ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਤੋਂ ਜਦੋਂ ਵੀ ਐਪਲ ਆਪਣਾ ਕੋਈ ਨਵਾਂ ਫੋਨ ਲਾਂਚ ਕਰਦਾ ਹੈ, ਦੂਜੀਆਂ ਮੋਬਾਈਲ ਕੰਪਨੀਆਂ ਉਸ ਦਾ ਮਜ਼ਾਕ ਬਣਾ ਦਿੰਦੀਆਂ ਹਨ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਐਪਲ ਨੇ 2018 ਦੇ ਤਿੰਨ ਆਈਫੋਨ ਲਾਂਚ ਕੀਤੇ। ਇਸ ਸਾਲ ਚੀਨੀ ਕੰਪਨੀ ਸ਼ਿਓਮੀ ਤੇ ਹੁਵਾਵੇ ਨੇ ਐਪਲ ਦੇ ਨਵੇਂ ਮਾਡਲਾਂ ਦਾ ਖ਼ੂਬ ਮਜ਼ਾਕ ਉਡਾਇਆ ਹੈ।

ਸ਼ਿਓਮੀ ਨੂੰ ਚੀਨ ਦਾ ਐਪਲ ਕਿਹਾ ਜਾਂਦਾ ਹੈ। ਇਸ ਨੇ ਆਈਫੋਨ ਦੀ ਕੀਮਤ ਸਬੰਧੀ ਮਜ਼ਾਕ ਉਡਾਇਆ ਹੈ। ਕੰਪਨੀ ਨੇ ਨਵਾਂ ਫੋਨ XS, XS ਮੈਕਸ ਤੇ XR ਲਾਂਚ ਕੀਤਾ ਹੈ ਤੇ ਸ਼ਿਓਮੀ ਆਈਫੋਨ ਮਾਡਲ ਦੀ ਕੀਮਤ ’ਤੇ ਇਹ ਸਾਰੇ ਫੋਨ ਇਕੱਠੇ ਦੇ ਰਿਹਾ ਹੈ। ਇਸ ਬੰਡਲ ਵਿੱਚ XR ਸੂਟ, XS ਸੂਟ ਤੇ XS ਮੈਕਸ ਸ਼ਾਮਲ ਹਨ। ਇਨ੍ਹਾਂ ਸਭ ਫੋਨਾਂ ਦੀ ਕੀਮਤ ਆਈਫੋਨ ਜਿੰਨੀ ਹੈ।



ਜਿੱਥੇ ਸ਼ਿਓਮੀ XR ਸੂਟ ਦੀ ਕੀਮਤ CNY 6499 ਰੁਪਏ ਹੈ, ਜਿਸ ਵਿੱਚ ਸ਼ਿਓਮੀ Mi 8 SE 6 GB + 128 GB, Mi ਬੈਂਡ 3, Mi ਨੋਟਬੁਕ ਏਅਰ 12.5 ਇੰਚ ਤੇ Mi ਬਲੂਟੁੱਥ ਮਿੰਨੀ ਹੈੱਡਸੈੱਟ ਮੌਜੂਦ ਹਨ। XS ਸੂਟ ਦੀ ਕੀਮਤ CNY 8699 ਹੈ, ਜਿਸ ਵਿੱਚ ਕੰਪਨੀ Mi ਮਿਕਸ 2 ਐੱਸ 8 GB + 256 GB ਸਮਾਰਟਫੋਨ, Mi ਬੈਂਡ 3, Mi ਨੋਟਬੁਕ ਏਅਰ 13.3 ਇੰਚ ਤੇ ਬਲੂਟੁੱਥ 13.3 ਮਿੰਨੀ ਹੈੱਡਸੈੱਟ ਸ਼ਾਮਲ ਹਨ। XS ਮੈਕਸ ਸੈਟ ਵਿੱਚ ਸ਼ਿਓਮੀ ਇੱਕ Mi8 ਸਮਾਰਟਫੋਨ ਦੀ ਪੇਸ਼ਕਸ਼ ਕਰ ਰਿਹਾ ਹੈ, Mi ਨੋਟਬੁਕ ਪ੍ਰੋ, Mi ਬਲੂਟੁੱਥ ਕਾਲਰ ਹੈੱਡਸੈੱਟ ਤੇ Mi ਬੈਂਡ 3 ਦੇ ਰਿਹਾ ਹੈ।


ਹੁਵਾਵੇ ਦੀ ਗੱਲ ਕੀਤੀ ਜਾਏ ਤਾਂ ਜਿਵੇਂ ਹੀ ਐਪਲ ਨੇ ਆਪਣੇ ਫੋਨ ਲਾਂਚ ਕੀਤੇ, ਕੰਪਨੀ ਨੇ ਟਵਿੱਟਰ ’ਤੇ ਟਵੀਟ ਕੀਤਾ, ‘ਸ਼ੁਕਰੀਆ ਸਾਰੀਆਂ ਚੀਜ਼ਾਂ ਨੂੰ ਇੱਕ ਸਮਾਨ ਰੱਖਣ ਲਈ। ਮਿਲਦੇ ਹਾਂ ਲੰਡਨ ਵਿੱਚ, 16.10.18।’ ਇਸ ਟਵੀਟ ਵਿੱਚ ਇੱਕ ਵੀਡੀਓ ਵੀ ਸੀ ਜਿੱਥੇ ਇੱਕ ਸਮਾਨ ਸ਼ਬਦ ਵਰਤਿਆ ਗਿਆ। ਇਸਦੇ ਅੱਗੇ ‘Beyond Consistency’ ਤੇ ‘Beyond Intelligence’ ਵਰਗੇ ਸ਼ਬਦ ਵੀ ਸ਼ਾਮਲ ਸਨ।