WhatsApp Tips: ਵਟਸਐਪ (WhatsApp) ਦੁਨੀਆਂ 'ਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ 'ਚੋਂ ਇੱਕ ਹੈ। ਇਹ ਇੰਸਟੈਂਟ ਮੈਸੇਜਿੰਗ ਐਪ ਚੈਟਿੰਗ ਤੋਂ ਲੈ ਕੇ ਆਫਿਸ ਤੇ ਬਿਜਨੈਸ ਵਰਕ ਤਕ 'ਚ ਵੀ ਕੰਮ ਆਉਂਦਾ ਹੈ। ਇਸ 'ਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਹੋਰ ਐਪਸ 'ਚ ਉਪਲੱਬਧ ਨਹੀਂ।


ਇਹੀ ਕਾਰਨ ਹੈ ਕਿ ਇਸ ਦੇ ਯੂਜ਼ਰਸ ਦੀ ਗਿਣਤੀ ਇੰਨੀ ਜ਼ਿਆਦਾ ਹੈ, ਪਰ ਫੀਚਰਸ ਦੇਣ ਦੇ ਨਾਲ-ਨਾਲ ਵਟਸਐਪ ਦੀਆਂ ਕੁਝ ਪਾਲਿਸੀਆਂ ਵੀ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਕੰਪਨੀ ਆਪਣੇ ਯੂਜ਼ਰਾਂ ਦਾ ਅਕਾਊਂਟ ਬੰਦ ਕਰ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਉਹ 8 ਪੁਆਇੰਟ ਦੱਸਾਂਗੇ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਤੁਹਾਡਾ WhatsApp ਅਕਾਊਂਟ ਬੰਦ ਹੋ ਸਕਦਾ ਹੈ।


1. ਅਸ਼ਲੀਲ ਕਲਿੱਪ, ਧਮਕੀ ਤੇ ਅਪਮਾਨਜਨਕ ਸੰਦੇਸ਼ ਭੇਜਣ 'ਤੇ : ਤੁਹਾਨੂੰ ਵਟਸਐਪ 'ਤੇ ਅਸ਼ਲੀਲ ਕਲਿੱਪ ਭੇਜਣ, ਕਿਸੇ ਨੂੰ ਵੀ ਧਮਕੀ ਤੇ ਅਪਮਾਨਜਨਕ ਸੰਦੇਸ਼ ਭੇਜਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹ ਵਟਸਐਪ ਦੀ ਪਾਲਿਸੀ ਦੀ ਵੀ ਉਲੰਘਣਾ ਹੈ ਤੇ ਇਸ ਮਾਮਲੇ 'ਚ ਤੁਹਾਡੇ ਅਕਾਊਂਟ ਨੂੰ ਬੈਨ ਕਰ ਦਿੱਤਾ ਜਾਵੇਗਾ।


2. ਅਕਾਊਂਟ 'ਤੇ ਜ਼ਿਆਦਾ ਰਿਪੋਰਟਾਂ ਆਉਣ ਦੀ ਸਥਿਤੀ ': ਜੇਕਰ ਤੁਹਾਡੇ ਵਟਸਐਪ ਅਕਾਊਂਟ ਨੂੰ ਲੈ ਕੇ ਜ਼ਿਆਦਾ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਜਾਂ ਜ਼ਿਆਦਾ ਯੂਜ਼ਰਸ ਨੇ ਤੁਹਾਨੂੰ ਰਿਪੋਰਟ ਕੀਤਾ ਹੈ ਤਾਂ ਇਸ ਸਥਿਤੀ 'ਚ ਵੀ ਤੁਹਾਡੇ ਅਕਾਊਂਟ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।


3. ਫਰਜ਼ੀ ਅਕਾਊਂਟ ਬਣਾਉਣ 'ਤੇ: ਜੇਕਰ ਤੁਸੀਂ ਕਿਸੇ ਵਿਅਕਤੀ ਦੀ ਪਛਾਣ ਲੈ ਕੇ ਫਰਜ਼ੀ ਅਕਾਊਂਟ ਬਣਾਉਂਦੇ ਜਾਂ ਚਲਾਉਂਦੇ ਹੋ ਤਾਂ ਅਜਿਹੀ ਸਥਿਤੀ 'WhatsApp ਤੁਹਾਡੇ ਅਕਾਊਂਟ ਨੂੰ ਬੈਨ ਕਰ ਸਕਦਾ ਹੈ।


4. ਜੇਕਰ ਜ਼ਿਆਦਾ ਯੂਜ਼ਰਸ ਦੁਆਰਾ ਬਲੌਕ ਕੀਤਾ ਜਾਂਦਾ: ਧਿਆਨ ਰੱਖੋ ਕਿ ਜੇਕਰ ਤੁਹਾਨੂੰ ਜ਼ਿਆਦਾ ਯੂਜ਼ਰਸ ਦੁਆਰਾ ਬਲੌਕ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ 'ਚ ਤੁਹਾਡਾ WhatsApp ਅਕਾਊਂਟ ਬੈਨ ਹੋ ਸਕਦਾ ਹੈ। ਭਾਵੇਂ ਉਹ ਲੋਕ ਜੋ ਤੁਹਾਨੂੰ ਬਲਾਕ ਕਰ ਰਹੇ ਹਨ ਸੰਪਰਕ ਸੂਚੀ 'ਚ ਹਨ। ਵਟਸਐਪ ਤੁਹਾਡੇ ਅਕਾਊਂਟ ਨੂੰ ਸਪੈਮ ਸੰਦੇਸ਼ ਤੇ ਜਾਅਲੀ ਖਾਤੇ ਵਜੋਂ ਮੰਨੇਗਾ।


5. ਸੰਪਰਕ ਨਾ ਕੀਤੇ ਗਏ ਵਿਅਕਤੀ ਨੂੰ ਹੋਰ ਸੰਦੇਸ਼ ਭੇਜਣਾ : ਜੇਕਰ ਕੋਈ ਵਿਅਕਤੀ ਤੁਹਾਡੀ ਸੰਪਰਕ ਸੂਚੀ 'ਚ ਨਹੀਂ ਹੈ ਤੇ ਤੁਸੀਂ ਉਸ ਨੂੰ ਲਗਾਤਾਰ ਕਈ ਸੰਦੇਸ਼ ਭੇਜਦੇ ਹੋ ਜਾਂ ਸਪੈਮ ਸੰਦੇਸ਼ ਭੇਜਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਵੀ WhatsApp ਤੁਹਾਡੇ ਅਕਾਊਂਟ ਨੂੰ ਬੈਨ ਕਰ ਸਕਦਾ ਹੈ।


6. ਮਾਲਵੇਅਰ ਅਤੇ ਫਿਸ਼ਿੰਗ ਲਿੰਕ ਭੇਜਣਾ: ਭਾਵੇਂ ਤੁਸੀਂ WhatsApp 'ਤੇ ਕਿਸੇ ਨੂੰ ਵੀ ਮਾਲਵੇਅਰ ਜਾਂ ਫਿਸ਼ਿੰਗ ਲਿੰਕ ਭੇਜਦੇ ਹੋ, ਤੁਹਾਡਾ ਅਕਾਊਂਟ ਬੰਦ ਹੋ ਸਕਦਾ ਹੈ।


7. ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਤੇ ਸੰਦੇਸ਼ ਭੇਜਣ 'ਤੇ: ਜੇਕਰ ਤੁਸੀਂ WhatsApp 'ਤੇ ਕਿਸੇ ਵਿਅਕਤੀ ਨੂੰ ਅਜਿਹਾ ਸੰਦੇਸ਼ ਜਾਂ ਵੀਡੀਓ ਭੇਜਦੇ ਹੋ ਜੋ ਹਿੰਸਾ ਨੂੰ ਉਤਸ਼ਾਹਿਤ ਕਰ ਸਕਦਾ ਹੈ, ਤਾਂ ਇਹ ਤੁਹਾਡੇ ਅਕਾਊਂਟ ਨੂੰ ਬੈਨ ਕੀਤੇ ਜਾਣ ਦਾ ਕਾਰਨ ਬਣ ਸਕਦਾ ਹੈ।


8. ਥਰਡ ਪਾਰਟੀ ਐਪਸ ਨੂੰ ਡਾਊਨਲੋਡ ਕਰਨ 'ਤੇ : ਵਟਸਐਪ ਦੀ ਇਸ ਗੱਲ ਨੂੰ ਲੈ ਕੇ ਬਹੁਤ ਸਖਤ ਨੀਤੀ ਹੈ। ਕੰਪਨੀ ਹਮੇਸ਼ਾ ਚੈਟਿੰਗ ਲਈ ਅਸਲ ਵਟਸਐਪ ਦੀ ਵਰਤੋਂ ਕਰਨ ਦੀ ਸਲਾਹ ਦਿੰਦੀ ਹੈ। ਜੇਕਰ ਤੁਸੀਂ ਵਟਸਐਪ ਡੇਲਟਾ, ਜੀਬੀ ਵਟਸਐਪ ਤੇ ਵਟਸਐਪ ਪਲੱਸ ਵਰਗੀਆਂ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੇ ਹੋਏ ਪਾਏ ਜਾਂਦੇ ਹੋ, ਤਾਂ ਵਟਸਐਪ ਤੁਹਾਡੇ ਅਕਾਊਂਟ ਨੂੰ ਤੁਰੰਤ ਬੈਨ ਕਰ ਦੇਵੇਗਾ।