WhatsApp, Facebook ਅਤੇ Instagram ਡਾਊਨ ਹੋ ਗਏ ਹਨ। ਲੱਖਾਂ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਕਰੀਬ 11:30 ਵਜੇ ਤੋਂ, ਯੂਜ਼ਰਸ ਨੂੰ ਇਨ੍ਹਾਂ ਐਪਸ 'ਤੇ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਹ ਸਮੱਸਿਆ ਅਚਾਨਕ ਸ਼ੁਰੂ ਹੋਈ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਵਟਸਐਪ ਅਜੇ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਅਤੇ ਲੋਕਾਂ ਨੂੰ ਮੈਸੇਜ ਭੇਜਣ 'ਚ ਦਿੱਕਤ ਆ ਰਹੀ ਹੈ।
ਦੱਸ ਦਈਏ ਕਿ ਵਟਸਐਪ 'ਤੇ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਡਿਟੈਕਟਰ ਵੈੱਬਸਾਈਟ ਮੁਤਾਬਕ ਰਾਤ 11 ਵਜੇ 20 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਆਈਆਂ, ਇੰਸਟਾਗ੍ਰਾਮ ਬਾਰੇ ਕਰੀਬ 15 ਹਜ਼ਾਰ ਅਤੇ ਫੇਸਬੁੱਕ ਬਾਰੇ ਕਰੀਬ 2.5 ਹਜ਼ਾਰ ਲੋਕਾਂ ਨੇ ਰਿਪੋਰਟ ਕੀਤੀ।
ਲੋਕਾਂ ਨੇ ਐਕਸ 'ਤੇ ਵੀ ਕੀਤੀ ਸ਼ਿਕਾਇਤ
ਰਾਤ ਕਰੀਬ 11 ਵਜੇ ਤੱਕ ਮੇਟਾ ਸਰਵਰ ਡਾਊਨ ਹੋਣ ਕਰਕੇ WhatsApp, Instagram ਅਤੇ Facebook ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ 'ਤੇ ਐਕਸ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇਸ ਤੋਂ ਬਾਅਦ ਇਹ ਐਕਸ 'ਤੇ ਟ੍ਰੈਂਡ ਕਰਨ ਲੱਗ ਪਿਆ।
Meta ਦਾ ਬਿਆਨ ਆਇਆ ਸਾਹਮਣੇ
ਇਸ ਮੁਸ਼ਕਿਲ ਤੋਂ ਬਾਅਦ ਮੇਟਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਮੇਟਾ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ 'ਬਹੁਤ ਸਾਰੇ ਉਪਭੋਗਤਾਵਾਂ ਨੂੰ ਸਾਡੀ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਮੱਸਿਆ ਨੂੰ ਹੱਲ ਕਰਨ 'ਤੇ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਨੂੰ ਠੀਕ ਕਰਨ ਦੀ ਉਮੀਦ ਕਰਦੇ ਹਾਂ। ਤੁਹਾਨੂੰ ਹੋਈ ਅਸੁਵਿਧਾ ਲਈ ਮੁਆਫੀ।'