Upcoming 3 New Maruti Suzuki SUVs In India: ਮਾਰੂਤੀ ਸੁਜ਼ੂਕੀ ਨਵੀਂ ਜੈਨਰੇਸ਼ਨ ਦੀਆਂ ਕਈ ਐਸਯੂਵੀ ਲਿਆਉਣ ਵਾਲੀ ਹੈ। ਹਾਲ ਹੀ 'ਚ ਇੱਕ ਪ੍ਰਾਈਵੇਟ ਡੀਲਰ ਸੰਮੇਲਨ 'ਚ ਮਾਰੂਤੀ ਸੁਜ਼ੂਕੀ ਨੇ ਆਉਣ ਵਾਲੇ ਤਿੰਨ ਸਾਲਾਂ ਲਈ ਰੋਡ ਮੈਪ ਦੀ ਝਲਕ ਦਿੱਤੀ। ਇਸ ਤੋਂ ਪਤਾ ਲੱਗਿਆ ਹੈ ਕਿ ਕੰਪਨੀ ਐਸਯੂਵੀ ਦੀ ਇੱਕ ਨਵੀਂ ਰੇਂਜ ਲਿਆਉਣ ਜਾ ਰਹੀ ਹੈ। ਇਸ ਤਹਿਤ ਮਾਰੂਤੀ ਸੁਜ਼ੂਕੀ ਕੁਝ ਨਵੀਆਂ ਐਸਯੂਵੀ ਲਾਂਚ ਕਰੇਗੀ। ਅਜਿਹੀ ਸਥਿਤੀ 'ਚ ਅਸੀਂ ਤੁਹਾਡੇ ਲਈ ਕੰਪਨੀ ਦੀਆਂ ਆਉਣ ਵਾਲੀਆਂ ਤਿੰਨ ਐਸਯੂਵੀ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ।

ਸੈਕਿੰਡ ਜੈਨਰੇਸ਼ਨ ਦੀ ਵਿਟਾਰਾ ਬ੍ਰੇਜ਼ਾ
ਨਵੀਂ ਐਸਯੂਵੀ ਲਾਈਨਅਪ 'ਚ ਨਵੀਂ ਸੈਕਿੰਡ ਜਨਰੇਸ਼ਨ ਵਿਟਾਰਾ ਬ੍ਰੇਜ਼ਾ ਪਹਿਲੀ SUV ਹੋਵੇਗੀ। ਇਸ ਦੀਆਂ ਲੀਕ ਹੋਈਆਂ ਤਸਵੀਰਾਂ ਮੁਤਾਬਕ ਮੌਜੂਦਾ ਵਿਟਾਰਾ ਬ੍ਰੇਜ਼ਾ ਤੋਂ ਕਾਫੀ ਵੱਖਰੀ ਹੋਵੇਗੀ। ਬਿਲਕੁਲ ਨਵਾਂ ਡਿਜ਼ਾਇਨ, ਰਿਵਾਈਜ਼ਡ ਐਲਈਡੀ ਹੈਡਲੈਂਪ, ਸਲੀਕਰ ਤੇ ਲੰਬੀ ਐਲਈਡੀ ਟੇਲ ਲੈਂਪ, ਐਨਾਲਾਗ ਇੰਸਟਰੂਮੈਂਟ ਕੰਸੋਲ 'ਚ ਟੀਐਫਟੀ ਐਮਆਈਡੀ, ਇਕ ਫ੍ਰੀ-ਸਟੈਂਡਿੰਗ ਨਿਊ-ਜਨਰੇਸ਼ਨ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਤੇ ਸਿੰਗਲ-ਪੈਨ ਸਨਰੂਫ ਮਿਲ ਸਕਦਾ ਹੈ। ਇੰਜਨ ਨੂੰ ਵੀ ਅਪਡੇਟ ਕੀਤਾ ਜਾ ਸਕਦਾ ਹੈ।

ਨਿਊ ਸਬ-ਕੰਪੈਕਟ ਕਰਾਸਓਵਰ
ਕੰਪਨੀ ਨਵੀਂ ਵਿਟਾਰਾ ਬ੍ਰੇਜ਼ਾ ਦੇ ਟਾਪ 'ਤੇ ਇੱਕ ਹੋਰ SUV ਲਿਆ ਸਕਦੀ ਹੈ, ਜਿਸ ਨੂੰ ਨੈਕਸਾ ਸ਼ੋਅਰੂਮ 'ਤੇ ਵੇਚਿਆ ਜਾਵੇਗਾ। ਇਹ SUV ਫਿਊਚਰੋ-ਈ ਕੰਸੈਪਟ 'ਤੇ ਆਧਾਰਤ ਹੋ ਸਕਦੀ ਹੈ। ਇਸ ਨੂੰ ਕੰਪਨੀ ਨੇ ਆਟੋ ਐਕਸਪੋ 2020 'ਚ ਪੇਸ਼ ਕੀਤਾ ਸੀ। ਇਸ ਦਾ ਲੁੱਕ ਕਾਫੀ ਗੋਲਾਕਾਰ ਹੋ ਸਕਦਾ ਹੈ। ਬਾਡੀ ਕਲੈਡਿੰਗ ਤੇ ਸਕਿਡ ਪਲੇਟਾਂ ਵਰਗੇ ਸਖ਼ਤ ਬਿੱਟ ਇਸ ਨੂੰ ਆਕਰਸ਼ਕ ਬਣਾਉਣਗੇ।

ਨਵੀਂ ਮਾਰੂਤੀ ਸੁਜ਼ੂਕੀ ਜਿੰਮੀ
ਮਾਰੂਤੀ ਸੁਜ਼ੂਕੀ ਨੇ ਨਵੀਂ ਜਿੰਮੀ ਦੀ ਪੁਸ਼ਟੀ ਕੀਤੀ ਹੈ। ਇਸ ਨਵੀਂ ਜਿੰਮੀ ਨੂੰ ਸਬ-ਕੰਪੈਕਟ SUV ਸੈਗਮੈਂਟ 'ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਕੋਈ ਵੇਰਵਾ ਜਾਂ ਨਾਮ ਸ਼ੇਅਰ ਨਹੀਂ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਜਿਮਨੀ ਕਾਰ ਹੀ ਹੋਣ ਵਾਲੀ ਹੈ। ਇਸ 'ਚ 5-ਡੋਰ ਤੇ ਇਕ ਸਟ੍ਰੈਚਡ ਵ੍ਹੀਲਬੇਸ ਹੋਵੇਗਾ। ਇਸ ਦੇ ਨਾਲ ਫਰੰਟ ਤੇ ਰਿਅਰ ਪ੍ਰੋਫਾਈਲਾਂ ਨੂੰ ਪਹਿਲਾਂ ਵਾਂਗ ਬਰਕਰਾਰ ਰੱਖਣ ਦੀ ਉਮੀਦ ਹੈ।


ਇਹ ਵੀ ਪੜ੍ਹੋ: Ministry of Defence Recruitment 2021: ਰੱਖਿਆ ਵਿਭਾਗ ਨੇ ਕੱਢੀਆਂ ਨੌਕਰੀਆਂ, 10ਵੀਂ ਪਾਸ ਤੋਂ ਲੈ ਕੇ ਪੋਸਟ ਗ੍ਰੈਜੂਏਟ ਤਕ ਕਰ ਸਕਦੇ ਅਪਲਾਈ



https://apps.apple.com/in/app/811114904