ਨਵੀਂ ਦਿੱਲੀ: ਬੁੱਧਵਾਰ ਨੂੰ ਮਾਈਕ੍ਰੋਸਾਫਟ ਦੇ ਸਰਫੇਸ ਇਵੈਂਟ ‘ਚ ਸਰਫੇਸ ਨਿਓ ਤੇ ਸਰਫੇਸ ਡਿਓ ਫੋਲਡੇਬਲ ਡਿਵਾਇਸਜ਼ ਨੂੰ ਲਾਂਚ ਕੀਤਾ ਗਿਆ। ਇਹ ਦੋਵੇਂ ਪ੍ਰੋਡਕਟ ਸੁਰਖੀਆਂ ‘ਚ ਤਾਂ ਸੀ ਪਰ 2020 ਤਕ ਉਪਲੱਬਧ ਨਹੀਂ ਹੋਣਗੇ। Microsoft ਨੇ ਕੁਝ ਹੋਰ ਪ੍ਰੋਡਕਟ ਦਾ ਐਲਾਨ ਕੀਤਾ ਹੈ ਜੋ ਇਸ ਮਹੀਨੇ ਦੀ ਸ਼ੁਰੂਆਤ ‘ਚ ਉਪਲੱਬਧ ਹੋਣਗੇ-Surface Laptop 3, Surface Pro 7 and Surface Pro X। ਇਹ ਵਿੰਡੋ 10 ਆਪ੍ਰੇਟਿੰਗ ਸਿਸਟਮ ‘ਤੇ ਕੰਮ ਕਰਨਗੇ ਜਿਨ੍ਹਾਂ ਦੀ ਸ਼ਿਪਿੰਗ ਅਕਤੂਬਰ ‘ਚ ਸ਼ੁਰੂ ਹੋਵੇਗੀ।
Surface Laptop 3: ਸਰਫੇਸ ਲੈਪਟੌਪ 3 ਦੋ ਵੱਖ-ਵੱਖ ਸਾਈਜ਼ ‘ਚ ਆ ਰਿਹਾ ਹੈ। ਦੋਵਾਂ ‘ਚ ਡਿਸਪਲੇ 3:2 ਆਸਪੈਕਟ ਰੇਸ਼ਿਓ ਵਾਲੀ PixelSense ਟੱਚਸਕਰੀਨ ਦਿੱਤੀ ਗਈ ਹੈ। ਇਸ ‘ਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਜਿਸ ਦਾ ਇਸਤੇਮਾਲ ਲੈਪਟੌਪ ਨੂੰ ਚਾਰਜ ਕਰਨ ਤੇ ਡੇਟਾ ਟ੍ਰਾਂਸਫਰ ਕਰਨ ਲਈ ਕੀਤਾ ਜਾ ਸਕਦਾ ਹੈ। ਟਾਈਪ-ਸੀ ‘ਤੇ ਪੂਰੇ ਦਿਨ ਦੀ ਬੈਟਰੀ ਲਾਈਫ ਤੇ ਫਾਸਟ ਚਾਰਜਿੰਗ ਦਾ ਵਾਅਦਾ ਕਰਦਾ ਹੈ।
Surface Pro 7: ਨਵਾਂ ਸਰਫੇਸ ਪ੍ਰੋ 7 ਇੱਕ 2-ਇੰਨ-1 ਪੀਸੀ ਹੈ ਜਿਸ ‘ਚ ਹੁਣ ਟਾਈਪ-ਸੀ ਪੋਰਟ ਵੀ ਹੈ। ਇਸ ਦਾ ਡਿਜ਼ਾਇਨ ਪਹਿਲਾਂ ਜਿਹਾ ਹੀ ਹੈ ਪਰ ਮਾਈਕ੍ਰੋਸੋਫਟ ਨੇ ਇੰਟਰਨਲ ਨੂੰ ਅਪਗ੍ਰੇਡ ਕੀਤਾ ਹੈ। ਪ੍ਰੋ 7 ਹੁਣ ਇੰਟੇਲ ਦੇ ਸਭ ਤੋਂ ਨਵੇਂ 10th Gen ਮੋਬਾਈਲ ਪ੍ਰੋਸੈਸਰ ਦੇ ਨਾਲ ਆਉਂਦਾ ਹੈ ਜਿਸ ਦੀ ਕੀਮਤ 53000 ਰੁਪਏ ਰੱਖੀ ਗਈ ਹੈ। ਇਸ ਦੀ ਸੇਲ 22 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ।
Surface Pro X: ਸਰਫੋਸ ਪ੍ਰੋ ਐਕਸ ਸਰਫੇਸ ਪ੍ਰੋ 7 ਜਿਹਾ ਹੀ ਹੈ। ਇਹ ਇੱਕ ਟੈਬਲੇਟ ਹੈ ਜੋ detachable ਕੀਬੋਰਡ ਦੇ ਨਾਲ ਆਉਂਦਾ ਹੈ। ਸਰਫੋਸ ਪ੍ਰੋ ਐਕਸ ਕਰੀਬ 71000 ਰੁਪਏ ਤੋਂ ਸ਼ੁਰੂ ਹੁੰਦਾ ਹੈ ਜਿਸ ਦੀ ਵਿਕਰੀ 5 ਨਵੰਬਰ ‘ਚ ਉਪਲੱਬਧ ਹੋਵੇਗਾ।
Microsoft ਨੇ ਲਾਂਚ ਕੀਤੀ Surface Laptop 3 ਸੀਰੀਜ਼, Surface Pro 7 ਤੇ Surface Pro X
ਏਬੀਪੀ ਸਾਂਝਾ
Updated at:
03 Oct 2019 02:53 PM (IST)
ਬੁੱਧਵਾਰ ਨੂੰ ਮਾਈਕ੍ਰੋਸਾਫਟ ਦੇ ਸਰਫੇਸ ਇਵੈਂਟ ‘ਚ ਸਰਫੇਸ ਨਿਓ ਤੇ ਸਰਫੇਸ ਡਿਓ ਫੋਲਡੇਬਲ ਡਿਵਾਇਸਜ਼ ਨੂੰ ਲਾਂਚ ਕੀਤਾ ਗਿਆ। ਇਹ ਦੋਵੇਂ ਪ੍ਰੋਡਕਟ ਸੁਰਖੀਆਂ ‘ਚ ਤਾਂ ਸੀ ਪਰ 2020 ਤਕ ਉਪਲੱਬਧ ਨਹੀਂ ਹੋਣਗੇ।
- - - - - - - - - Advertisement - - - - - - - - -