ਚੰਡੀਗੜ੍ਹ: ਸਾਊਥ ਕੋਰੀਅਨ ਕੰਪਨੀ LG ਨੇ ਆਪਣੀ ਐਲਜੀ ਸਿਗਨੇਚਰ ਸੀਰੀਜ਼ ਦੇ ਪ੍ਰੀਮੀਅਮ ਸਮਾਰਟਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਸੀਰੀਜ਼ ਦਾ ਨਵਾਂ ਸਮਾਰਟਫੋਨ 30 ਜੁਲਾਈ ਤੋਂ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਇਹ ਬਲੈਕ ਤੇ ਵ੍ਹਾਈਟ, ਦੋ ਰੰਗਾਂ ਵਿੱਚ ਉਪਲੱਬਧ ਹੈ। ਇਸ ਫੋਨ ਦੀ ਕੀਮਤ 1,22,820 ਰੁਪਏ ਰੱਖੀ ਗਈ ਹੈ। ਯਾਨੀ ਇਸ ਦੀ ਕੀਮਤ ਆਈਫੋਨ (1,02,425 ਰੁਪਏ) ਤੋਂ ਵੀ ਜ਼ਿਆਦਾ ਹੈ। ਫੋਨ ਨਾਲ ਕੰਪਨੀ Bang & Olufsen ਦੇ ਹੈੱਡਫੋਨ ਬਿਲਕੁਲ ਮੁਫਤ ਦੇ ਰਹੀ ਹੈ। 


LG Signature Edition 2018 ਦਾ ਪਿਛਲਾ ਡਿਜ਼ਾਈਨ ਸਕਰੈਚਲੈੱਸ ਹੈ। ਇਸ ਫੋਨ ਦੀ ਪਿਛਲੀ ਬਾਡੀ ’ਤੇ ਆਪਣਾ ਨਾਂ ਵੀ ਲਿਖਵਾਇਆ ਜਾ ਸਕਦਾ ਹੈ। ਫੋਨ ਵਿੱਚ 6 ਇੰਚ ਦੀ QHD+OLED ਡਿਸਪਲੇਅ ਦਿੱਤੀ ਗਈ ਹੈ ਜੋ 1440x2880 ਪਿਕਸਲ ਰਿਜ਼ੋਲਿਊਸ਼ਨ ਨਾਲ ਆਉਂਦੀ ਹੈ। ਫੋਨ ਦੀ ਆਸਪੈਕਟ ਰੇਸ਼ੋ 18:9 ਦੀ ਹੈ। ਡਿਸਪਲੇਅ ਕਾਰਨਿੰਗ ਗੋਰੀਲਾ ਗਲਾਸ 5 ਦੀ ਸੁਰੱਖਿਆ ਨਾਲ ਲੈਸ ਹੈ।

ਇਸ ਸਮਾਰਟਫੋਨ ਵਿੱਚ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਜੋ ਐਡਰੀਨੋ 630 ਜੀਪੀਯੂ ਨਾਲ ਆਉਂਦੀ ਹੈ। ਐਂਡਰਾਇਡ 8.0 ਓਰੀਓ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ ਜੋ 6 GB ਰੈਮ ਨਾਲ ਲੈਸ ਹੈ। ਫੋਨ ਵਿੱਚ 256 GB ਦੀ ਇੰਟਰਨਲ ਸਟੋਰੇਜ਼ ਹੈ ਜਿਸ ਨੂੰ 2TB ਤਕ ਵਧਾਇਆ ਜਾ ਸਕਦਾ ਹੈ।


ਕੈਮਰੇ ਦੀ ਗੱਲ ਕੀਤੀ ਜਾਏ ਤਾਂ ਸਮਾਰਟਫੋਨ ਡੂਅਲ ਰੀਅਰ ਕੈਮਰਾ ਸੈੱਟਅੱਪ ਨਾਲ ਆਉਂਦਾ ਹੈ ਜਿਸ ਵਿੱਚ 16 ਮੈਗਾਪਿਕਸਲ ਦਾ ਮਡਿਊਲ ਦਿੱਤਾ ਗਿਆ ਹੈ। ਫਰੰਟ ਕੈਮਰਾ 8 MP ਦੇ ਸੈਲਫੀ ਕੈਮਰੇ ਨਾਲ ਲੈਸ ਹੈ।