ਨਵੀਂ ਦਿੱਲੀ: ਕੋਵਿਡ ਸੰਕਟ ਦੀ ਦੂਜੀ ਲਹਿਰ 'ਚ ਭਾਰਤੀ ਜਾਨਾਂ ਬਚਾਉਣ ਲਈ ਇੱਕ ਲੜਾਈ ਹਸਪਤਾਲਾਂ 'ਚ ਚੱਲ ਰਹੀ ਹੈ। ਉੱਥੇ ਹੀ ਹਸਪਤਾਲਾਂ 'ਚ ਲੋੜਾਂ ਪੂਰੀਆਂ ਕਰਨ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਰਾਜਨਾਇਕ ਮਿਸ਼ਨਾਂ 'ਚ ਵੀ ਰਾਤ-ਦਿਨ ਜੱਦੋ ਜ਼ਹਿਦ ਜਾਰੀ ਹੈ।


ਹਰ ਸੰਭਵ ਸਾਧਨ ਤੇ ਸ੍ਰੋਤਾਂ ਨਾਲ ਆਕਸੀਜਨ ਤੇ ਜ਼ਰੂਰੀ ਦਵਾਈਆਂ ਦੀ ਕਿੱਲਤ ਪੂਰੀ ਕਰਨ ਦੇ ਯਤਨ ਚੱਲ ਰਹੇ ਹਨ। ਹਾਲਾਤ ਇਹ ਹਨ ਕਿ ਇਸ ਸਮੇਂ ਭਾਰਤ ਆਕਸੀਜਨ ਉਪਕਰਣਾਂ ਤੇ ਰੈਮਡੇਸਿਵਿਰ ਜਿਹੀਆਂ ਦਵਾਈਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਖਰੀਦਦਾਰ ਬਣ ਚੁੱਕਾ ਹੈ।


ਇਨ੍ਹਾਂ ਯਤਨਾਂ ਨਾਲ ਜੁੜੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਅਪ੍ਰੈਲ ਦੇ ਮੱਧ 'ਚ ਕੋਵਿਡ ਸੰਕਟ ਦੇ ਗਹਿਰਾਉਣ ਨਾਲ ਜ਼ਰੂਰੀ ਸਾਮਾਨ ਇਕੱਠਾ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਸੀ। ਸਾਰੇ ਰਾਜਦੂਤਾਂ ਨੂੰ ਐਮਰਜੈਂਸੀ ਸੰਦੇਸ਼ ਭੇਜਿਆ ਗਿਆ ਸੀ ਕਿ ਜ਼ਰੂਰੀ ਉਪਕਰਣਾਂ ਤੇ ਦਵਾਈਆਂ ਦੇ ਹਰ ਸ੍ਰੋਤ ਨੂੰ ਤਲਾਸ਼ਿਆ ਜਾਵੇ। ਇਹ ਭਾਰਤ ਲਈ ਚੰਗੀ ਗੱਲ ਰਹੀ ਕਿ ਭਾਰਤ ਜੋ ਚੀਜ਼ਾਂ ਖਰੀਦਣਾ ਚਾਹੁੰਦਾ ਸੀ, ਜ਼ਿਆਦਾਤਰ ਦੇਸ਼ਾਂ ਨੇ ਜ਼ਰੂਰੀ ਸਾਮਾਨ ਨੂੰ ਮਦਦ ਦੇ ਤੌਰ 'ਤੇ ਮੁਹੱਈਆ ਕਰਵਾਇਆ। ਸਾਰਿਆਂ ਨੇ ਇਸ ਗੱਲ ਨੂੰ ਵੀ ਸਮਝਿਆ ਕਿ ਭਾਰਤ ਨੇ ਸੰਕਟ ਦੇ ਸਮੇਂ ਉਨ੍ਹਾਂ ਨੂੰ ਮਦਦ ਦਿੱਤੀ ਸੀ। ਲਿਹਾਜ਼ਾ ਹੁਣ ਸਹਾਇਤਾ ਕਰਨ ਦੀ ਵਾਰੀ ਉਨ੍ਹਾਂ ਦੀ ਹੈ।


ਭਾਰਤ ਲਈ ਸਹਾਇਤਾ ਦਾ ਹੱਥ ਵਧਾਉਣ ਵਾਲੇ ਦੇਸ਼ਾਂ ਦੀ ਸੰਖਿਆਂ 42 ਹੈ। ਇਨ੍ਹਾਂ ਵਿੱਚੋਂ 21 ਦੇਸ਼ ਆਪਣੀ ਮਦਦ ਦੀ ਘੱਟੋ-ਘੱਟ ਇਕ ਖੇਪ ਹੁਣ ਤਕ ਭੇਜ ਚੁੱਕੇ ਹਨ। ਵਿਦੇਸ਼ੀ ਮਦਦ ਪ੍ਰਸਤਾਵਾਂ ਦੇ ਅੰਕੜੇ ਦੇਖੀਏ ਤਾਂ ਹੁਣ ਤਕ 20 ਹਜ਼ਾਰ ਆਕਸੀਜਨ ਸਿਲੰਡਰ, 11 ਹਜ਼ਾਰ ਆਕਸੀਜਨ ਕੰਸਟ੍ਰੇਟਰ, 30 ਆਕਸੀਜਨ ਟੈਂਕਰ ਤੇ 75 ਆਕਸੀਜਨ ਜਨਰੇਟਰ ਮਿੱਤਰ ਦੇਸ਼ ਪਹੁੰਚਾਉਣ ਦਾ ਵਾਅਦਾ ਕਰ ਚੁੱਕੇ ਹਨ।


ਸਾਹਾਂ ਨੂੰ ਬਚਾਉਣ ਦੀ ਜੰਗ 'ਚ ਆਕਸੀਜਨ ਦੀ ਪੂਰਤੀ ਦੀ ਲੜਾਈ ਬੀਤੇ ਕਰੀਬ ਤਿੰਨ ਹਫਤਿਆਂ ਦੌਰਾਨ ਕਾਫੀ ਫੋਕਸ ਦੇ ਨਾਲ ਯਤਨ ਕੀਤੇ ਗਏ। ਇਸ 'ਚ ਤਮਾਮ ਕੋਸ਼ਿਸ਼ ਆਕਸੀਜਨ ਕੰਸਟ੍ਰੇਟਰ, ਵੱਡੇ ਆਕਸੀਜਨ ਜਨਰੇਟਰ ਤੇ ਤਰਲ ਆਕਸੀਜਨ ਲਈ ਕ੍ਰਾਯੋਜੈਨਿਕ ਕੰਟੋਨਰ ਭੇਜੇ ਹਨ। ਭਾਰਤ 'ਚ ਮੈਡੀਕਲ ਆਕਸੀਜਨ ਦੀ ਖਪਤ ਆਮਤੌਰ 'ਤੇ ਕਰੀਬ ਇਕ ਹਜ਼ਾਰ ਮੀਟ੍ਰਿਕ ਟਨ ਤਕ ਹੁੰਦੀ ਸੀ। ਪਰ ਕੋਵਿਡ 19 ਦੇ ਵਧਦੇ ਮਾਮਲਿਆਂ 'ਚ ਇਹ ਮੰਗ ਸੱਤ ਗੁਣਾ ਤੋਂ ਜ਼ਿਆਦਾ ਵਧ ਚੁੱਕੀ ਹੈ।


ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਭਾਰਤ 'ਚ ਆਕਸੀਜਨ ਉਤਪਾਦਨ ਦਾ ਅੰਕੜਾ 5700 ਮੀਟ੍ਰਿਕ ਟਨ ਤੋਂ ਵਧ ਕੇ 9480 ਮੀਟ੍ਰਿਕ ਟਨ ਹੋ ਚੁੱਕਾ ਹੈ। ਇਸ ਵਾਧੇ ਦੇ ਬਾਵਜੂਦ ਹਸਪਤਾਲਾਂ ਦੀ ਆਕਸੀਜਨ ਲੋੜ ਬਰਕਰਾਰ ਹੈ। ਕਈ ਸੂਬਿਆਂ ਚ 683 ਮੀਟ੍ਰਿਕ ਟਨ ਆਕਸੀਜਨ ਦੀ ਸਮਰੱਥਾ ਵਧਾ ਕੇ ਉਨ੍ਹਾਂ ਦੀ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।


ਅਜਿਹੇ 'ਚ ਵਿਦੇਸ਼ਾਂ 'ਚ ਮੌਜੂਦ ਭਾਰਤ ਦੇ ਮਿਸ਼ਨ ਇਸ ਕਵਾਇਦ 'ਚ ਜੁੱਟੇ ਹਨ ਕਿ ਆਉਣ ਵਾਲੇ ਕੁਝ ਸਮੇਂ 'ਚ ਕਰੀਬ 50 ਹਜ਼ਾਰ ਮੀਟ੍ਰਿਕ ਟਨ ਸਮਰੱਥਾ ਦੇ ਆਕਸੀਜਨ ਪਲਾਂਟ ਭਾਰਤ ਚ ਸਥਾਪਿਤ ਕੀਤੇ ਜਾ ਸਕਣ। ਇਸ ਤੋਂ ਇਲਾਵਾ ਪੀਐਮ ਕੇਅਰਸ ਫੰਡ ਪ੍ਰੈਸ਼ਰ ਸਵਿੰਗ ਐਡਸੌਪਰਸ਼ਨ ਤਕਨੀਕ ਦਾ ਇਸਤੇਮਾਲ ਕਰਕੇ 1594 ਆਕਸੀਜਨ ਪਲਾਂਟ ਹਸਪਤਾਲਾਂ 'ਚ ਲਾਏ ਜਾ ਰਹੇ ਹਨ। ਭਾਰਤ ਦੇ ਆਕਸੀਜਨ ਉਤਪਾਦਨ ਪੂਰਬੀ ਇਲਾਕਿਆਂ ਤੋਂ ਜ਼ਿਆਦਾ ਖਪਤ ਵਾਲੇ ਉੱਤਰੀ, ਦੱਖਣੀ ਤੇ ਪੱਛਮੀ ਖੇਤਰਾਂ ਤੋਂ ਇਸ ਦੀ ਪੂਰਤੀਯਕੀਨੀ ਕਰਨ 'ਤੇ ਜ਼ੋਰ ਹੈ। ਹੁਣ ਤਕ ਵਿਦੇਸ਼ਾਂ ਤੋਂ ਹਾਸਲ 9 ਟੈਂਕਰਾਂ ਨੂੰ ਕੰਮ 'ਤੇ ਲਾਇਆ ਜਾ ਚੁੱਕਾ ਹੈ।


ਸੂਤਰ ਦੱਸਦੇ ਹਨ ਕਿ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਦੇ ਵਿਚ ਖਰੀਦ ਦੀਆਂ ਕਵਾਇਦਾਂ ਵੀ ਜਾਰੀ ਹਨ। ਭਾਰਤ ਕਰੀਬ 102,400 ਆਕਸੀਜਨ ਸਿਲੰਡਰ ਖਰੀਦ ਰਿਹਾ ਹੈ। ਇਸ ਦੇ ਨਾਲ ਹੀ 127,000 ਆਕਸੀਜਨ ਸਿਲੰਡਰ ਨਿਰਮਾਣ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਕਈ ਦੇਸ਼ਾਂ ਤੋਂ ਜਿੱਥੇ ਅਜੇ ਤਕ ਵੱਡੀ ਸੰਖਿਆਂ 'ਚ ਆਕਸੀਜਨ ਕੰਸਟ੍ਰੇਟਰ ਸਹਾਇਤਾ ਦੇ ਤੌਰ 'ਤੇ ਭੇਜੇ ਗਏ ਹਨ ਉੱਥੇ ਹੀ ਭਾਰਤ ਇਕ ਲੱਖ ਆਕਸੀਜਨ ਕੰਸਟ੍ਰੇਟਰ ਖਰੀਦ ਵੀ ਰਿਹਾ ਹੈ।


ਇਨ੍ਹਾਂ ਕਵਾਇਦਾਂ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਜਿਸ ਤਰ੍ਹਾਂ ਪਹਿਲੀ ਕੋਵਿਡ ਲਹਿਰ ਨੇ ਭਾਰਤ ਨੂੰ ਪੀਪੀਈ ਤੇ ਮਾਸਕ ਜਿਹੀਆਂ ਮੂਲ ਮੈਡੀਕਲ ਚੀਜ਼ਾਂ 'ਚ ਆਤਮਨਿਰਭਰ ਬਣਾ ਦਿੱਤਾ। ਉਸ ਤਰ੍ਹਾਂ ਤੇਜ਼ ਰਫਤਾਰ ਚੱਲ ਰਹੇ ਯਤਨਾਂ ਨਾਲ ਆਉਣ ਵਾਲੇ ਕੁਝ ਸਮੇਂ 'ਚ ਸਿਰਫ ਭਾਰਤ ਦੇ ਹਸਪਤਾਲਾਂ ਦੀ ਆਕਸੀਜਨ ਦੀ ਕਿੱਲਤ ਦੂਰ ਕਰਕੇ ਭਾਰਤ ਆਕਸੀਜਨ ਉਤਪਾਦਨ ਦੇ ਸੰਕਟ ਤੋਂ ਛੇਤੀ ਬਾਹਰ ਨਿੱਕਲ ਜਾਵੇਗਾ। ਸਗੋਂ ਵਧੀ ਹੋਈ ਉਤਪਾਦਨ ਸਮਰੱਥਾ ਕੋਰੋਨਾ ਲਹਿਰ ਬੀਤਣ ਤੋਂ ਬਾਅਦ ਆਕਸੀਜਨ ਨਿਰਯਾਤ ਦੀਆਂ ਸੰਭਾਵਨਾਵਾਂ 'ਚ ਵੀ ਬਦਲ ਸਕਦੀ ਹੈ।


ਸੂਤਰਾਂ ਦੇ ਮੁਤਾਬਕ ਭਾਰਤ ਨੇ ਤਾਜ਼ਾ ਆਕਸੀਜਨ ਸੰਕਟ ਦੂਰ ਕਰਨ ਲਈ ਸਹਾਇਤਾ ਤੇ ਖਰੀਦ ਦੇ ਸਹਾਰੇ 90 ਆਕਸੀਜਨ ਟੈਂਕਰ ਇਕੱਠੇ ਕੀਤੇ ਹਨ। ਉੱਥੇ ਹੀ 4 ਹਜ਼ਾਰ ਆਕਸੀਜਨ ਸਿਲੰਡਰ ਤੇ 13 ਆਕਸੀਜਨ ਪਲਾਂਟ ਵੀ ਦੂਜੇ ਮੁਲਕਾਂ ਤੋਂ ਹਾਸਲ ਕੀਤੇ ਹਨ। ਏਨਾ ਹੀ ਨਹੀਂ ਬਹਿਰੀਨ, ਕੁਵੈਤ, ਕਤਰ ਤੇ ਸਾਊਦੀ ਅਰਬ ਤੋਂ ਲਿਕੁਇਡ ਆਕਸੀਜਨ ਵੀ ਭਾਰਤ ਆਈ ਹੈ। ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੀ ਮਦਦ ਲਈ 7 ਆਕਸੀਜਨ ਟੈਂਕਰ ਦਿੱਤੇ ਹਨ। 


ਭਾਰਤੀ ਨੌਸੈਨਾ ਦੇ ਸਮੁੰਦਰ ਸੇਤੂ ਮਿਸ਼ਨ 'ਚ ਲੱਗੇ ਅਗਲੇ ਕੁਝ ਦਿਨਾਂ 'ਚ ਖਾੜੀ ਦੇਸ਼ਾਂ ਤੋਂ 1400 ਮੀਟ੍ਰਿਕ ਟਨ ਤਰਲ ਆਕਸੀਜਨ ਲੈਕੇ ਪਹੁੰਚਾਂਗੇ। ਇਸ 'ਚ ਬਹਿਰੀਨ ਤੋਂ 150 ਮੀਟ੍ਰਿਕ ਟਨ ਦੇ ਨਾਲ ਪਹਿਲੀ ਖੇਪ ਭਾਰਤ ਪਹੁੰਚ ਵੀ ਚੁੱਕੀ ਹੈ।


ਦਵਾਈ ਦੀ ਕਮੀ ਦਾ ਦਰਦ ਦੂਰ ਕਰਨ ਦੀ ਕਵਾਇਦ


ਭਾਰਤ ਇਸ ਸਮੇਂ ਰੇਮਡੇਸਿਵਿਰ ਦਵਾਈ ਦਾ ਦੁਨੀਆਂ 'ਚ ਸਭ ਤੋਂ ਵੱਡਾ ਖਰੀਦਦਾਰ ਹੈ। ਗੰਭੀਰ ਸਥਿਤੀ 'ਚ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਲਈ ਇਸਤੇਮਾਲ ਹੋ ਰਹੀ ਦਵਾਈ ਦਾ ਜਿੱਥੇ ਵੀ ਵੱਡਾ ਸਟੌਕ ਮੌਜੂਦ ਹੈ ਉੱਥੇ ਭਾਰਤ ਦੀ ਸ਼ੌਪਿੰਗ ਰਿਕੁਐਸਟ ਪਹੁੰਚ ਚੁੱਕੀ ਹੈ।