ਨਵਾਂ ਸ਼ਿਹਰ ਦੇ ਡਾਕਟਰ ਨੇ ਫਰੋਲਿਆ ਦੁਖੜਾ, ਇੰਝ ਪਰਿਵਾਰ ਤੋਂ ਦੂਰ ਕਰਦੇ ਮਰੀਜ਼ਾਂ ਦੀ ਦਿਨ ਰਾਤ ਸੇਵਾ

ਏਬੀਪੀ ਸਾਂਝਾ Updated at: 04 Apr 2020 03:30 PM (IST)

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਿਹਤ ਕਰਮਚਾਰੀ ਅੱਗੇ ਹੋ ਕਿ ਇਹ ਜੋਗ ਲੜ੍ਹ ਰਹੇ ਹਨ। ਐਸੇ ਵਿੱਚ ਡਾਕਟਰ ਅਤੇ ਨਰਸਾਂ ਜੋ ਲੋਕਾਂ ਦੀ ਸੇਵਾ ਵਿੱਚ ਹਨ ਆਪਣੇ ਘਰ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ।

NEXT PREV
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਿਹਤ ਕਰਮਚਾਰੀ ਅੱਗੇ ਹੋ ਕਿ ਇਹ ਜੋਗ ਲੜ੍ਹ ਰਹੇ ਹਨ। ਐਸੇ ਵਿੱਚ ਡਾਕਟਰ ਅਤੇ ਨਰਸਾਂ ਜੋ ਲੋਕਾਂ ਦੀ ਸੇਵਾ ਵਿੱਚ ਹਨ ਆਪਣੇ ਘਰ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ। ਇਸ ਖਤਰਨਾਕ ਬਿਮਾਰੀ ਤੋਂ ਬਚਾਅ ਕਰਨ ਲਈ ਇਹ ਡਾਕਟਰ ਅਤੇ ਸਿਹਤ ਕਰਮਚਾਰੀ ਆਪਣੇ ਪਰਿਵਾਰ ਨੂੰ ਮਿਲ ਵੀ ਨਹੀਂ ਸਕਦੇ ਹਨ।

ਡਾ. ਗੁਰਪਾਲ ਕਟਾਰੀਆ ਦੀ ਪਰਿਵਾਰ ਨਾਲ ਆਖਰੀ ਮੁਲਾਕਾਤ ਕੁਝ ਹੀ ਮਿੰਟਾਂ ਦੀ ਸੀ ਜਦੋਂ ਉਸਨੇ ਆਪਣੇ ਘਰ ਦੇ ਬਾਹਰ ਗੇਟ ਤੇ ਹੀ ਬੈਠ ਕੇ ਚਾਹ ਪੀਤੀ ਸੀ।
ਡਾ. ਗੁਰਪਾਲ ਕਟਾਰੀਆ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹਨ। ਨਵਾਂ ਸ਼ਹਿਰ ਪੰਜਾਬ 'ਚ ਕੋਰੋਨਵਾਇਰਸ ਦਾ ਹੌਟਸਪੌਟ ਹੈ। ਫਰੰਟ ਲਾਈਨ ਡਾਕਟਰ ਅਤੇ ਉਸ ਦੀ ਟੀਮ ਨਵਾਂ ਸ਼ਹਿਰ ਦੇ ਇਕੋਲੇਸ਼ਨ ਵਾਰਡ ਵਿੱਚ ਦਾਖਲ 18 ਸੰਕਰਮਿਤ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ।

ਡਾਕਟਰ ਕੋਲ ਹੁਣ ਬਹੁਤ ਘੱਟ ਸਮਾਂ ਹੈ ਕਿ ਉਹ 60 ਕਿਲੋਮੀਟਰ ਦੀ ਦੂਰੀ 'ਤੇ ਜਲੰਧਰ ਆਪਣੇ ਪਰਿਵਾਰ ਨੂੰ ਮਿਲਣ ਜਾਣ। ਉਹ ਫੋਨ ਤੇ ਸੰਪਰਕ ਵਿੱਚ ਰਹਿੰਦੇ ਹਨ ਪਰ ਆਖਰੀ, ਸੰਖੇਪ ਮੁਲਾਕਾਤ ਦੋ ਹਫ਼ਤੇ ਪਹਿਲਾਂ ਹੋਈ ਸੀ।

ਕਟਾਰੀਆ ਨੇ ਕਿਹਾ

ਮੈਂ ਸਾਵਧਾਨੀ ਦੇ ਤੌਰ 'ਤੇ ਘਰ ਵਿੱਚ ਦਾਖਲ ਨਹੀਂ ਹੋਇਆ, ਬੱਸ ਉਨ੍ਹਾਂ ਨੂੰ ਦੇਖਿਆ ਅਤੇ ਫਿਰ ਡਿਊਟੀ' ਤੇ ਵਾਪਸ ਪਰਤ ਆਇਆ।" ਕਟਾਰੀਆ ਦੀ ਪਤਨੀ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦੰਦਾਂ ਦੀ ਡਾਕਟਰ ਹੈ।-


ਡਾ. ਕਟਾਰੀਆ ਨੇ ਕਿਹਾ

“ਮੇਰੀ ਧੀ, ਜਿਸ ਨੇ 10 ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ, ਹਮੇਸ਼ਾ ਮੈਨੂੰ ਆਪਣਾ ਧਿਆਨ ਰੱਖਣ ਲਈ ਕਹਿੰਦੀ ਹੈ। ਉਹ ਇਹ ਵੀ ਮਾਣ ਮਹਿਸੂਸ ਕਰਦੀ ਹੈ ਕਿ ਉਸ ਦੇ ਮਾਪੇ ਲੋਕਾਂ ਦੀ ਸੇਵਾ ਕਰ ਰਹੇ ਹਨ।”-


ਨਵਾਂਸ਼ਹਿਰ ਵਿੱਚ ਹੁਣ ਤੱਕ 19 ਕੋਰੋਨਵਾਇਰਸ ਦੇ ਕੇਸ ਸਾਹਮਣੇ ਆਏ ਹਨ, ਜੋ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹਨ। ਪੰਜਾਬ 'ਚ ਸ਼ਨੀਵਾਰ ਸਵੇਰੇ ਕੋਰੋਨਾ ਪੋਜ਼ਟਿਵ ਮਰੀਜ਼ਾਂ ਦੀ ਗਿਣਤੀ 53 ਸੀ। ਕਟਾਰੀਆ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਚਿੰਤਾ ਮਰੀਜ਼ਾਂ ਦਾ ਮਨੋਬਲ ਹੈ। ਉਹ ਅਕਸਰ ਡਾਕਟਰਾਂ ਨੂੰ ਕੋਰੋਨਾਵਾਇਰਸ ਗਿਣਤੀ ਬਾਰੇ ਪੁਛਦੇ ਹਨ ਅਤੇ ਇਹ ਚਿੰਤਾ ਕਰਦੇ ਹਨ ਕਿ ਹਰ ਦਿਨ ਕਿੰਨੇ ਲੋਕ ਮਰੇ ਚੁੱਕੇ ਹਨ।

54-ਸਾਲਾ ਡਾਕਟਰ ਕਹਿੰਦਾ ਹੈ ਕਿ, "ਸਾਡੇ ਲਈ ਇਹ ਇੱਕ ਪੂਜਾ ਸਥਾਨ ਵਰਗਾ ਹੈ, ਜਿੱਥੇ ਸਾਨੂੰ ਆਪਣੇ ਮਰੀਜ਼ਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖ ਕੇ ਸੰਤੁਸ਼ਟੀ ਦੀ ਭਾਵਨਾ ਮਿਲਦੀ ਹੈ।"

- - - - - - - - - Advertisement - - - - - - - - -

© Copyright@2024.ABP Network Private Limited. All rights reserved.