ਨਵੀਂ ਦਿੱਲੀ: Google ਨੇ ਇਕ ਵਾਰ ਫਿਰ ਆਪਣੇ ਬੇਹੱਦ ਖਾਸ ਅੰਦਾਜ਼ ਵਿੱਚ Doodle ਬਣਾ ਕੇ ਮਦਰ ਡੇਅ ਦੀ ਵਧਾਈ ਦਿੱਤੀ ਹੈ। Mother's Day 2021 'ਤੇ, ਗੂਗਲ ਨੇ ਦੁਨੀਆ ਭਰ ਦੀਆਂ ਮਾਵਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਤੇ ਬਲੀਦਾਨ ਲਈ ਯਾਦ ਕੀਤਾ ਹੈ।
ਰੰਗੀਨ ਤੇ ਖੂਬਸੂਰਤ Google-Doodle ਨੂੰ ਓਲੀਵੀਆ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਇਹ Doodle ਉਨ੍ਹਾਂ ਮਾਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਿਨਾਂ ਸ਼ਰਤ ਪਿਆਰ ਦਿੱਤਾ ਹੈ। Google ਵੱਲੋਂ ਬਣਾਏ ਗਏ Doodle 'ਤੇ ਕਲਿੱਕ ਕਰਨ ਨਾਲ ਇਕ ਕਾਰਡ ਖੁੱਲ੍ਹਦਾ ਹੈ ਜਿਸ 'ਤੇ ਬਹੁਤ ਸਾਰੇ ਦਿਲ ਬਣੇ ਹੋਏ ਹਨ।ਇਹ Google Doodle ਸੱਚਮੁੱਚ ਬਹੁਤ ਸੁੰਦਰ ਹੈ।
ਦੱਸ ਦੇਈਏ ਕਿ ਇਹ ਵਿਸ਼ੇਸ਼ ਦਿਨ ਹਰ ਸਾਲ ਸਾਰੀਆਂ ਮਾਵਾਂ ਦੇ ਸਤਿਕਾਰ ਤੇ ਪਿਆਰ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿਚ ਮਈ ਦੇ ਦੂਜੇ ਹਫ਼ਤੇ ਦੇ ਐਤਵਾਰ ਨੂੰ Mother's Day ਮਨਾਇਆ ਜਾਂਦਾ ਹੈ। Mother's Day ਵੱਖ-ਵੱਖ ਦੇਸ਼ਾਂ ਵਿਚ ਇਕ ਵੱਖਰੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਬ੍ਰਿਟੇਨ ਵਿੱਚ, Mother's Day ਮਾਰਚ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜਦੋਂਕਿ ਗ੍ਰੀਸ ਵਿਚ ਇਹ ਵਿਸ਼ੇਸ਼ ਦਿਨ 2 ਫਰਵਰੀ ਨੂੰ ਮਨਾਇਆ ਜਾਂਦਾ ਹੈ।
ਅਮਰੀਕਾ ਦੀ ਗੱਲ ਕਰੀਏ ਤਾਂ ਉਥੇ 20ਵੀਂ ਸਦੀ ਦੇ ਸ਼ੁਰੂ ਤੋਂ ਹੀ Mother's Day ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ Mother's Day ਸਭ ਤੋਂ ਪਹਿਲਾਂ ਅਮਰੀਕਾ ਵਿੱਚ ਮਨਾਇਆ ਗਿਆ ਸੀ। ਅਮਰੀਕਾ ਵਿਚ, 1905 ਵਿਚ, ਅੰਨਾ ਜਰਵਿਸ ਨੇ ਪਹਿਲੀ ਵਾਰ ਆਪਣੀ ਮਾਂ ਦੀ ਯਾਦ ਵਿਚ ਇਹ ਦਿਨ ਮਨਾਇਆ ਸੀ। ਇਸ ਤੋਂ ਬਾਅਦ, ਮਾਂ ਦੇ ਸਾਰੇ ਯਤਨਾਂ ਅਤੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਉਨ੍ਹਾਂ ਦੇ ਮਹੱਤਵ ਲਈ Mother's Day ਮਨਾਉਣ ਦੀ ਰੀਤ ਸ਼ੁਰੂ ਹੋ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