ਕੋਟਕਪੂਰਾ 'ਚ 'PUBG' ਖੇਡਦੇ ਹੋਈ ਮੌਤ
ਏਬੀਪੀ ਸਾਂਝਾ | 10 Apr 2020 05:24 PM (IST)
ਕੋਟਕਪੂਰਾ ਦੇ ਪੁਰਾਣਾ ਸ਼ਿਹਰ ਦੇ ਇੱਕ ਨਾਬਾਲਿਗ ਦੀ ਮੋਬਾਈਲ ਤੇ 'PUBG' ਖੇਡਦੇ ਹੋਏ ਮੌਤ ਹੋ ਗਈ।
ਸੰਕੇਤਕ ਤਸਵੀਰ
ਕੋਟਕਪੂਰਾ: ਕੋਟਕਪੂਰਾ ਦੇ ਪੁਰਾਣਾ ਸ਼ਿਹਰ ਦੇ ਇੱਕ ਨਾਬਾਲਿਗ ਦੀ ਮੋਬਾਈਲ ਤੇ 'PUBG' ਖੇਡਦੇ ਹੋਏ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਲੜਕੇ ਦੇ ਦਿਮਾਗ ਦੀ ਨਾੜੀ ਫੱਟਣ ਨਾਲ ਉਸ ਦੀ ਮੌਤ ਹੋ ਗਈ। 17 ਸਾਲਾ ਤਰਨਜੋਤ ਸਿੰਘ ਪੁਰਬਾ, ਪੁੱਤਰ ਕੁਲਦੀਪ ਸਿੰਘ ਪੁਰਬਾ ਬੀਤੇ ਦਿਨ ਮੋਬਾਈਲ ਤੇ 'PUBG' ਖੇਡਦੇ ਹੋਏ ਅਚਾਨਕ ਆਪਣੀ ਜਾਨ ਗੁਆ ਬੈਠਾ। ਤਰਨਜੋਤ ਸਿੰਘ ਸ਼ਹਿਰ ਦੇ ਪ੍ਰਾਈਵੇਟ ਸਕੂਲ 'ਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਲੜਕੇ ਦੇ ਦਿਮਾਗ ਦੀ ਨਾੜੀ ਫੱਟਣ ਦੋਂ ਬਾਅਦ ਉਹ ਗੰਭੀਰ ਸਥਿਤੀ 'ਚ ਪਹੁੰਚ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਉਸ ਨੂੰ ਕੋਟਕਪੂਰਾ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।