ਹੁੰਡਈ ਤੋਂ ਬਾਅਦ ਇਸ ਲਿਸਟ ‘ਚ ਅਗਲੀ ਕੰਪਨੀ ਮਹਿੰਦਰਾ ਹੈ ਜੋ ਆਪਣ ਪਹਿਲੀ ਲੰਬੀ ਰੇਂਜ ਵਾਲੀ ਬੈਟਰੀ ਵਾਲੀ ਕਾਰ ਬਾਜ਼ਾਰ ‘ਚ ਉਤਾਰੇਗੀ। ਇਸ ਸਬ-ਕੰਪੈਕਟ ਐਸਯੂਵੀ ਐਸ201 (ਕੋਡਨੇਮ) ‘ਤੇ ਅਧਾਰਤ ਹੋਵੇਗੀ। ਰੈਗੂਲਰ ਐਸ201 ਨੂੰ 2019 ‘ਚ ਲਾਂਚ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਤੇ ਟਾਟਾ ਨੈਕਸਨ ਨਾਲ ਹੋਵੇਗਾ।
ਮਹਿੰਦਰਾ ਐਸ201 ਇਲੈਕਟ੍ਰੋਨਿਕ ਨੂੰ ਕੰਪਨੀ ਆਪਣੇ ਮਹਾਰਾਸ਼ਟਰ ਦੇ ਚਾਕਨ ਪਲਾਂਟ ‘ਚ ਤਿਆਰ ਕਰੇਗੀ। ਇਹ ਸੈਂਯੋਂਗ ਟਿਵੋਲੀ ਦੇ ਪਲੇਟਫਾਰਮ ‘ਤੇ ਬਣੇਗੀ। ਇਸ ‘ਚ 380 ਵਾਟ ਦੀ ਬੈਟਰੀ ਸਿਸਟਮ ਲੱਗੇਗਾ ਜੋ ਸਿੰਗਲ ਚਾਰਜ ‘ਚ 250 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗੀ।
ਜੇਕਰ ਇਸ ਕਾਰ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 20 ਲੱਖ ਰੁਪਏ ਤਕ ਹੋ ਸਕਦੀ ਹੈ। ਜਦੋਂਕਿ ਇਸ ਦੇ ਪੈਟਰੋਲ ਤੇ ਡੀਜ਼ਲ ਵਰਜ਼ਨ ਦੀ ਕੀਮਤ 8 ਲੱਖ ਤੋਂ 12 ਲੱਖ ਤਕ ਦੀ ਹੋ ਸਕਦੀ ਹੈ।