ਨਵੀਂ ਦਿੱਲੀ: ਮਹਿੰਦਰਾ ਨੇ ਆਪਣੀ ਨਵੀਂ ਕਾਰ ਐਮਪੀਵੀ ਮਰਾਜ਼ੋ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 13.90 ਲੱਖ ਰੁਪਏ ਤੱਕ ਹੈ। ਇਸ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਅਰਟਿਗਾ ਤੇ ਟੋਇਟਾ ਇਨੋਵਾ ਕ੍ਰਿਸਟਾ ਨਾਲ ਹੋਵੇਗਾ।
ਵੈਰੀਏਂਟ ਤੇ ਕੀਮਤ: ਐਮ2: 9.99 ਲੱਖ ਰੁਪਏ ਐਮ4: 10.95 ਲੱਖ ਰੁਪਏ ਐਮ6: 12.40 ਲੱਖ ਰੁਪਏ ਐਮ8: 13.90 ਲੱਖ ਰੁਪਏ
ਮਹਿੰਦਰਾ ਮਰਾਜ਼ੋ ਨੂੰ ਬੌਡੀ-ਆਨ-ਫ੍ਰੇਮ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ ਪਲੇਟਫਾਰਮ 'ਤੇ ਮਹਿੰਦਰਾ ਸਕਾਰਪੀਓ ਤੇ ਟੀਯੂਵੀ 300 ਵੀ ਸ਼ਾਮਲ ਹਨ।
ਮਹਿੰਦਰਾ ਮਰਾਜ਼ੋ ਨੂੰ ਸ਼ੁਰੂਆਤ 'ਚ ਸਿਰਫ ਡੀਜ਼ਲ ਇੰਜਣ ਨਾਲ ਲਿਆਂਦਾ ਗਿਆ ਹੈ। ਪੈਟਰੋਲ ਇੰਜਣ ਦੀ ਆਪਸ਼ਨ ਬਾਅਦ 'ਚ ਆਵੇਗੀ। ਡੀਜ਼ਲ ਇੰਜਣ 'ਚ 1.5 ਲੀਟਰ 4-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦੀ ਪਾਵਰ 121 ਪੀਐਸ ਤੇ ਟਾਰਕ 300 ਐਨਐਮ ਹੈ। ਇੰਜਣ 6-ਸਪੀਡ ਮੈਨੂਅਲ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ ਜੋ ਅਗਲੇ ਪਹੀਆਂ 'ਤੇ ਪਾਵਰ ਸਪਲਾਈ ਦਿੰਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਬੀਐਸ-6 ਉਤਸਰਜਨ ਨਿਯਮ ਲਾਗੂ ਹੋਣ ਤੋਂ ਬਾਅਦ ਇਸ ਨੂੰ ਆਟੋਮੈਟਿਕ ਗੀਅਰਬਾਕਸ ਦਾ ਵਿਕਲਪ ਵੀ ਸ਼ਾਮਲ ਕੀਤਾ ਜਾਵੇਗਾ। ਡੀਜ਼ਲ ਇੰਜਣ ਦੀ ਮਾਇਲੇਜ ਦਾ ਦਾਅਵਾ 17.6 ਕਿਲੋਮੀਟਰ ਪ੍ਰਤੀ ਲੀਟਰ ਹੈ।
ਮਹਿੰਦਰਾ ਮਰਾਜ਼ੋ ਫੀਚਰ ਲੈਸ ਕਾਰ ਹੈ। ਇਸ ਦੀ ਦੂਜੀ ਤੇ ਤੀਜੀ ਕਤਾਰ 'ਚ ਵੀ ਰੂਫ ਮਾਊਂਟੇਡ ਏਸੀ ਵੈਂਟ ਦਿੱਤੇ ਗਏ ਹਨ। ਮਹਿੰਦਰਾ ਐਸਯੂਵੀ ਦੀ ਤਰ੍ਹਾਂ ਇਸ 'ਚ ਵੀ 7.0 ਇੰਚ ਟਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੋਇਆ ਹੈ ਜੋ ਐਂਡਰਾਇਡ ਆਟੋ ਕਨੈਕਟੀਵਿਟੀ ਸਪਰੋਟ ਕਰਦਾ ਹੈ।
ਇਸ ਤੋਂ ਇਲਾਵਾ ਇੰਜਣ ਪੁਸ਼ ਸਟਾਰਟ-ਸਟੌਪ, ਕਰੂਜ਼ ਕੰਟਰੋਲ, ਪ੍ਰੋਜੈਕਟਰ ਹੈਂਡਲੈਂਪਸ, ਡੇਅ-ਟਾਇਮ ਰਨਿੰਗ ਐਲਈਡੀ ਲਾਇਟਾਂ ਤੇ ਲੈਦਰੇਟ ਅਪਹੋਲਸਟ੍ਰੀ ਜਿਹੇ ਫੀਚਰ ਹੋਣਗੇ। ਸੁਰੱਖਿਆ ਲਈ ਡਿਊਲ ਏਅਰਬੈਗ, ਏਬੀਐਸ, ਈਬੀਡੀ, ਬ੍ਰੇਕ ਅਸਿਸਟ, ਆਲ ਡਿਸਕ ਬ੍ਰੇਕ ਤੇ ਆਈਐਸਓਫਿਕਸ ਚਾਇਲਡ ਸੀਟ ਐਂਕਰ ਜਿਹੇ ਫੀਚਰ ਵੀ ਮਿਲਣਗੇ।