ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਇਸ ਐਤਵਾਰ ਆਮ ਆਦਮੀ ਪਾਰਟੀ (AAP) ਨੇ ਆਪਣੇ ਕੌਮੀ ਬੁਲਾਰੇ ਰਾਘਵ ਚੱਢਾ ਨੂੰ ਪੰਜਾਬ (Punjab AAP) ਲਈ ਸਹਿ ਇੰਚਾਰਜ ਨਿਯੁਕਤ ਕੀਤਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 'ਆਪ' ਨੇ ਪੰਜਾਬ ਵਿੱਚ ਆਪਣਾ ਸੰਗਠਨਾਤਮਕ ਅਧਾਰ ਵਧਾਉਂਦਿਆਂ ਸੂਬੇ, ਜ਼ਿਲ੍ਹਾ, ਬਲਾਕ ਤੇ ਸਰਕਲ ਪੱਧਰੀ ਅਹੁਦੇਦਾਰ ਨਿਯੁਕਤ ਕੀਤੇ ਸੀ।

ਤਿੰਨ ਦਿਨ ਪਹਿਲਾਂ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਨਾਟਕੀ ਢੰਗ ਨਾਲ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ। ਕੇਜਰੀਵਾਲ ਨੇ ਇਹ ਕਦਮ ਲਗਪਗ ਇੱਕ ਮਹੀਨੇ ਤੋਂ ਦਿੱਲੀ ਬਾਹਰ ਸਿੰਘੂ ਤੇ ਟਿੱਕਰੀ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਚੁੱਕਿਆ ਹੈ।

ਦਰਅਸਲ ਇਹ ਸਭ 2022 ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਹੈ। ਇਸ ਲਈ 'ਆਪ' ਪੰਜਾਬ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਪਰ ਸਵਾਲ ਇਹ ਵੀ ਉੱਠ ਰਹੇ ਹਨ ਕੀ ਧੜੇਬੰਦ ਦਾ ਸ਼ਿਕਾਰ ਪਾਰਟੀ ਪੰਜਾਬ ਵਿੱਚ ਆਪਣਾ ਗੁੰਮਿਆ ਹੋਇਆ ਵਜੂਦ ਮੁੜ ਹਾਸਲ ਕਰ ਸਕੇਗੀ ਤੇ ਕੀ ਪਾਰਟੀ ਨੂੰ ਲੋਕ ਗੰਭੀਰਤਾ ਨਾਲ ਲੈਣਗੇ?

ਇਸ ਦਾ ਅਜੇ ਕੋਈ ਪੁਖਤਾ ਜਵਾਬ ਤਾਂ ਨਹੀਂ ਪਰ ਸਿਆਸੀ ਮਾਹਿਰ ਮੰਨਦੇ ਹਨ ਕਿ ਕਿਸਾਨ ਅੰਦੋਲਨ ਦਾ ਲਾਹਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲੇਗਾ। ਕਿਸਾਨ ਅੰਦੋਲਨ ਕਰਕੇ ਪੈਦਾ ਹੋਈ ਰਾਜਸੀ ਚੇਤਨਾ ਨੂੰ ਵਰਤਣ ਲਈ ਅਜੇ ਕੋਈ ਨਵਾਂ ਸਿਆਸੀ ਮੰਚ ਨਹੀਂ ਉੱਭਰਿਆ। ਇਸ ਲਈ ਰਵਾਇਤੀ ਪਾਰਟੀਆਂ ਦੀ ਬਜਾਏ ਵੋਟਰ ਆਮ ਆਦਮੀ ਪਾਰਟੀ ਦੀ ਚੋਣ ਕਰ ਸਕਦੇ ਹਨ।

Sister Abhaya Murder Case: ਫਾਦਰ ਤੇ ਨਨ ਕਤਲ ਕੇਸ 'ਚ ਦੋਸ਼ੀ ਕਰਾਰ, ਉਮਰ ਕੈਦ ਤੇ ਪੰਜ ਲੱਖ ਦਾ ਜ਼ੁਰਮਾਨਾ

