Ministry of Defence Recruitment 2021: ਡਾਇਰੈਕਟਰ ਜਨਰਲ ਡਿਫੈਂਸ ਅਸਟੇਟ (DGDE) ਜਾਂ ਡਿਫੈਂਸ ਅਸਟੇਟ ਆਰਗੇਨਾਈਜ਼ੇਸ਼ਨ, ਰੱਖਿਆ ਮੰਤਰਾਲੇ ਨੇ ਜੂਨੀਅਰ ਹਿੰਦੀ ਅਨੁਵਾਦਕ, ਉਪ ਮੰਡਲ ਅਧਿਕਾਰੀ ਤੇ ਹਿੰਦੀ ਟਾਈਪਿਸਟ ਦੀਆਂ ਅਸਾਮੀਆਂ ਸਮੇਤ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਾਰੇ ਇੱਛੁਕ ਤੇ ਯੋਗ ਉਮੀਦਵਾਰ DGDE Recruitment 2021 ਲਈ ਅਧਿਕਾਰਤ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ ਤੇ ਇਸ ਨੂੰ 15 ਜਨਵਰੀ 2022 ਨੂੰ ਸ਼ਾਮ 5 ਵਜੇ ਤਕ ਤੈਅ ਪਤੇ 'ਤੇ ਭੇਜ ਸਕਦੇ ਹਨ।



ਇਸ ਪ੍ਰਕਿਰਿਆ ਰਾਹੀਂ ਜੂਨੀਅਰ ਹਿੰਦੀ ਅਨੁਵਾਦਕ ਦੀਆਂ 7 ਅਸਾਮੀਆਂ, ਉਪ ਮੰਡਲ ਅਫ਼ਸਰ ਗਰੇਡ-2 ਦੀਆਂ 89 ਅਸਾਮੀਆਂ ਤੇ ਹਿੰਦੀ ਟਾਈਪਿਸਟ ਦੀਆਂ 1 ਅਸਾਮੀਆਂ ਸਮੇਤ ਕੁੱਲ 97 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਜੂਨੀਅਰ ਹਿੰਦੀ ਅਨੁਵਾਦਕ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 9300 ਰੁਪਏ ਤੋਂ ਲੈ ਕੇ 34800 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ, ਜਦਕਿ ਹੋਰ ਅਹੁਦਿਆਂ ਲਈ ਉਮੀਦਵਾਰਾਂ ਨੂੰ 5200 ਰੁਪਏ ਤੋਂ 20200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਤਨਖ਼ਾਹ ਤੋਂ ਇਲਾਵਾ ਉਮੀਦਵਾਰਾਂ ਨੂੰ ਗ੍ਰੇਡ-ਪੇ ਵੀ ਮਿਲੇਗਾ।

ਜਾਣੋ ਉਮਰ ਸੀਮਾ ਤੇ ਯੋਗਤਾ
ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਜੂਨੀਅਰ ਹਿੰਦੀ ਅਨੁਵਾਦਕ ਦੇ ਅਹੁਦੇ 'ਤੇ ਭਰਤੀ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਜਦਕਿ ਉਪ ਮੰਡਲ ਅਫ਼ਸਰ ਦੇ ਅਹੁਦੇ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ ਸਰਵੇਖਣ ਜਾਂ ਡਰਾਫਟਸਮੈਨਸ਼ਿਪ 'ਚ ਘੱਟੋ-ਘੱਟ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਹਿੰਦੀ ਟਾਈਪਿਸਟ ਦੇ ਅਹੁਦੇ ਲਈ 10ਵੀਂ ਪਾਸ ਤੋਂ ਇਲਾਵਾ ਹਿੰਦੀ ਟਾਈਪ ਰਾਈਟਿੰਗ 'ਚ 25 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ ਜੂਨੀਅਰ ਹਿੰਦੀ ਅਨੁਵਾਦਕ ਦੇ ਅਹੁਦੇ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਹੋਰ ਅਹੁਦਿਆਂ ਲਈ ਉਮਰ ਸੀਮਾ 18 ਸਾਲ ਤੋਂ 27 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ। ਵਿਸਤ੍ਰਿਤ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਜਾਣੋ ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਹੁਨਰ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਸਾਰੇ ਇੱਛੁਕ ਉਮੀਦਵਾਰ DGDE Ministry of Defence Recruitment 2021 ਲਈ ਆਪਣੀ ਅਰਜ਼ੀ ਤੇ ਹੋਰ ਜ਼ਰੂਰੀ ਦਸਤਾਵੇਜ਼ ਨੋਟੀਫਿਕੇਸ਼ਨ 'ਚ ਦਿੱਤੇ ਪਤੇ 'ਤੇ ਭੇਜ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 200 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਹੋਰ ਵੇਰਵਿਆਂ ਲਈ ਅਧਿਕਾਰਤ ਵੈੱਬਸਾਈਟ ਦੇਖੋ।


ਇਹ ਵੀ ਪੜ੍ਹੋ: Gold-Silver Price: ਹਫ਼ਤੇ 'ਚ ਸੋਨਾ-ਚਾਂਦੀ ਢਹਿ-ਢੇਰੀ, ਚਾਂਦੀ 2252 ਰੁਪਏ ਸਸਤੀ, ਸੋਨਾ ਦੀ ਕੀਮਤ 'ਚ ਵੀ ਵੱਡੀ ਗਿਰਾਵਟ



 


https://play.google.com/store/


 


https://apps.apple.com/in/app/811114904


Education Loan Information:

Calculate Education Loan EMI