ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਸਕੂਲ ਬੰਦ ਹਨ ਅਤੇ ਬੱਚੇ ਆਪਣੇ ਮਾਪਿਆਂ ਦੀ ਤਰ੍ਹਾਂ ਘਰ ਵਿੱਚ ਅਟਕ ਗਏ ਹਨ। ਸਟ੍ਰੀਮਿੰਗ ਐਪਸ ਘਰ ਵਿੱਚ ਮਨੋਰੰਜਨ ਦਾ ਇੱਕ ਵਧੀਆ ਜ਼ਰੀਆ ਹਨ। ਹੁਣ ਬੱਚਿਆਂ ਲਈ ਬਹੁਤ ਸਾਰੇ ਐਪਸ ਬਣਾਏ ਗਏ ਹਨ, ਇਸ ਲੌਕਡਾਊਨ ਦੌਰਾਨ ਤੁਸੀਂ ਉਨ੍ਹਾਂ ਨੂੰ ਇਨ੍ਹਾਂ ਐਪਸ ਨਾਲ ਐਂਟਰਟੇਨ ਕਰ ਸਕਦੇ ਹੋ।


Amazon Prime Video: ਕਾਰਟੂਨ ਅਤੇ ਐਨੀਮੇਸ਼ਨ ਫ਼ਿਲਮਾਂ ਬੱਚਿਆਂ ਨੂੰ ਵਧੇਰੇ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਐਮਜੌਨ, ਬੱਚਿਆਂ ਲਈ 60 ਤੋਂ ਵੱਧ ਟੈਲੀਵੀਜ਼ਨ ਸ਼ੋਅ, ਫ਼ਿਲਮਾਂ, ਨਰਸਰੀ ਦੀਆਂ ਰਾਈਮਜ਼ ਫਰੀ ਦੇ ਰਿਹਾ ਹੈ। ਇਸ ਸਹੂਲਤ ਦੀ ਵਰਤੋਂ ਕਰਨ ਲਈ ਤੁਹਾਨੂੰ ਐਮਜੌਨ ਪ੍ਰਾਈਮ ਮੈਂਬਰ ਬਣਨ ਦੀ ਲੋੜ ਨਹੀਂ ਹੈ।



Netflix: ਮਸ਼ਹੂਰ ਸਟ੍ਰੀਮਿੰਗ ਐਪ ਨੈੱਟਫਲਿਕਸ ਨੇ ਵੀ ਬੱਚਿਆਂ ਲਈ ਵੱਖਰਾ ਸੈਕਸ਼ਨ ਦਿੱਤਾ ਹੈ। ਇਸ ਵਿੱਚ ਕਾਮਿਕ ਬੁਕਸ ਅਤੇ ਸੁਪਰਹੀਰੋ ਫ਼ਿਲਮਾਂ, ਬੱਚਿਆਂ ਦੇ ਸੰਗੀਤ, ਟੀਵੀ ਐਕਸ਼ਨ ਅਤੇ ਐਡਵੈਂਚਰ, ਅਤੇ ਐਨੀਮੇਟਡ ਸ਼ੋਅ ਸ਼ਾਮਲ ਹਨ।



Cartoon Network: ਇਸ ਸਟ੍ਰੀਮਿੰਗ ਐਪ ਦੇ ਜ਼ਰੀਏ ਤੁਸੀਂ ਆਪਣੇ ਮਨਪਸੰਦ ਸ਼ੋਅ ਨੂੰ ਚੁਣ ਸਕਦੇ ਹੋ। ਇਸ ਵਿੱਚ ਬੱਚੇ ਆਪਣੇ ਮਨਪਸੰਦ ਕਾਰਟੂਨ ਨੈਟਵਰਕ ਸ਼ੋਅ ਜਿਵੇਂ ਬੈਨ 10, ਦ ਪਾਵਰਪੱਫ ਗਰਲਜ਼ ਅਤੇ ਸਟੀਵਨ ਯੂਨੀਵਰਸ ਦੇਖ ਸਕਦੇ ਹਨ।



VOOT Kids: ਜੇ ਤੁਹਾਡਾ ਬੱਚਾ ਮੋਟੂ ਪਤਲੂ, ਪੋਕੈਮੋਨ ਜਾਂ ਕੁੰਗ ਫੂ ਪਾਂਡਾ ਦਾ ਫੈਨ ਹੈ, ਤਾਂ ਤੁਹਾਨੂੰ VOOT Kids ਐਪ ਡਾਊਨਲੋਡ ਕਰਨਾ ਪਏਗਾ। ਇਸ ‘ਚ 5 ਹਜ਼ਾਰ ਘੰਟੇ ਤੋਂ ਵੱਧ ਦੇ ਭਾਰਤੀ ਅਤੇ ਅੰਤਰਰਾਸ਼ਟਰੀ ਸੋਅ ਹਨ।



ਯੂਟਿਊਬ ਕਿਡਜ਼: ਯੂਟਿਊਬ ਆਪਣੀ ਐਪ ਦੇ ਨਾਲ ਬੱਚਿਆਂ ਲਈ ਇੱਕ ਐਪ ਲੈ ਕੇ ਆਇਆ ਹੈ ਜਿਸ ਵਿੱਚ ਬੱਚਿਆਂ ਨੂੰ ਸ਼ੋਅ ਅਤੇ ਸੰਗੀਤ ਮਿਲੇਗਾ।



ਇਹ ਉਹ ਐਪ ਹਨ ਜਿਨ੍ਹਾਂ ਰਾਹੀਂ ਬੱਚਿਆਂ ਨੂੰ ਘਰ ਬੈਠਦਿਆਂ ਮਨੋਰੰਜਨ ਦਿੱਤਾ ਜਾ ਸਕਦਾ ਹੈ। ਮਾਪੇ ਚੈਨਲ ਨੂੰ ਬਲਾਕ ਕਰ ਸਕਦੇ ਹਨ ਜੋ ਉਹ ਆਪਣੇ ਬੱਚਿਆਂ ਨੂੰ ਨਹੀਂ ਦਿਖਾਉਣਾ ਚਾਹੁੰਦੇ।