ਨਵੀਂ ਦਿੱਲੀ: Google ਨੇ ਹਾਲ ਹੀ ਵਿੱਚ ਕੋਵਿਡ-19 Community Mobility Report ਦੇ ਨਾਂ ਹੇਠ ਡਾਟਾ ਸਾਂਝਾ ਕੀਤਾ ਹੈ। ਗੂਗਲ ਦੁਆਰਾ ਵੱਖ-ਵੱਖ ਦੇਸ਼ਾਂ ਦੀ Mobility Report ਸਾਂਝੀ ਕੀਤੀ ਗਈ ਹੈ। ਇਸ ਰਿਪੋਰਟ ਦੇ ਜ਼ਰੀਏ ਗੂਗਲ ਨੇ ਲੌਕਡਾਊਨ ਦੌਰਾਨ ਟ੍ਰੈਫਿਕ ‘ਚ ਆਈ ਕਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣੋ ਭਾਰਤ ‘ਚ ਇਸ ਰਿਪੋਰਟ ਦੇ ਅੰਕੜੇ ਕੀ ਕਹਿੰਦੇ ਹਨ।


ਸ਼ਾਪਿੰਗ ਸੈਂਟਰ ਅਤੇ ਪਾਰਕ ‘ਚ 77% ਦੀ ਗਿਰਾਵਟ: ਗੂਗਲ ਦੁਆਰਾ ਜਾਰੀ ਕੀਤੀ ਗਈ COVID-19 ਕਮਿਊਨਿਟੀ ਮੋਬਿਲਿਟੀ ਰਿਪੋਰਟ 16 ਫਰਵਰੀ ਤੋਂ 29 ਮਾਰਚ ਦੇ ਅੰਕੜਿਆਂ ਨੂੰ ਦਰਸਾਉਂਦੀ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੈਫੇ, ਰੈਸਟੋਰੈਂਟ, ਸ਼ਾਪਿੰਗ ਸੈਂਟਰ, ਥੀਮ ਪਾਰਕ, ​​ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਥੀਏਟਰਾਂ ਦੀ ਮੋਬਿਲਿਟੀ ‘ਚ 77 ਫੀਸਦ ਦੀ ਗਿਰਾਵਟ ਆਈ ਹੈ।

ਇਸ ਤੋਂ ਇਲਾਵਾ ਕਰਿਆਨਾ ਮਾਰਕੀਟ, ਡਰੱਗ ਸਟੋਰ ਅਤੇ ਖੇਤੀਬਾੜੀ ਉਤਪਾਦਾਂ ਦੀ ਮਾਰਕੀਟ ਵੱਲ ਜਾਣ ਵਾਲਿਆਂ ਵਿੱਚ ਵੀ 65% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਜਨਤਕ ਪਾਰਕਾਂ, ਬੀਚ ਅਤੇ ਥੀਮ ਪਾਰਕਾਂ ‘ਤੇ ਜਾਣ ਵਾਲੇ ਲੋਕਾਂ ਦੀ ਮੋਬਿਲਿਟੀ ‘ਚ ਵੀ 57 ਪ੍ਰਤੀਸ਼ਤ ਦੀ ਕਮੀ ਆਈ ਹੈ।

ਮੈਟਰੋ ਸਟੇਸ਼ਨ ਦੀ ਆਵਾਜਾਈ 71% ਘੱਟ: ਇਨ੍ਹਾਂ ਅੰਕੜਿਆਂ ‘ਚ ਦੱਸਿਆ ਗਿਆ ਹੈ ਕਿ ਜਨਤਕ ਆਵਾਜਾਈ ਦੀਆਂ ਥਾਂਵਾਂ ‘ਤੇ ਵੀ ਟ੍ਰੈਫਿਕ ਦੇ ਅੰਕੜਿਆਂ ‘ਚ ਕਮੀ ਆਈ ਹੈ। ਰੇਲਵੇ ਸਟੇਸ਼ਨ, ਮੈਟਰੋ ਸਟੇਸ਼ਨ ਅਤੇ ਬੱਸ ਅੱਡਿਆਂ ਤਕ ਆਵਾਜਾਈ ‘ਚ ਵੀ 71% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦਫਤਰਾਂ ਦੀ ਆਵਾਜਾਈ ‘ਚ ਵੀ 47 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਘਰਾਂ ਪ੍ਰਤੀ ਆਵਾਜਾਈ ਵਿਚ 22% ਦਾ ਵਾਧਾ ਦਰਜ ਕੀਤਾ ਗਿਆ ਹੈ।

ਗੂਗਲ ਨੇ ਕਿਹਾ ਹੈ ਕਿ ਅਸੀਂ ਇਹ ਅੰਕੜਾ ਸਿਰਫ ਪ੍ਰਤੀਸ਼ਤ ‘ਚ ਦੇ ਸਕਦੇ ਹਾਂ। ਇਸਦੇ ਸਹੀ ਅੰਕੜੇ ਜਾਰੀ ਕਰਨਾ ਮੁਸ਼ਕਲ ਹੈ। ਦੱਸ ਦਈਏ ਕਿ ਇਹ ਡੇਟਾ ਗੂਗਲ ਨਕਸ਼ੇ ਦੇ ਯੂਜ਼ਰ ਡਾਟਾ ਤੋਂ ਤਿਆਰ ਕੀਤਾ ਗਿਆ ਹੈ।