Water Sprinkler Fan Cool Like AC: ਤਪਦੀ, ਚੁੱਭਦੀ ਅਤੇ ਝੁਲਸਾਉਣ ਵਾਲੀ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਗਰਮੀ 'ਚ ਕੂਲਰ ਵੀ ਦਮ ਤੋੜ ਰਹੇ ਹਨ। ਏਸੀ ਹੀ ਲੋਕਾਂ ਨੂੰ ਰਾਹਤ ਦੇ ਰਹੇ ਹਨ ਪਰ ਮਹਿੰਗਾ ਹੋਣ ਕਾਰਨ ਹਰ ਕੋਈ ਏਸੀ ਨਹੀਂ ਖਰੀਦ ਸਕਦਾ। ਇਸ ਤੋਂ ਇਲਾਵਾ ਬਿਜਲੀ ਦਾ ਬਿੱਲ ਵੀ ਆਉਂਦਾ ਹੈ, ਜੋ ਇਸ ਤੋਂ ਵੱਧ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੱਖੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਘੱਟ ਕੀਮਤ ਅਤੇ ਘੱਟ ਬਿਜਲੀ ਦੀ ਖਪਤ 'ਚ AC ਵਾਂਗ ਠੰਡੀ ਹਵਾ ਦੇਵੇਗਾ। ਇਹ ਪੱਖਾ ਟੇਬਲ ਫੈਨ ਜਾਂ ਛੱਤ ਵਾਲੇ ਪੱਖੇ ਤੋਂ ਵੱਖਰਾ ਹੈ। ਇਹ ਪਾਣੀ ਦੀ ਬੁਛਾੜਾਂ ਨਾਲ ਠੰਡੀ ਹਵਾ ਦਿੰਦਾ ਹੈ।

Continues below advertisement



ਬਾਜ਼ਾਰ 'ਚ ਕਈ ਤਰ੍ਹਾਂ ਦੇ ਵਾਟਰ ਸਪ੍ਰਿੰਕਲਰ ਪੱਖੇ ਉਪਲੱਬਧ ਹਨ, ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ। ਵਾਟਰ ਸਪ੍ਰਿੰਕਲਰ ਫੈਨ ਹਵਾ ਅਤੇ ਪਾਣੀ ਦੀਆਂ ਬੁਛਾੜਾਂ ਦਾ ਮੇਲ ਕਰਕੇ ਤੁਹਾਨੂੰ ਠੰਡੀ ਹਵਾ ਦਿੰਦਾ ਹੈ। ਇਹ ਉਹੀ ਫੈਨ ਹੈ ਜੋ ਤੁਸੀਂ ਵਿਆਹ ਜਾਂ ਪਾਰਟੀ 'ਚ ਜ਼ਰੂਰ ਦੇਖਿਆ ਹੋਵੇਗਾ।


ਪਾਣੀ ਦਾ ਛਿੜਕਾਅ ਕਰਕੇ ਗਰਮ ਹਵਾ ਨੂੰ ਕਰ ਦੇਵੇਗਾ ਠੰਡਾ


ਇਹ ਇੱਕ ਸ਼ਕਤੀਸ਼ਾਲੀ ਕੂਲਿੰਗ ਪੱਖਾ ਹੈ। ਇਹ ਪਾਣੀ ਦਾ ਛਿੜਕਾਅ ਕਰਕੇ ਗਰਮ ਹਵਾ ਨੂੰ ਠੰਡਾ ਕਰਦਾ ਹੈ। ਇਹ ਪੱਖਾ ਘਰ ਦੇ ਅੰਦਰ ਅਤੇ ਬਾਹਰ ਬਹੁਤ ਵਧੀਆ ਹਵਾ ਦਿੰਦਾ ਹੈ। ਪੱਖੇ ਨੂੰ ਪਾਣੀ ਦੀ ਟੂਟੀ ਨਾਲ ਕੁਨੈਕਟ ਕੀਤਾ ਜਾਂਦਾ ਹੈ। ਪੱਖੇ 'ਚ ਛੋਟੇ-ਛੋਟੇ ਛੇਕ ਹੁੰਦੇ ਹਨ। ਪਾਣੀ ਦੀ ਟੂਟੀ ਨੂੰ ਚਾਲੂ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਪੱਖਾ ਚਾਲੂ ਕਰੋਗੇ, ਇਹ ਪਾਣੀ ਦੀਆਂ ਬੁਛਾੜਾਂ ਨਾਲ ਤੇਜ਼ ਹਵਾ ਦੇਵੇਗਾ। ਖ਼ਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਐਡਜਸਟ ਕਰ ਸਕਦੇ ਹੋ ਕਿ ਤੁਹਾਨੂੰ ਕਿੰਨੇ ਸਪ੍ਰਿੰਕਲਰ ਦੀ ਲੋੜ ਹੈ। ਤੁਸੀਂ ਉਸ ਅਨੁਸਾਰ ਐਡਜਸਟ ਕਰ ਸਕਦੇ ਹੋ।


ਐਮਾਜ਼ੋਨ 'ਤੇ ਵੀ ਉਪਲੱਬਧ


DIY ਕ੍ਰਾਫ਼ਟਰ ਫੈਨ ਐਮਾਜ਼ੋਨ 'ਤੇ ਉਪਲੱਬਧ ਹੈ। ਹਾਲਾਂਕਿ ਇਸ ਪੱਖੇ ਦੀ ਕੀਮਤ 4,197 ਰੁਪਏ ਹੈ ਪਰ ਤੁਸੀਂ ਇਸ ਨੂੰ ਐਮਾਜ਼ਾਨ ਤੋਂ 2,587 ਰੁਪਏ 'ਚ ਖਰੀਦ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਪਾਈਪ ਅਤੇ ਟੈਪ ਕਨੈਕਟਰ ਵੀ ਮਿਲੇਗਾ।