OnePlus 12 ਨੂੰ ਮੰਗਲਵਾਰ ਨੂੰ ਚੀਨ 'ਚ ਲਾਂਚ ਕੀਤਾ ਗਿਆ ਸੀ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ, ਜਿਸ 'ਚ Qualcomm ਦਾ ਫਲੈਗਸ਼ਿਪ Snapdragon 8 Gen 3 ਪ੍ਰੋਸੈਸਰ ਹੈ। ਇਸ ਫੋਨ 'ਚ 24GB ਰੈਮ ਅਤੇ 1TB ਸਟੋਰੇਜ ਹੈ। ਆਓ ਜਾਣਦੇ ਹਾਂ ਫੋਨ ਦੇ ਬਾਕੀ ਵੇਰਵੇ।


ਚੀਨ ਵਿੱਚ OnePlus 12 ਦੀ ਸ਼ੁਰੂਆਤੀ ਕੀਮਤ CNY 4,299 (ਲਗਭਗ 50,700 ਰੁਪਏ) ਰੱਖੀ ਗਈ ਹੈ। ਇਹ ਕੀਮਤ ਫੋਨ ਦੇ 12GB + 256GB ਵੇਰੀਐਂਟ ਲਈ ਹੈ। ਇਸ ਦੇ ਨਾਲ ਹੀ, ਚੋਟੀ ਦੇ 24GB + 1TB ਫੋਨ ਦੀ ਕੀਮਤ CNY 5,799 (ਲਗਭਗ 68,400 ਰੁਪਏ) ਰੱਖੀ ਗਈ ਹੈ। ਇਸ ਫੋਨ ਨੂੰ ਪੇਲ ਗ੍ਰੀਨ, ਰਾਕ ਬਲੈਕ ਅਤੇ ਵ੍ਹਾਈਟ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਅਗਲੇ ਸਾਲ ਜਨਵਰੀ 'ਚ ਫੋਨ ਨੂੰ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ


OnePlus 12 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ, ਇਹ ਫੋਨ ਐਂਡ੍ਰਾਇਡ 14 ਆਧਾਰਿਤ ColorOS 14 'ਤੇ ਚੱਲਦਾ ਹੈ ਅਤੇ ਇਸ ਵਿੱਚ 120Hz ਰਿਫਰੈਸ਼ ਰੇਟ ਅਤੇ 4,500 nits ਪੀਕ ਬ੍ਰਾਈਟਨੈੱਸ ਦੇ ਨਾਲ 6.82-ਇੰਚ ਕਵਾਡ-HD+ (1,440 x 3,168 ਪਿਕਸਲ) LTPO OLED ਡਿਸਪਲੇ ਹੈ।


ਇਸ ਸਮਾਰਟਫੋਨ 'ਚ 24GB LPDDR5X ਰੈਮ ਦੇ ਨਾਲ 4nm Snapdragon 8 Gen 3 ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ, ਫੋਨ ਦੇ ਪਿਛਲੇ ਹਿੱਸੇ ਵਿੱਚ Sony LYT-808 ਸੈਂਸਰ ਵਾਲਾ 50MP ਪ੍ਰਾਇਮਰੀ ਕੈਮਰਾ, 64MP ਟੈਲੀਫੋਟੋ ਕੈਮਰਾ ਅਤੇ 48MP ਅਲਟਰਾ-ਵਾਈਡ ਐਂਗਲ ਕੈਮਰਾ ਹੈ। ਸੈਲਫੀ ਲਈ ਫੋਨ ਦੇ ਫਰੰਟ 'ਤੇ 32MP ਕੈਮਰਾ ਹੈ।


OnePlus 12 ਵਿੱਚ 1TB UFS 4 ਸਟੋਰੇਜ ਹੈ। ਕਨੈਕਟੀਵਿਟੀ ਦੇ ਲਿਹਾਜ਼ ਨਾਲ, ਫ਼ੋਨ 5G, 4G LTE, Wi-Fi 7, ਬਲੂਟੁੱਥ 5.4, GPS, NFC ਅਤੇ ਇੱਕ USB ਟਾਈਪ-ਸੀ ਪੋਰਟ ਨੂੰ ਸਪੋਰਟ ਕਰਦਾ ਹੈ।


ਇਹ ਵੀ ਪੜ੍ਹੋ: Viral News: ਪਾਪਾ ਨੇ ਸੋਚਿਆ ਸ਼ੈਤਾਨ ਬੱਚਿਆਂ ਕਾਰਨ ਹੋ ਰਿਹਾ 'ਸਿਰ ਦਰਦ', ਡਾਕਟਰ ਨੇ ਦੱਸਿਆ ਅਸਲ ਕਾਰਨ, ਤਾਂ ਲੱਗ ਗਿਆ ਝਟਕਾ!


ਸੁਰੱਖਿਆ ਲਈ ਫੋਨ 'ਚ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 5,400mAh ਹੈ ਅਤੇ ਇੱਥੇ 100W SuperVOOC ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇੱਥੇ 50W ਵਾਇਰਲੈੱਸ ਚਾਰਜਿੰਗ ਸਪੋਰਟ ਵੀ ਉਪਲਬਧ ਹੈ। ਫੋਨ ਨੂੰ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP65 ਰੇਟ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Viral Video: ਕਦੇ ਦੇਖਿਆ ਅਜਿਹਾ ਰੈਸਟੋਰੈਂਟ? ਅੰਦਰ ਦਾਖਲ ਹੁੰਦੇ ਹੀ ਵੇਟਰੇਸ ਮਾਰਦੀ ਥੱਪੜ, ਫਿਰ ਵੀ ਲੱਗੀ ਰਹਿੰਦੀ ਭੀੜ, ਅਜੀਬ ਇਹ ਪਰੰਪਰਾ