Sukhdev Singh Gogamedi Shot Dead: ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੜੀ ਦੀ ਮੰਗਲਵਾਰ (5 ਦਸੰਬਰ) ਨੂੰ ਜੈਪੁਰ ਵਿੱਚ ਦਿਨ ਦਿਹਾੜੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਜੈਪੁਰ ਸਥਿਤ ਗੋਗਾਮੜੀ ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੁੜੇ ਬਦਮਾਸ਼ ਰੋਹਿਤ ਗੋਦਾਰਾ ਨੇ ਲਈ ਹੈ। ਰੋਹਿਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦਾ ਕਾਰਨ ਵੀ ਦੱਸਿਆ ਹੈ।


ਗੋਗਾਮੜੀ ਕਤਲ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਗੋਲੀਬਾਰੀ ਵਿੱਚ ਸੁਖਦੇਵ ਸਿੰਘ ਦਾ ਬਾਡੀਗਾਰਡ ਵੀ ਜ਼ਖ਼ਮੀ ਹੋ ਗਿਆ ਹੈ। ਜਦਕਿ ਨਵੀਨ ਸਿੰਘ ਸ਼ੇਖਾਵਤ ਨਾਮੀ ਹਮਲਾਵਰ ਕਰਾਸ ਫਾਇਰਿੰਗ ਵਿੱਚ ਮਾਰਿਆ ਗਿਆ।




ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਬਾਰੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਦਾਅਵਾ...ਬੋਲੇ ਹੁਣ ਤੱਕ...


ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀ ਲਿਖੀ ਪੋਸਟ


ਰੋਹਿਤ ਨੇ ਆਪਣੀ ਪੋਸਟ 'ਚ ਲਿਖਿਆ,' ਸਾਰੇ ਭਰਾਵਾਂ ਨੂੰ ਰਾਮ ਰਾਮ, ਮੈਂ ਰੋਹਿਤ ਗੋਦਾਰਾ ਕਪੂਰਸਰੀ, ਗੋਲਡੀ ਬਰਾੜ ਭਰਾਵੋ ਅੱਜ ਇੱਥੇ ਜਿਹੜੇ ਸੁਖਦੇਵ ਸਿੰਘ ਗੋਗਮੜੀ ਦੀ ਹੱਤਿਆ ਹੋਈ ਹੈ, ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ, ਇਹ ਕਤਲ ਅਸੀਂ ਕਰਵਾਇਆ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੇ ਦੁਸ਼ਮਣਾਂ ਨੂੰ ਮਿਲ ਕੇ ਉਨ੍ਹਾਂ ਦਾ ਸਹਿਯੋਗ ਕਰਦਾ ਸੀ, ਇਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ​​ਕਰਦਾ ਸੀ ਅਤੇ ਜਿੱਥੋਂ ਤੱਕ ਸਾਡੇ ਦੁਸ਼ਮਣਾਂ ਦਾ ਸਵਾਲ ਹੈ, ਆਪਣੇ ਘਰ ਦੀ ਚੌਖਟ ‘ਤੇ ਆਪਣੀ ਅਰਥੀ ਤਿਆਰ ਰੱਖੋ।





ਕਤਲ ਨਾਲ ਜੁੜੀਆਂ ਖ਼ਾਸ ਗੱਲਾਂ


ਰਾਜਪੂਤ ਭਾਈਚਾਰੇ ਦੇ ਮੈਂਬਰਾਂ ਨੇ ਜੈਪੁਰ ਦੇ ਇੱਕ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ।


ਸੁਖਦੇਵ ਸਿੰਘ ਗੋਗਾਮੜੀ ਦੀ ਮ੍ਰਿਤਕ ਦੇਹ ਹਸਪਤਾਲ ਦੇ ਬਾਹਰ ਰੱਖੀ ਗਈ।


ਸਮਰਥਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।


ਰੋਹਿਤ ਗੋਦਾਰਾ ਗੈਂਗ ਨੇ ਗੋਗਾਮੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।


ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਗੋਲੀ ਲੱਗਣ ਨਾਲ ਇੱਕ ਅਪਰਾਧੀ ਦੀ ਵੀ ਮੌਤ ਹੋ ਗਈ ਸੀ।


ਰੋਹਿਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦਾ ਕਾਰਨ ਦੱਸਿਆ।ਰੋਹਿਤ ਗੋਦਾਰਾ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।


ਇਹ ਵੀ ਪੜ੍ਹੋ: DMK MP Gaumutra Statement: 'ਭਾਜਪਾ ਸਿਰਫ ਗਊ ਮੂਤਰ ਵਾਲੇ ਸੂਬੇ ਜਿੱਤ ਰਹੀ, ਦੱਖਣ 'ਚ ਨਹੀਂ ਜਾਣ ਦੇਵਾਂਗੇ', ਸੇਂਥਿਲ ਕੁਮਾਰ ਨੇ ਦਿੱਤਾ ਵਿਵਾਦਿਤ ਬਿਆਨ