ਨਵੀਂ ਦਿੱਲੀ: ਦੇਸ਼ ਦੇ ਸਿਖਰਲੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕੁਝ ਕਾਰਾਂ ਦੀ ਕੀਮਤ 10,000 ਰੁਪਏ ਤਕ ਵਧਾ ਦਿੱਤੀ ਹੈ। ਕੰਪਨੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਯਾਨੀ ਕਿ ਵੀਰਵਾਰ ਤੋਂ ਨਵੀਂਆਂ ਕੀਮਤਾਂ ਲਾਗੂ ਹੋ ਜਾਣਗੀਆਂ। ਹਾਲਾਂਕਿ, ਹਾਲੇ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਕਿਹੜੇ-ਕਿਹੜੇ ਮਾਡਲ ਦੀ ਕੀਮਤ ਵਧਾਈ ਗਈ ਹੈ।


ਮਾਰੂਤੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਇਹ ਸਭ ਤੋਂ ਕਿਫਾਈਤੀ ਕਾਰਾਂ ਵਿੱਚੋਂ ਇੱਕ ਅਲਟੋ ਤੋਂ ਲੈਕੇ ਪ੍ਰੀਮੀਅਮ ਸੈਗਮੇਂਟ ਵਾਲੀਆਂ ਗੱਡੀਆਂ ਵੇਚਦੀ ਹੈ। ਦਿੱਲੀ ਵਿੱਚ ਇਨ੍ਹਾਂ ਗੱਡੀਆਂ ਦਾ ਮੁੱਲ 2.53 ਲੱਖ ਰੁਪਏ ਤੋਂ ਸ਼ੁਰੂ ਹੋ ਗੇ 11.45 ਲੱਖ ਰੁਪਏ ਤਕ ਹੈ।

ਮਾਰੂਤੀ ਨੇ ਦਸੰਬਰ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਨਵੇਂ ਸਾਲ ਵਿੱਚ ਕੰਪਨੀ ਕਾਰਾਂ ਦੀ ਕੀਮਤ ਵਧਾਏਗੀ। ਕੰਪਨੀ ਦਾ ਦਾਅਵਾ ਹੈ ਕਿ ਕੱਚਾ ਮਾਲ ਮਹਿੰਗਾ ਹੋਣ ਤੇ ਮੁਦਰਾ ਬਦਲਾਅ ਦਰ ਵਧਣ ਕਾਰਨ ਨਿਰਮਾਣ ਕੀਮਤ ਵਧੀ ਹੈ। ਇਸੇ ਲਈ ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ।