ਨਵੀਂ ਦਿੱਲੀ: Google ਇੱਕ ਜੂਨ ਤੋਂ ਆਪਣੀ ਮੁਫ਼ਤ ਫ਼ੋਟੋ ਸਰਵਿਸ ਬੰਦ ਕਰਨ ਜਾ ਰਿਹਾ ਹੈ। ਦਰਅਸਲ, ਗੂਗਲ ਹੁਣ Google Photo ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਇੱਕ ਜੂਨ, 2021 ਤੋਂ ਬੰਦ ਕਰ ਰਿਹਾ ਹੈ। ਹੁਣ Google ਵੱਲੋਂ Google Photo ਦੀ ਕਲਾਊਡ ਸਟੋਰੇਜ ਲਈ ਵਸੂਲੀ ਕੀਤੀ ਜਾਵੇਗੀ।


ਜੇ ਤਸੀਂ Google ਡ੍ਰਾਈਵ ਜਾਂ ਫਿਰ ਕਿਸੇ ਹੋਰ ਥਾਂ ਉੱਤੇ ਆਪਣੀ ਤਸਵੀਰ ਤੇ ਡਾਟਾ ਸਟੋਰ ਕਰਦੇ ਹੋ, ਤਾਂ ਇਸ ਲਈ ਤੁਹਾਨੂੰ ਚਾਰਜ ਦੇਣਾ ਹੋਵੇਗਾ। ਕੰਪਨੀ ਵੱਲੋਂ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ।


ਇਸ ਵੇਲੇ Google ਵੱਲੋਂ ਗਾਹਕਾਂ ਨੂੰ ਅਨਲਿਮਿਟੇਡ ਮੁਫ਼ਤ ਸਟੋਰੇਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਨਾਲ ਯੂਜਰ਼ਜ਼ ਆਪਣੀ ਤਸਵੀਰ ਜਾਂ ਹੋਰ ਦਸਤਾਵੇਜ਼ਾਂ ਨੂੰ ਆੱਨਲਾਈਨ ਸਟੋਰ ਕਰ ਸਕਣ, ਜਿਸ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ ਕਿਤੇ ਵੀ ਅਕਸੈੱਸ ਕਰ ਸਕਣਗੇ। ਭਾਵੇਂ Google ਵੱਲੋਂ ਗਾਹਕਾਂ ਨੂੰ 1 ਜੂਨ, 2021 ਤੋਂ ਸਿਰਫ਼ 15GB ਮੁਫ਼ਤ ਕਲਾਊਡ ਸਟੋਰੇਜ ਦੀ ਸੁਵਿਧਾ ਦਿੱਤੀ ਜਾਂਦੀ ਹੈ।


ਯੂਜ਼ਰਜ਼ ਜੇ ਇਸ ਤੋਂ ਵੱਧ ਤਸਵੀਰਾਂ ਜਾਂ ਦਸਤਾਵੇਜ਼ ਆੱਨਲਾਈਨ ਸਟੋਰ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਚਾਰਜ ਦੇਣਾ ਹੋਵੇਗਾ।


ਜੇ ਯੂਜ਼ਰਜ਼ ਨੂੰ 15GB ਤੋਂ ਐਕਸਟ੍ਰਾ ਡਾਟਾ ਦੀ ਜ਼ਰੂਰਤ ਹੁੰਦੀ ਹੈ, ਤਾਂ ਉਨ੍ਹਾਂ ਨੂੰ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1.99 ਡਾਲਰ ਭਾਵ 146 ਭਾਰਤੀ ਰੁਪਏ ਚਾਰਜ ਦੇਣਾ ਹੋਵੇਗਾ। ਕੰਪਨੀ ਵੱਲੋਂ ਇਸ ਨੂੰ Google One ਨਾਂਅ ਦਿੱਤਾ ਗਿਆ ਹੈ, ਜਿਸ ਦਾ ਸਾਲਾਨਾ ਸਬਸਕ੍ਰਿਪਸ਼ਨ ਚਾਰਜ 19.99 ਡਾਲਰ ਭਾਵ ਲਗਭਗ 1,464 ਭਾਰਤੀ ਰੁਪਏ ਹੈ।


ਯੂਜ਼ਰਜ਼ ਨੂੰ ਨਵੀਂ ਤਸਵੀਰ ਤੇ ਵਿਡੀਓ ਨੂੰ ਸਟੋਰੇਜ ਲਈ ਚਾਰਜ ਦੇਣਾ ਹੋਵੇਗਾ। ਪੁਰਾਣੀ ਤਸਵੀਰ ਪਹਿਲਾਂ ਵਾਂਗ ਸੁਰੱਖਿਅਤ ਤਰੀਕੇ ਸਟੋਰ ਰਹਿਣਗੀਆਂ। Google Pixel 2 ਸਮਾਰਟਫ਼ੋਨ ਗਾਹਕ ਮੁਫ਼ਤ ਹਾਈ ਕੁਆਲਿਟੀ ਫ਼ੋਟੋ ਬੈਕਅੱਪ ਦੀ ਵਰਤੋਂ ਕਰ ਸਕਣਗੇ।


ਇਸੇ ਤਰ੍ਹਾਂ Google Pixel 2,3, 4, 5 ਸਮਾਰਟਫ਼ੋਨ ਯੂਜ਼ਰਜ਼ ਨੂੰ ਵੀ ਮੁਫ਼ਤ ਫ਼ੋਟੋ ਤੇ ਵਿਡੀਓ ਸਟੋਰੇਜ ਦੀ ਸੁਵਿਧਾ ਮਿਲੇਗੀ।