ਚੰਡੀਗੜ੍ਹ: ਸੈਮਸੰਗ ਨੇ ਆਪਣਾ ਨਵਾਂ ਫ਼ੋਨ ਲਾਂਚ ਕਰਨ ਦੀ ਪੂਰੀ ਤਿਆਰੀ ਖਿੱਚ ਲਈ ਹੈ। ਕੰਪਨੀ ਨੇ ਟਵਿੱਟਰ ’ਤੇ 11 ਅਕਤੂਰ ਨੂੰ ਨਵੇਂ ਫ਼ੋਨ ਦੇ ਲਾਂਚ ਈਵੈਂਟ ਸਬੰਧੀ ਜਾਣਕਾਰੀ ਪੋਸਟ ਕੀਤੀ ਹੈ ਜਿਸ ਵਿੱਚ ਕੰਪਨੀ ਨੇ ਇਨਵਾਈਟ ਤਸਵੀਰ ਵਿੱਚ '4X ਫਨ' ਲਿਖਿਆ ਹੋਇਆ ਹੈ। ਇਨਵਾਈਟ ਸਬੰਧੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਸ਼ਾਇਦ ਨਵੀਂ ਸੀਰੀਜ਼ ਦੇ ਸਮਾਰਟਫ਼ੋਨ ਲਾਂਚ ਕਰੇਗੀ ਜਿਸ ਵਿੱਚ ਚਾਰ ਕੈਮਰੇ ਦਿੱਤੇ ਜਾਣਗੇ।

ਆਫੀਸ਼ਿਅਲ ਇਨਵਾਈਟ ਵਿੱਚ ਕੰਪਨੀ ਨੇ ਕਿਹਾ ਹੈ ਕਿ ਸੈਮਸੰਗ ਦਾ ਨਵਾਂ ਗਲੈਕਸੀ ਫ਼ੋਨ ਪਹਿਲਾਂ ਤੋਂ ਕਾਫੀ ਬਿਹਤਰ ਹੋਏਗਾ। ਸੈਮਸੰਗ ਦਾ ਲਾਂਚ ਈਵੈਂਟ ਕੰਪਨੀ ਦੀ ਆਫੀਸ਼ਿਅਲ ਵੈਬਸਾਈਟ ’ਤੇ ਲਾਈਵ ਸਟਰੀਮ ਕੀਤਾ ਜਾ ਸਕੇਗਾ। ਸੈਮਸੰਗ ਪਹਿਲੀ ਵਾਰ ਕਿਸੇ ਸਮਾਰਟਫੋਨ ਵਿੱਚ 4 ਕੈਮਰਿਆਂ ਦੀ ਸਹੂਲਤ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਏ (2018) ਐਡੀਸ਼ਨ ਵਿੱਚ ਵੀ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ ਤੇ ਇਸਦਾ ਸੈਂਸਰ 32 MP ਦਾ ਹੋ ਸਕਦਾ ਹੈ। ਪਿਛਲੇ ਮਹੀਨੇ ਸੈਮਸੰਗ ਨੇ ਆਪਣਾ ਪਹਿਲਾ ਐਂਡਰੌਇਡ ਵੰਨ ਸਮਾਰਟਫੋਨ ਭਾਰਤ ਵਿੱਚ ਉਤਾਰਿਆ ਸੀ।



ਸੈਮਸੰਗ ਗਲੈਕਸੀ ਜੇ2 ਕੋਰ ਦੀ ਕੀਮਤ 6,190 ਰੁਪਏ ਹੈ ਤੇ ਇਹ ਓਰੀਓ ਗੋ ਐਡੀਸ਼ਨ ’ਤੇ ਕੰਮ ਕਰਦਾ ਹੈ। ਡੂਅਲ ਸਿੰਮ ਸਮਾਰਟਫੋਨ ਵਿੱਚ 5 ਇੰਚ ਦੀ qHD TFT ਡਿਸਪਲੇਅ ਦਿੱਤੀ ਗਈ ਹੈ ਜੋ 540x960 ਪਿਕਸਲ ਰੈਜ਼ਲਿਊਸ਼ਨ ਨਾਲ ਆਉਂਦੀ ਹੈ। ਫੋਨ ਵਿੱਚ 1.4GHz ਦਾ ਕਵਾਡ ਕੋਰ ਐਗਜ਼ੀਨਾਸ 7570 ਪ੍ਰੋਸੈਸਰ ਦਿੱਤਾ ਗਿਆ ਹੈ ਜੋ Mali-T720 MP1 GPU ਨਾਲ ਆਉਂਦਾ ਹੈ।

ਸਮਾਰਟਫੋਨ ਵਿੱਚ ਇੱਕ GB ਰੈਮ ਤ 8 GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਜੇ2 ਕੋਰ ਵਿੱਚ 8 MP ਦਾ ਰੀਅਰ ਕੈਮਰਾ ਹੈ ਜੋ LED ਫਲੈਸ਼ ਨਾਲ ਆਉਂਦਾ ਹੈ। 5 MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।