ਦੱਸ ਦਈਏ ਕਿ ‘ਆਪ’ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੀ ਪ੍ਰਸਿੱਧੀ ਦੇ ਸਿਖਰ ‘ਤੇ ਸੀ ਪਰ ਇਹ 117 ਮੈਂਬਰੀ ਸਦਨ ਦੀਆਂ 20 ਸੀਟਾਂ ਤੱਕ ਸੀਮਤ ਰਹੀ ਜਿਸ ਦਾ ਸ਼ਾਇਦ ਪਾਰਟੀ ਨੂੰ ਪਛਤਾਵਾ ਹੋਏਗਾ। ਉਧਰ 'ਆਪ' ਜਿੱਤੀਆਂ ਹੋਈਆਂ ਕਾਂਗਰਸ ਦੀਆਂ 77 ਸੀਟਾਂ ਤੋਂ ਬਹੁਤ ਪਿੱਛੇ ਸੀ। ਇਸ ਤੋਂ ਬਾਅਦ 'ਆਪ' ਦਾ ਗ੍ਰਾਫ ਲਗਾਤਾਰ ਹੇਠਾਂ ਵੱਲ ਚਲਾ ਗਿਆ ਤੇ ਇਸ ਦੀ ਚੋਣ ਸਫਲਤਾ ਸਿਰਫ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਸੀਮਤ ਰਹੀ ਹੈ, ਜਿਸ ਨੂੰ ਪਾਰਟੀ ਨੇ ਇਸ ਸਾਲ ਮੁੜ ਜਿੱਤਿਆ।

ਸਾਲ 2016-17 ਵਿੱਚ ਪੰਜਾਬ ਵਿੱਚ ‘ਆਪ’ ਦੋ ਮੌਜੂਦਾ ਚੋਣਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੰਪੂਰਨ ਵਿਕਲਪ ਵਜੋਂ ਵੇਖੀ ਗਈ ਸੀ। ਇਸ ਨੂੰ ਸੱਤਾ ਦਾ ਇੱਕ ਗੰਭੀਰ ਦਾਅਵੇਦਾਰ ਮੰਨਿਆ ਗਿਆ, ਪਰ ਪਾਰਟੀ ਨੂੰ 2017 ਵਿੱਚ ਸਿਰਫ 23.72 ਪ੍ਰਤੀਸ਼ਤ ਵੋਟਾਂ ਹੀ ਹਾਸਲ ਹੋਈਆਂ। ਇਹ ਲੋਕ ਸਭਾ ਚੋਣਾਂ 2014 ਵਿੱਚ ਡੈਬਿਊ ਕਰਨ ਵੇਲੇ ਮਿਲੀ 24.4 ਫ਼ੀਸਦ ਵੋਟਾਂ ਨਾਲੋਂ ਘੱਟ ਸੀ।


ਜਦੋਂ 2019 ਦੀਆਂ ਚੋਣਾਂ ਨੇੜੇ ਆਈਆਂ, ਉਦੋਂ ਤਕ ਸਿਰਫ ਭਗਵੰਤ ਮਾਨ ਹੀ ਆਪਣੀ ਸੰਗਰੂਰ ਸੀਟ ਨੂੰ ਬਰਕਰਾਰ ਰੱਖ ਸਕੇ ਕਿਉਂਕਿ 'ਆਪ' ਦੇ ਵੋਟ ਹਿੱਸੇ ਦੀ ਗਿਣਤੀ 7.36 ਪ੍ਰਤੀਸ਼ਤ ਰਹਿ ਗਈ ਸੀ। 'ਆਪ' ਦੇ ਹੋਰ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਨੂੰ ਚੰਗੇ ਮੌਕੇ ਵਜੋਂ ਵੇਖ ਰਹੀ ਹੈ। ਪਾਰਟੀ ਨੌਜਵਾਨੀ ਦੇ ਜੋਸ਼ ਨੂੰ ਵਰਤ ਕੇ ਰਵਾਇਤੀ ਪਾਰਟੀਆਂ ਨੂੰ ਪਿਛਾੜਨ ਵਿੱਚ ਜੁੱਟ ਗਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904