Mini Portable Table AC: ਭਿਆਨਕ ਗਰਮੀ 'ਚ ਏਸੀ ਦਾ ਆਨੰਦ ਲੈਣਾ ਚਾਹੁੰਦੇ ਹੋ ਪਰ ਏਸੀ ਦੀ ਕੀਮਤ ਸੋਚਣ ਲਈ ਮਜਬੂਰ ਕਰ ਰਹੀ ਹੈ। ਅਕਸਰ ਹੀ ਏਸੀ ਦੀਆਂ ਕੀਮਤਾਂ ਦੇਖ ਕੇ ਅਸੀਂ ਇੱਕ ਵਾਰ ਫਿਰ ਕੂਲਰ ਤੇ ਪੱਖੇ ਵੱਲ ਮੁੜ ਜਾਂਦੇ ਹਾਂ ਪਰ ਹੁਣ ਨਿਰਾਸ਼ ਹੋਣ ਦੀ ਲੋੜ ਨਹੀਂ।

ਏਸੀ ਦੀ ਹਵਾ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇੱਕ ਵਧੀਆ ਆਪਸ਼ਨ ਬਾਰੇ ਦੱਸ ਰਿਹਾ ਹਾਂ। ਇਹ ਆਪਸ਼ਨ ਟੇਬਲ ਏਸੀ ਦਾ ਹੈ। ਇਸ ਦੀ ਕੀਮਤ ਪੱਖੇ ਦੀ ਕੀਮਤ ਤੋਂ ਵੀ ਘੱਟ ਹੋਵੇਗੀ, ਜਦੋਂਕਿ ਕੂਲਿੰਗ ਆਮ ਏਸੀ ਦੀ ਤਰ੍ਹਾਂ ਤੇਜ਼ ਹੋਵੇਗੀ।


ਬੈੱਡ 'ਤੇ ਹੀ ਫਿਟ ਹੋ ਜਾਂਦਾ ਇਹ AC, 5 ਮਿੰਟ 'ਚ ਕਰ ਦਿੰਦਾ ਕਮਰਾ ਚਿਲਡ

ਇਹ ਇੱਕ ਮਿੰਨੀ ਪੋਰਟੇਬਲ ਏਸੀ ਹੈ ਜਿਸ ਨੂੰ ਆਸਾਨੀ ਨਾਲ ਮੇਜ਼ 'ਤੇ ਵੀ ਰੱਖਿਆ ਜਾ ਸਕਦਾ ਹੈ। ਇਸ ਮਿੰਨੀ ਪੋਰਟੇਬਲ ਏਸੀ ਨੂੰ ਗਰਮੀ ਦੇ ਹਿਸਾਬ ਨਾਲ ਤਿੰਨ ਮੋਡਾਂ 'ਤੇ ਚਲਾਇਆ ਜਾ ਸਕਦਾ ਹੈ। ਗਰਮੀ ਦੇ ਅਨੁਸਾਰ, ਇਸ ਨੂੰ ਲੋਅ, ਮੀਡੀਅਮ ਹਾਈ ਮੋਡ (ਘੱਟ, ਮੱਧਮ, ਉੱਚ) 'ਤੇ ਚਲਾਇਆ ਜਾ ਸਕਦਾ ਹੈ।

ਲੁੱਕ 'ਚ ਇਸ ਛੋਟੇ ਬਕਸੇ ਦੇ ਆਕਾਰ ਦੇ ਏਸੀ ਨੂੰ ਆਸਾਨੀ ਨਾਲ ਹੱਥ 'ਚ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਰੱਖਿਆ ਜਾ ਸਕਦਾ ਹੈ। ਇਹ ਪੋਰਟੇਬਲ AC USB ਕੇਬਲ ਨਾਲ ਚੱਲਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਪੋਰਟੇਬਲ AC ਦੀ ਕੀਮਤ 500 ਰੁਪਏ ਤੋਂ ਘੱਟ ਹੈ। ਤੁਸੀਂ ਇਸ ਮਿੰਨੀ ਪੋਰਟੇਬਲ ਏਸੀ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਅਮੇਜ਼ਨ ਤੋਂ ਖਰੀਦ ਸਕਦੇ ਹੋ।

ਕਿਸੇ ਜਗ੍ਹਾ ਵੀ ਕਰ ਸਕਦੇ ਹੋ ਵਰਤੋਂ
ਘੱਟ ਜਗ੍ਹਾ ਕਾਰਨ, ਜੇਕਰ ਤੁਸੀਂ ਸੋਚ ਰਹੇ ਹੋ ਕਿ ਵੱਡਾ ਏਸੀ ਜਾਂ ਕੂਲਰ ਕਿਵੇਂ ਲਾਈਏ ਤਾਂ ਦਸ ਦਈਏ ਕਿ ਇਹ ਮਿਨੀ ਪੋਰਟੇਬਲ ਏਸੀ ਕਿਸੇ ਥਾਂ ਵੀ ਲੈ ਜਾਇਆ ਜਾ ਸਕਦਾ ਹੈ ਅਤੇ ਕਿਤੇ ਵੀ ਰੱਖ ਕੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ।