ਮੁੰਬਈ: ਬਿੱਗ ਬੌਸ ਦੀ ਸ਼ੁਰੂਆਤ ਨੂੰ ਅਜੇ ਹਫਤਾ ਹੀ ਹੋਇਆ ਹੈ ਕਿ ਸ਼ੋਅ ਦੇ ਪ੍ਰਤੀਯੋਗੀਆਂ ਨੇ ਆਪਣੇ ਰੰਗ ਦਿਖਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਹੁਣ ਤਕ ਬਿੱਗ ਬੌਸ ਹਾਉਸ ਵਿੱਚ ਕਈ ਲੜਾਈਆਂ ਹੋ ਚੁੱਕੀਆਂ ਹਨ। ਸ਼ੋਅ ‘ਚ ਜਿੱਥੇ ਵਿਵਾਦ ਹੁੰਦਾ ਹੈ, ਉੱਥੇ ਹੀ ਕੁਝ ਮੈਂਬਰ ਪਿਆਰ ਦਾ ਸਹਾਰਾ ਵੀ ਲੈਂਦੇ ਹਨ। ਅਜਿਹਾ ਨਹੀਂ ਕਿ ਸਾਰੇ ਸਿਰਫ ਨਾਟਕ ਹੀ ਕਰਦੇ ਹਨ, ਕੁਝ ਜੋੜੀਆਂ ਅਸਲ ਵੀ ਹੁੰਦੀਆਂ ਹਨ ਜਿਨ੍ਹਾਂ ‘ਚ ਪ੍ਰਿੰਸ ਤੇ ਯੁਵਿਕਾ ਸ਼ਾਮਲ ਹਨ।
ਹੁਣ ਸੀਜ਼ਨ 12 ਦੇ ਦੂਜੇ ਹਫਤੇ ਦੀ ਸ਼ੁਰੂਆਤ ਹੋ ਗਈ ਹੈ ਜਿਸ ‘ਚ ਘਰ ਦੇ ਦੋ ਮੈਂਬਰਾਂ ਕ੍ਰਿਤੀ ਵਰਮਾ ਤੇ ਸ਼ਿਵਾਸ਼ੀਸ਼ ‘ਚ ਨੋਕ-ਝੋਕ ਸ਼ੁਰੂ ਹੋ ਗਈ ਹੈ। ਦੋਵੇਂ ਇੱਕ ਦੂਜੇ ਨਾਲ ਨਜ਼ਦੀਕੀਆਂ ਵਧਾ ਰਹੇ ਹਨ। ਪਿਛਲੇ ਐਪੀਸੋਡ ‘ਚ ਵੀ ਦਿਖਾਇਆ ਗਿਆ ਹੈ ਕਿ ਦੋਵੇਂ ਇੱਕ-ਦੂਜੇ ਨਾਲ ਸਮਾਂ ਬਿਤਾ ਰਹੇ ਹਨ ਤੇ ਇਸ ਲਈ ਬਹਾਨੇ ਵੀ ਲੱਭ ਰਹੇ ਹਨ।
ਅਕਸਰ ਹੀ ਘਰ ‘ਚ ਸ਼ੁਰੂ ਹੋਏ ਇਸ ਰਿਸ਼ਤੇ ‘ਤੇ ਸਭ ਸਵਾਲ ਹੀ ਚੁੱਕਦੇ ਹਨ। ਹੁਣ ਦੋਵਾਂ ‘ਚ ਕੀ ਚੱਲ ਰਿਹਾ ਹੈ, ਇੱਕ-ਦੂਜੇ ਲਈ ਕੀ ਅਹਿਸਾਸ ਹਨ, ਇਹ ਤਾਂ ਉਹੀ ਜਾਣਨ ਪਰ ਘਰ ‘ਚ ਕੋਈ ਹੋਰ ਹੈ ਜੋ ਇਨ੍ਹਾਂ ‘ਤੇ ਨਜ਼ਰ ਬਣਾ ਕੇ ਬੈਠਾ ਹੈ। ਉਹ ਸ਼ਿਵ ਦਾ ਜੋੜੀਦਾਰ ਸੌਰਭ ਹੈ।  ਸੌਰਭ ਅਨਸੀਨ ਫੁਟੇਜ਼ ‘ਚ ਕ੍ਰਿਤੀ ਨੂੰ ਸਮਝਾਉਂਦਾ ਵੀ ਨਜ਼ਰ ਆ ਰਿਹਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਹ ਨਾ ਸੋਚਣਾ ਕਿ ਉਹ ਚੰਗਾ ਇਨਸਾਨ ਹੈ, ਉਹ ਆਪਣੀ ਗੇਮ ਖੇਡ ਰਿਹਾ ਹੈ। ਮੈਂ ਤੁਹਾਨੂ ਕੁਝ ਨਹੀਂ ਕਹਾਂਗਾ ਸਿਰਫ ਤੁਸੀਂ ਕੱਲ੍ਹ ਤੋਂ ਨੋਟਿਸ ਕਰਨਾ।
ਸੌਰਭ ਨਾਲ ਹੀ ਹਿੰਟ ਵੀ ਦਿੰਦਾ ਹੈ ਕਿ ਉਹ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਹੈ ਕਿ ਕ੍ਰਿਤੀ ਉਸ ਲਈ ਪਾਗਲ ਹੈ। ਕ੍ਰਿਤੀ, ਸੌਰਭ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹੈ। ਹੁਣ ਕ੍ਰਿਤੀ, ਸੌਰਭ ਦੀ ਗੱਲ ‘ਤੇ ਕਿੰਨਾ ਯਕੀਨ ਕਰਦੀ ਹੈ ਤੇ ਆਪਣੀ ਗੇਮ ਕਿਵੇਂ ਖੇਡਦੀ ਹੈ, ਇਹ ਤਾਂ ਆਉਣ ਵਾਲੇ ਐਪੀਸੋਡ ‘ਚ ਪਤਾ ਲੱਗ ਹੀ ਜਾਵੇਗਾ।