Mini AC: ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਦੁਪਹਿਰ ਤਕ ਮੌਸਮ ਇੰਨਾ ਗਰਮ ਹੋ ਜਾਂਦਾ ਹੈ ਕਿ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ। ਇਸ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਨੇ ਘਰਾਂ ਦੀਆਂ ਕੰਧਾਂ ਤਕ ਗਰਮ ਕਰ ਦਿੱਤੀਆਂ ਹਨ। ਆਲਮ ਇਹ ਹੈ ਕਿ ਲੋਕਾਂ ਨੂੰ ਨਾ ਘਰ ਅੰਦਰ ਸ਼ਾਂਤੀ ਹੈ ਨਾ ਬਾਹਰ। ਇੱਥੋਂ ਤਕ ਕਿ ਲੋਕਾਂ ਦੀ ਰਾਤ ਦੀ ਨੀਂਦ ਵੀ ਉੱਡ ਗਈ ਹੈ।

ਇਸ ਵੇਲੇ ਕੂਲਰ ਵਾਲੇ ਪੱਖੇ ਵੀ ਗਰਮ ਹਵਾ ਸੁੱਟ ਰਹੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਅਜਿਹੇ ਏਅਰ ਕੰਡੀਸ਼ਨਰ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਆਕਾਰ 'ਚ ਬਹੁਤ ਛੋਟਾ ਹੈ, ਸਗੋਂ ਕੀਮਤ 'ਚ ਵੀ ਬਹੁਤ ਘੱਟ ਹੈ। ਇਸ ਏਅਰ ਕੰਡੀਸ਼ਨਰ ਦੀ ਖਾਸੀਅਤ ਇਹ ਹੈ ਕਿ ਇਹ ਤੁਹਾਡੇ ਬੈੱਡ ਦੇ ਗੱਦੇ 'ਤੇ ਫਿੱਟ ਹੋ ਜਾਂਦਾ ਹੈ। ਇਸ ਨਾਲ ਹੀ ਇਸ ਨੂੰ ਆਨ ਕਰਦੇ ਹੀ ਕੁਝ ਹੀ ਮਿੰਟਾਂ 'ਚ ਇਹ ਕਮਰੇ ਨੂੰ ਠੰਢਾ ਕਰ ਦਿੰਦਾ ਹੈ।

ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਇਸ AC ਬਾਰੇ ਜ਼ਿਆਦਾ ਜਾਣਕਾਰੀ ਨਹੀਂ। ਕੀਮਤ ਦੀ ਗੱਲ ਕਰੀਏ ਤਾਂ ਇਹ ਕਾਫੀ ਸਸਤਾ ਹੈ। ਇਸ ਏਅਰ ਕੰਡੀਸ਼ਨਰ ਨੂੰ Alibaba.com ਤੋਂ ਮਹਿਜ਼ 15,000 ਤੋਂ 16,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਏਅਰ ਕੰਡੀਸ਼ਨਰ 'ਚ ਇੱਕ ਨਹੀਂ ਬਲਕਿ ਦੋ ਯੂਨਿਟ ਲਗਾਏ ਗਏ ਹਨ। ਇਨ੍ਹਾਂ ਦੋ ਯੂਨਿਟਾਂ ਨੂੰ ਮਿਲਾ ਕੇ ਇਹ ਏਅਰ ਕੰਡੀਸ਼ਨਰ ਤਿਆਰ ਕੀਤਾ ਗਿਆ ਹੈ।

ਧਿਆਨਯੋਗ ਹੈ ਕਿ ਇਹ ਏਅਰ ਕੰਡੀਸ਼ਨਰ ਇੱਕ ਗੱਦੇ ਦੇ ਨਾਲ ਆਉਂਦਾ ਹੈ ਤਾਂ ਜੋ ਇਸ ਨੂੰ ਜੋੜਿਆ ਜਾ ਸਕੇ। ਇਹ ਪਾਈਪ ਰਾਹੀਂ ਏਅਰ ਕੰਡੀਸ਼ਨਰ ਗੱਦੇ ਨਾਲ ਜੁੜਿਆ ਹੋਇਆ ਹੈ। ਪਾਈਪ ਵੀ ਬੈੱਡ 'ਤੇ ਫਿੱਟ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਿਹਤਰ ਕੂਲਿੰਗ ਦੇਣਾ ਸ਼ੁਰੂ ਕਰ ਦਿੰਦਾ ਹੈ।