ਨਵੀਂ ਦਿੱਲੀ: ਆਉਣ ਵਾਲੇ ਸਾਲ ਤੋਂ ਲੋਕਾਂ ਨੂੰ ਮੋਬਾਈਲ 'ਤੇ ਚੈਟਿੰਗ ਕਰਨਾ ਤੇ ਇੰਟਰਨੈੱਟ ਦੀ ਵਰਤੋਂ ਕਰਨਾ ਮਹਿੰਗਾ ਪੈ ਸਕਦਾ ਹੈ। ਦਰਅਸਲ, ਦੂਰਸੰਚਾਰ ਕੰਪਨੀਆਂ ਨਵੇਂ ਸਾਲ ਵਿਚ ਆਪਣੀਆਂ ਪ੍ਰੀ-ਪੇਡ ਤੇ ਪੋਸਟਪੇਡ ਪਲਾਨ ਦੀ ਕੀਮਤ ਵਿੱਚ ਵਾਧਾ ਕਰ ਸਕਦੀਆਂ ਹਨ। ਦੂਰ ਸੰਚਾਰ ਕੰਪਨੀਆਂ ਨੇ ਨਵੇਂ ਵਿੱਤੀ ਸਾਲ 2021-22 ਵਿੱਚ ਯੂਜ਼ਰ (ARPU) ਤੇ ਡੇਟਾ ਖਪਤ ਵਿੱਚ ਔਸਤਨ ਆਮਦਨੀ ਵਿੱਚ ਵਾਧੇ ਕਾਰਨ 13% ਰੈਵੇਨਿਊ ਗ੍ਰੋਥ ਦਾ ਟੀਚਾ ਮਿੱਥਿਆ ਹੈ। ਅਜਿਹੀ ਸਥਿਤੀ ਵਿੱਚ ਟੈਲੀਕਾਮ ਕੰਪਨੀਆਂ ਵੱਲੋਂ ਮੋਬਾਈਲ ਟੈਰਿਫ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ICRA ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਟੈਲੀਕਾਮ ਸੇਵਾ ਦੀ ਵਰਤੋਂ ਵਿੱਚ ਵਾਧਾ ਹੋਵੇਗਾ। ਇਹ ਇਸ ਲਈ ਹੈ ਕਿਉਂਕਿ ਲੋਕ ਘਰ ਤੋਂ ਕੰਮ ਕਰ ਰਹੇ ਹਨ ਅਤੇ ਆਨਲਾਈਨ ਕੰਟੈਂਟ ਵੇਖ ਰਹੇ ਹਨ, ਇਸ ਨਾਲ ਡਾਟਾ ਦੀ ਖਪਤ ਵਿੱਚ ਵਾਧਾ ਹੋਵੇਗਾ। ਅਜਿਹੀ ਸਥਿਤੀ ਵਿੱਚ ਟੈਲੀਕਾਮ ਕੰਪਨੀਆਂ ਵੱਲੋਂ ਵਧੇਰੇ ਡੇਟਾ ਤੇ ਕਾਲਿੰਗ ਦੀ ਵਰਤੋਂ ਕਰਕੇ ਯੋਜਨਾਵਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। https://punjabi.abplive.com/news/punjab/aam-aadmi-party-will-deal-with-those-campaigning-against-farmers-bhagwant-mann-599025/amp ਦੱਸ ਦਈਏ ਕਿ ਇਸ ਤੋਂ ਪਹਿਲਾਂ ਦਸੰਬਰ 2019 ਵਿਚ ਟੈਲੀਕਾਮ ਕੰਪਨੀਆਂ ਨੇ ਟੈਰਿਫ ਵਿੱਚ ਵਾਧਾ ਕੀਤਾ ਸੀ। ਇਸ ਨਾਲ ਵਿੱਤੀ ਸਾਲ 2020-21 ਵਿਚ ਦੂਰਸੰਚਾਰ ਕੰਪਨੀਆਂ ਦੀ ਚੰਗੀ ਕਮਾਈ ਹੋਵੇਗੀ। ਆਈਸੀਆਰਏ ਏਜੰਸੀ ਦੀ ਮੰਨੀਏ ਤਾਂ ਟੈਲੀਕਾਮ ਕੰਪਨੀਆਂ ਦੀ ਕਮਾਈ ਵਿੱਚ ਵਾਧੇ ਦੇ ਨਾਲ ਕਰਜ਼ੇ ਵਿੱਚ ਵੀ ਵਾਧਾ ਹੋਵੇਗਾ। ਇੱਕ ਅੰਦਾਜ਼ੇ ਅਨੁਸਾਰ ਦੂਰ ਸੰਚਾਰ ਉਦਯੋਗ ਦਾ ਵਿੱਤੀ 2021 ਵਿੱਚ 4.9 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਵੇਗਾ। ਦੂਰ ਸੰਚਾਰ ਉਦਯੋਗ ਦਾ ਵਿੱਤੀ ਸਾਲ 2022 ਵਿੱਚ ਅੰਦਾਜ਼ਨ 4.7 ਲੱਖ ਕਰੋੜ ਦਾ ਕਰਜ਼ਾ ਹੋਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904