦੀ 5ਵੀਂ ਵੱਡੀ ਵਾਹਨ ਕੰਪਨੀ ਬਣ ਗਈ। ਇਸ ਪ੍ਰਾਪਤੀ ਨੂੰ ਹਾਸਲ ਕਰਨ ਲਈ, ਸੈਲਟੋਸ ਨੇ ਨਾ ਵੱਖ-ਵੱਖ ਖੇਤਰਾਂ ਵਿੱਚ ਨਾ ਸਿਰਫ ਕਈ ਪੁਰਾਣੀਆਂ ਤੇ ਨਵੀਆਂ ਲਾਂਚ ਕੀਤੀਆਂ ਐਸਯੂਵੀਜ਼ ਨੂੰ ਪਿੱਛੇ ਛੱਡ ਦਿੱਤਾ ਹੈ, ਬਲਕਿ ਸਾਰੇ ਖੇਤਰਾਂ ਵਿੱਚ ਗਾਹਕਾਂ ਦੀਆਂ ਉਮੀਦਾਂ ਨੂੰ ਪਾਰ ਕਰਕੇ ਭਾਰਤੀ ਕਾਰ ਖਰੀਦਣ ਵਾਲੇ ਗਾਹਕਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਹਨ।


ਕੀਆ ਮੋਟਰਜ਼ ਇੰਡੀਆ ਨੂੰ ਪਹਿਲਾਂ ਹੀ ਸੈਲਟੋਸ ਲਈ ਹੁਣ ਤੱਕ 60,000 ਤੋਂ ਵੱਧ ਬੁਕਿੰਗ ਮਿਲ ਚੁੱਕੀ ਹੈ ਤੇ ਸਮੇਂ ਸਿਰ ਡਿਲੀਵਰ ਕਰਨ ਲਈ, ਕੀਆ ਨੇ ਅਨੰਤਪੁਰ ਵਿੱਚ ਆਪਣੀ ਹਾਈਟੈਕ ਪ੍ਰੋਡਕਸ਼ਨ ਫੈਸਿਲਿਟੀ ਵਿੱਚ ਉਤਪਾਦਨ ਵਧਾਉਣ ਲਈ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਬੁਕਿੰਗ ਨੂੰ ਬੰਦ ਨਹੀਂ ਕਰੇਗੀ ਕਿਉਂਕਿ ਬ੍ਰਾਂਡ ਦਾ ਪਲਾਂਟ ਸੈਲਟੋਸ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।


Car loan Information:

Calculate Car Loan EMI