ਚੰਡੀਗੜ੍ਹ: ਇਨ੍ਹੀਂ ਦਿਨੀਂ ਮਹਿੰਦਰਾ ਟੀਯੂਵੀ300 ਦੇ ਫੇਸਲਿਫਟ ਮਾਡਲ ’ਤੇ ਕੰਮ ਕਰ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਭਾਰਤ ਵਿੱਚ ਇਸ ਨੂੰ 2019 ਵਿੱਚ ਲਾਂਚ ਕੀਤਾ ਜਾਏਗਾ। ਫੇਸਲਿਫਟ ਟੀਯੂਵੀ300 ਦੀ ਕੀਮਤ 8.31 ਲੱਖ ਰੁਪਏ ਤੋਂ 10.95 ਲੱਖ ਰੁਪਏ ਦੇ ਆਸਪਾਸ ਹੋ ਸਕਦੀ ਹੈ। ਫੇਸਲਿਫਟ ਟੀਯੂਵੀ300 ਵਿੱਚ ਡਿਊਲ ਬੈਰਲ ਹੈਂਡਲੈਂਪਸ ਤੇ ਪ੍ਰੋਜੈਕਟਰ ਹੈਂਡਲੈਂਪਸ, ਡੇ ਟਾਈਮ ਰਨਿੰਗ ਐਲਈਡੀ ਲਾਈਟਾਂ ਨਾਲ ਦਿੱਤੇ ਜਾ ਸਕਦੇ ਹਨ। ਇਹ ਫੀਚਰ ਮਹਿੰਦਰਾ ਕੇਯੂਵੀ100 ਵਿੱਚ ਵੀ ਦਿੱਤੇ ਗਏ ਹਨ। ਅਫਵਾਹਾਂ ਇਹ ਵੀ ਹਨ ਕਿ ਅਪਡੇਟਿਡ ਟੀਯੂਵੀ300 ਦੇ ਟੈਲਲੈਂਪਸ ਵਿੱਚ ਐਲਈਡੀ ਲਾਈਟਾਂ ਦਾ ਇਸਤੇਮਾਲ ਕੀਤਾ ਜਾਏਗਾ। ਇਸ ਤੋਂ ਇਲਾਵਾ ਰਾਈਡਿੰਗ ਲਈ ਇਸ ਵਿੱਚ 15 ਇੰਚ ਦੇ ਡਿਊਲ-ਟੋਨ ਆਲੌਏ ਵ੍ਹੀਲ ਦਿੱਤੇ ਜਾ ਸਕਦੇ ਹਨ। ਮਹਿੰਦਰਾ ਮਰਾਜ਼ੋ ਤੇ ਫੇਸਲਿਫਟ ਸਕਾਰਪਿਓ ਵਾਂਗ 2019 TUV300 ਵਿੱਚ ਨਵੀਂ ਗਰਿੱਲ ਦਿੱਤੀ ਜਾ ਸਕਦੀ ਹੈ। ਮੌਜੂਦਾ TUV300 ਦੇ ਟਾਪ ਵਰਸ਼ਨ ਟੀ10 ਵਿੱਚ 7.0 ਇੰਚ ਦਾ ਟਚਸਕਰੀਨ ਇਨਫੋਟੇਨਮੈਂਟ ਸਿਸਟਮ ਲੱਗਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਅਪਡੇਟਿਡ TUV300 ਵਿੱਚ ਜ਼ਿਆਦਾ ਫੀਚਰ ਵਾਲਾ 7.0 ਇੰਚ ਟਚਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ ਤੇ ਰੀਅਰ ਏਸੀ ਵੈਂਟ ਵੀ ਦਿੱਤੇ ਜਾ ਸਕਦੇ ਹਨ। TUV300 ਫੇਸਲਿਫਟ ਵਿੱਚ ਇਲੈਕਟ੍ਰੋਨਿਕ ਪਾਵਰ ਸਟੀਅਰਿੰਗ ਵ੍ਹੀਲ ਵੀ ਦਿੱਤਾ ਜਾ ਸਕਦਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਇਸ ਵਿੱਚ ਮੌਜੂਦਾ ਮਾਡਲ ਵਾਲਾ 1.5 ਲੀਟਰ 3 ਸਿਲੰਡਰ ਇੰਜਣ ਮਿਲੇਗਾ, ਜੋ 100 ਪੀਐਸ ਦੀ ਪਾਵਰ ਤੇ 240 ਐਨਐਮ ਦਾ ਟਾਰਕ ਦਏਗਾ।