Symphony Cloud Air Cooler: ਤੇਜ਼ ਗਰਮੀ ਨੇ ਤੁਹਾਡਾ ਵੀ ਬੁਰਾ ਹਾਲ ਕਰ ਦਿੱਤਾ ਹੈ। ਕਮਰੇ 'ਚ Split AC ਲਗਾਉਣਾ ਚਾਹੁੰਦੇ ਹੋ ਪਰ ਫਿਲਹਾਲ AC ਲੈਣ ਲਈ ਬਜਟ ਨਹੀਂ ਬਣ ਰਿਹਾ? ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਸੀਂ ਤੁਹਾਡੇ ਕਮਰੇ ਲਈ ਅਜਿਹਾ ਏਅਰ ਕੂਲਰ ਲਿਆਂਦਾ ਹੈ, ਜੋ ਸਪਲਿਟ ਏਸੀ ਵਾਂਗ ਕੰਧ 'ਤੇ ਲਟਕਦਾ ਹੈ। ਜੀ ਹਾਂ, ਇਹ ਕੂਲਰ ਕੰਧ 'ਤੇ ਵੀ ਟੰਗਿਆ ਜਾ ਸਕਦਾ ਹੈ। ਇਸ ਕੂਲਰ ਦੀ ਕੀਮਤ ਕੀ ਹੈ ਅਤੇ ਇਸ ਕੂਲਰ 'ਚ ਤੁਹਾਨੂੰ ਕੀ-ਕੀ ਫੀਚਰ ਦੇਖਣ ਨੂੰ ਮਿਲਣਗੇ? ਆਓ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ। ਦੱਸ ਦੇਈਏ ਕਿ ਇਸ ਕੂਲਰ ਨੂੰ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ।


ਸਿੰਫਨੀ ਏਅਰ ਕੂਲਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਪ੍ਰੋਡਕਟ ਫਿਲਹਾਲ ਐਮਾਜ਼ੋਨ 'ਤੇ 21 ਫ਼ੀਸਦੀ ਦੀ ਭਾਰੀ ਛੋਟ ਤੋਂ ਬਾਅਦ 11,900 ਰੁਪਏ 'ਚ ਵੇਚਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਕੂਲਰ ਦੀ ਕੀਮਤ 14,999 ਰੁਪਏ ਹੈ ਮਤਲਬ 3099 ਰੁਪਏ ਦੀ ਬਚਤ ਹੋਵੇਗੀ। ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਏਅਰ ਕੂਲਰ ਹੈ, ਜਿਸ ਨੂੰ AC ਦੀ ਤਰ੍ਹਾਂ ਕੰਧ 'ਤੇ ਟੰਗਿਆ ਜਾ ਸਕਦਾ ਹੈ।


ਫੀਚਰਸ


ਇਸ ਏਅਰ ਕੂਲਰ 'ਚ 15 ਲੀਟਰ ਦੀ ਵਾਟਰ ਟੈਂਕ ਦਿੱਤੀ ਗਈ ਹੈ। ਇਸ ਕੂਲਰ 'ਚ ਗਾਹਕਾਂ ਨੂੰ ਇਲੈਕਟ੍ਰੋਨਿਕ ਹਿਊਮਿਡਿਟੀ ਕੰਟਰੋਲ, ਆਟੋਮੈਟਿਕ ਹੌਰੀਜੋਂਟਲ ਅਤੇ ਵਰਟੀਕਲ ਸਵਿੰਗ, 4 ਸਪੀਡ ਕੂਲਿੰਗ ਵਰਗੇ ਫੀਚਰਸ ਦਿੱਤੇ ਗਏ ਹਨ। ਜੇਕਰ ਕੂਲਰ 'ਚ ਪਾਣੀ ਖਤਮ ਹੋ ਰਿਹਾ ਹੈ ਤਾਂ ਅਲਾਰਮ ਵੱਜਣਾ ਸ਼ੁਰੂ ਹੋ ਜਾਵੇਗਾ ਮਤਲਬ ਤੁਸੀਂ ਅਲਰਟ ਹੋ ਜਾਵੋਗੇ। ਇਸ ਤੋਂ ਇਲਾਵਾ ਇਸ 'ਚ ਆਟੋ ਕਲੀਨ ਫੰਕਸ਼ਨ ਵੀ ਦਿੱਤਾ ਗਿਆ ਹੈ। ਇਹ ਕੂਲਰ ਇੰਟੈਲੀਜੈਂਟ ਰਿਮੋਟ ਕੰਟਰੋਲ ਨਾਲ ਆਉਂਦਾ ਹੈ, ਜੋ 10 ਘੰਟੇ ਦੇ ਟਾਈਮਰ ਆਨ/ਆਫ, ਫੈਨ, ਸਵਿੰਗ ਅਤੇ ਕੂਲਿੰਗ ਸੈਟਿੰਗਾਂ ਪ੍ਰਦਾਨ ਕਰਦਾ ਹੈ। ਐਮਾਜ਼ੋਨ 'ਤੇ ਲਿਸਟਿੰਗ ਦੇ ਅਨੁਸਾਰ ਇਹ ਏਅਰ ਕੂਲਰ ਤੁਹਾਨੂੰ ਇੱਕ ਪੱਖੇ ਦੇ ਬਰਾਬਰ ਆਪ੍ਰੇਟਿੰਗ ਲਾਗਤ 'ਤੇ ਠੰਡਕ ਦਿੰਦਾ ਹੈ।


ਕੂਲਰ ਨਾਲ ਮਿਲਣਗੀਆਂ ਇਹ ਚੀਜ਼ਾਂ


ਇਸ ਏਅਰ ਕੂਲਰ ਦੇ ਨਾਲ ਤੁਹਾਨੂੰ 1 ਰਿਮੋਟ, ਆਟੋ ਵਾਟਰ ਫਿਲਿੰਗ ਲਈ 1 ਯੂਨਿਕ ਮੈਜਿਕ ਫਿਲ, 1 ਡਰੇਨ ਪਾਈਪ ਆਦਿ ਚੀਜ਼ਾਂ ਮਿਲਣਗੀਆਂ।