ਨਵੀਂ ਦਿੱਲੀ: ਪਿਛਲੇ ਸਾਲ ਜੂਨ 'ਚ ਐਮਜੀ ਮੋਟਰ ਨੇ ਆਪਣੀ ਐਸਯੂਵੀ ਹੈਕਟਰ ਨੂੰ ਭਾਰਤ 'ਚ ਲਾਂਚ ਕੀਤਾ ਸੀ। ਲਗਾਤਾਰ ਇਸ ਗੱਡੀ ਨੂੰ ਗਾਹਕਾਂ ਵਲੋਂ ਵਧੀਆਂ ਰਿਸਪੋਂਸ ਮਿਲ ਰਿਹਾ ਹੈ। ਫਿਲਹਾਲ ਇਹ ਐਸਯੂਵੀ ਸਿਰਫ 5 ਸੀਟਰ 'ਚ ਉਪਲਬਧ ਹੈ। ਪਰ ਕੰਪਨੀ ਹੁਣ ਇਸਦਾ 6 ਤੇ 7 ਸੀਟਰ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ।


ਹੈਕਟਰ ਪਲੱਸ ਨੂੰ ਇਸ ਸਾਲ ਮਈ-ਜੂਨ ਦੇ ਨਜ਼ਦੀਕ ਲਾਂਚ ਕੀਤਾ ਜਾ ਸਕਦਾ ਹੈ। ਐਮਜੀ ਹੈਕਟਰ ਇਸ ਸਮੇਂ ਪੈਟਰੋਲ ਤੇ ਡੀਜ਼ਲ ਇੰਜਨ 'ਚ ਉਪਲਬਧ ਹੈ। ਨਾਲ ਹੀ ਇਸ 'ਚ 4 ਵੈਰਿਅੰਟ ਮਿਲਦੇ ਹਨ।

ਇੰਜਨ ਦੀ ਗੱਲ ਕਰੀਏ ਤਾਂ ਐਮਜੀ ਹੈਕਟਰ ਬੀਐਸ 6 'ਚ 1.5 ਲੀਟਰ ਦੇ ਪੈਟਰੋਲ ਦਾ ਇੰਜਨ ਲੱਗਿਆ ਹੈ ਜੋ 143 ਬੀਐਚਪੀ ਦਾ ਪਾਵਰ ਤੇ 250 ਐਨਐਮ ਦਾ ਟਾਰਕ ਜਨਰੈਟ ਕਰਦਾ ਹੈ। ਇਸ 'ਚ 10.4 ਇੰਚ ਦਾ ਵੱਡਾ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਮਿਲਦਾ ਹੈ ਜੋ ਏਂਡਰਾਇਡ ਆਟੋ ਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ।

Car loan Information:

Calculate Car Loan EMI