ਚੰਡੀਗੜ੍ਹ: ਹੁੰਡਾਈ ਇਨ੍ਹੀਂ ਦਿਨੀਂ ਆਪਣੀ ਨਵੀਂ ਐਂਟਰੀ ਲੈਵਲ ਹੈਚਬੈਕ AH2 ਕੋਡਨੇਮ ’ਤੇ ਕੰਮ ਕਰ ਰਹੀ ਹੈ। ਕਿਆਸਅਰਾਈਆਂ ਹਨ ਕਿ ਇਸ ਨੂੰ ਬੰਦ ਹੋ ਚੁੱਕੀ ਮਕਬੂਲ ਕਾਰ ਸੈਂਟਰੋ ਦੇ ਨਾਂ ’ਤੇ ਭਾਰਤ ’ਚ ਉਤਾਰ ਸਕਦੀ ਹੈ। ਚਰਚਾਵਾਂ ਇਹ ਵੀ ਹਨ ਕਿ ਇਸ ਨੂੰ ਨਵੇਂ 5.0 ਇੰਚ ਟਚਸਕਰੀਨ ਇਨਫੋਟੇਂਨਮੈਂਟ ਸਿਸਟਮ ਨਾਲ ਲੈਸ ਕੀਤਾ ਜਾ ਸਕਦਾ ਹੈ। ਨਵੀਂ ਯੂਨਿਟ ਨੂੰ ਸਭ ਤੋਂ ਪਹਿਲਾਂ ਫੇਸਲਿਫਟ ਐਲਾਟਰਾ ਵਿੱਚ ਜੋੜਿਆ ਗਿਆ ਸੀ। ਇਹ ਪੁਰਾਣੇ 5.0 ਇੰਚ ਸਿਸਟਮ ਤੋਂ ਵੱਧ ਤੇਜ਼ ਹੈ। ਪੁਰਾਣੀ ਯੂਨਿਟ ਹੁੰਡਾਈ ਕਰੇਟਾ ਤੇ ਵਰਨਾ ਦੇ ਬੇਸ ਵਰਸ਼ਨ ਵਿੱਚ ਵੀ ਲੱਗੀ ਹੈ। ਇਸ ਵਿੱਚ ਐਂਡ੍ਰੌਇਡ ਆਟੋ ਤੇ ਐਪਲ ਕਾਰਪਲੇਅ ਕੁਨੈਕਟੀਵਿਟੀ ਦੀ ਵੀ ਸੁਵਿਧਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਨਵੀਂ ਸੈਂਟਰੋ ਦੀ ਕੀਮਤ 3.5 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦਾ ਮੁਕਾਬਲਾ ਟਾਟਾ ਟਿਆਗੋ, ਮਾਰੂਤੀ ਸੁਜ਼ੂਕੀ ਸਲੈਰੀਓ ਤੇ ਨਵੀਂ ਵੈਗਨ ਆਰ ਨਾਲ ਹੋਏਗਾ।