ਹੁਣ ਨਹੀਂ ਹੋਣਗੇ ਗੱਡੀਆਂ ਦੇ ਟਾਇਰ ਪੈਂਚਰ, ਹਵਾ ਭਰਾਉਣ ਦਾ ਝੰਜਟ ਵੀ ਖਤਮ
ਏਬੀਪੀ ਸਾਂਝਾ | 07 Jun 2019 02:34 PM (IST)
Uptis ਇਸੇ ਦਾ ਇੱਕ ਵਰਸ਼ਨ ਹੈ ਤੇ ਏਅਰਲੈਸ ਹੈ। ਇਹ ਫਲੈਟ ਟਾਇਰ ਤੇ ਬਲੋਆਊਟ ਦੇ ਜ਼ੋਖ਼ਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦਾ ਹੈ।
ਚੰਡੀਗੜ੍ਹ: Michelin ਤੇ General Motors ਨੇ ਯਾਤਰੀ ਵਾਹਨਾਂ ਲਈ ਨਵੀਂ ਜੈਨਰੇਸ਼ਨ ਦੇ ਏਅਰਲੈਸ ਵ੍ਹੀਲ ਤਕਨਾਲੋਜੀ ਦੀ ਪੇਸ਼ਕਸ਼ ਕੀਤੀ ਹੈ। ਇਸ ਨੂੰ ਸਥਾਈ ਗਤੀਸ਼ੀਲਤੀ ਲਈ Movin'On ਸ਼ਿਖਰ ਸੰਮੇਲਨ ਵਿੱਚ Uptis ਪ੍ਰੋਟੋਟਾਈਪ (ਯੂਨਿਕ ਪੰਚਰਪਰੂਫ ਟਾਇਰ ਸਿਸਟਮ) ਕਿਹਾ ਜਾਂਦਾ ਹੈ। ਜੁਆਇੰਟ ਰਿਸਰਚ ਐਗਰੀਮੈਂਟ ਦੋਵਾਂ ਕੰਪਨੀਆਂ ਨੂੰ 2024 ਦੀ ਸ਼ੁਰੂਆਤ ਵਿੱਚ ਯਾਤਰੀ ਮਾਡਲ 'ਤੇ Uptis ਨੂੰ ਪੇਸ਼ ਕਰਨ ਦੇ ਲਕਸ਼ ਨਾਲ Uptis ਪ੍ਰੋਟੋਟਾਈਪ ਨੂੰ ਮਾਨਤਾ ਦਏਗਾ। Michelin ਤੇ GM Uptis ਪ੍ਰੋਟੋਟਾਈਪ 'ਤੇ ਕੰਮ ਕਰ ਰਹੇ ਹਨ। ਸ਼ੈਵਰਲੇ ਬੋਲਡ ਈਵੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਇਸ ਸਾਲ ਦੇ ਆਖੀਰ ਤਕ ਕੰਪਨੀਆਂ ਮਿਸ਼ਿਗਨ ਵਿੱਚ ਬੋਲਟ ਈਵੀ ਵਾਹਨਾਂ ਦੇ ਪਰੀਖਣ ਬੇੜੇ 'ਤੇ Uptis ਦੀ ਵਾਸਤਵਿਕ ਵਿਸ਼ਵ ਪਰੀਖਣ ਸ਼ੁਰੂ ਕਰਨਗੀਆਂ। Michelin ਪਿਛਲੇ ਪੰਜ ਸਾਲਾਂ ਤੋਂ ਹੁਣ ਤਕ ਏਅਰਲੈਸ ਟਾਇਰਾਂ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ 2014 ਵਿੱਚ ਟੂਵੀਲ ਕਾਨਸੈਪਟ ਵੀ ਸ਼ੋਅਕੇਸ ਕੀਤਾ ਸੀ ਤੇ ਇਸ ਨੂੰ ਕਮਰਸ਼ਿਅਲ ਉਦਯੋਗ ਲਈ ਤਿਆਰ ਕਰਨ ਲਈ ਪਲਾਂਟ ਵਿੱਚ 50 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ। Uptis ਇਸੇ ਦਾ ਇੱਕ ਵਰਸ਼ਨ ਹੈ ਤੇ ਏਅਰਲੈਸ ਹੈ। ਇਹ ਫਲੈਟ ਟਾਇਰ ਤੇ ਬਲੋਆਊਟ ਦੇ ਜ਼ੋਖ਼ਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦਾ ਹੈ। Uptis ਪ੍ਰੋਟੋਟਾਈਪ ਮੋਬਿਲਿਟੀ ਦੇ ਉਭਰਦੇ ਰੂਪਾਂ ਲਈ ਚੰਗੀ ਤਰ੍ਹਾਂ ਅਨੁਕੂਲ ਹੈ। ਇਸ ਵਿੱਚ ਇੱਕ ਵੱਖਰਾ ਆਰਕੀਟੈਕਟਰ ਤੇ ਮੈਟੀਰੀਅਲਸ ਹੈ ਜੋ ਟਾਇਰ ਨੂੰ ਸੜਕ ਤੇ ਚੱਲਣ ਵਾਲੀ ਸਪੀਡ ਵਿੱਚ ਕਾਰ ਦੇ ਵਜ਼ਨ ਨੂੰ ਸਹਿਣ ਵਿੱਚ ਸਮਰਥ ਬਣਾਉਦੀ ਹੈ।