Moto G72 Launch In India: ਮੋਟੋਰੋਲਾ 3 ਅਕਤੂਬਰ ਨੂੰ ਭਾਰਤ 'ਚ ਆਪਣੀ G ਸੀਰੀਜ਼ ਦਾ ਨਵਾਂ ਸਮਾਰਟਫੋਨ Moto G72 ਲਾਂਚ ਕਰਨ ਲਈ ਤਿਆਰ ਹੈ। ਇਸ ਫੋਨ ਦੇ ਵੇਰਵੇ ਫਲਿੱਪਕਾਰਟ 'ਤੇ ਲਾਈਵ ਕੀਤੇ ਗਏ ਹਨ। ਫੋਨ ਦੀ ਸਭ ਤੋਂ ਖਾਸ ਗੱਲ ਇਸ ਦਾ 108 ਮੈਗਾਪਿਕਸਲ ਕੈਮਰਾ ਅਤੇ 33W ਟਰਬੋਪਾਵਰ ਚਾਰਜਰ ਬੈਟਰੀ ਹੋਵੇਗੀ। ਇਹ ਦੱਸਿਆ ਗਿਆ ਹੈ ਕਿ Moto G72 ਨੂੰ ਦੋ ਰੰਗਾਂ ਦੇ ਵਿਕਲਪਾਂ - Meteorite Grey ਅਤੇ Polar Blue ਵਿੱਚ ਉਪਲਬਧ ਕਰਵਾਇਆ ਜਾਵੇਗਾ।
ਜਾਣਕਾਰੀ ਮੁਤਾਬਕ Moto G72 'ਚ pLOED ਡਿਸਪਲੇਅ ਦਿੱਤੀ ਜਾਵੇਗੀ ਅਤੇ ਇਹ 10 ਬਿਟ ਸਪੋਰਟ ਦੇ ਨਾਲ ਆਵੇਗਾ। ਫੋਨ ਦੀ ਸਕਰੀਨ 120Hz ਅਤੇ 576Hz ਟੱਚ ਸੈਂਪਲਿੰਗ ਰੇਟ ਦੇ ਨਾਲ ਆਵੇਗੀ। ਇਸ ਦੀ ਡਿਸਪਲੇ HDR 10 ਅਤੇ DCI-P3 ਕਲਰ ਗੈਮਟ ਨਾਲ ਆਉਂਦੀ ਹੈ।
ਕੈਮਰੇ ਦੇ ਤੌਰ 'ਤੇ ਮੋਟੋ 72 'ਚ ਟ੍ਰਿਪਲ ਕੈਮਰਾ ਸਿਸਟਮ ਦਿੱਤਾ ਜਾਵੇਗਾ। ਨਾਲ ਹੀ ਇਸ ਦਾ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਦਾ ਹੋਵੇਗਾ, ਅਤੇ ਬਾਕੀ ਇਸ ਦੇ ਦੋ ਸੈਂਸਰ ਅਤੇ LED ਫਲੈਸ਼ ਹੋ ਸਕਦੇ ਹਨ। ਇਹ ਫੋਨ ਬਿਲਟ-ਇਨ ਫਿੰਗਰਪ੍ਰਿੰਟ ਸਕੈਨਰ ਨਾਲ ਆਵੇਗਾ।
Moto G72 ਨੂੰ Dolby Atmos ਨਾਲ ਲੈਸ ਸਟੀਰੀਓ ਸਪੀਕਰ ਮਿਲਣਗੇ ਅਤੇ 6nm MediaTek Helio G99 octa-core ਪ੍ਰੋਸੈਸਰ ਮਿਲੇਗਾ, ਅਤੇ Android 12 ਆਪਰੇਟਿੰਗ ਸਿਸਟਮ ਦਿੱਤਾ ਜਾਵੇਗਾ। ਫ਼ੋਨ ਵਿੱਚ ਸਮਰਪਿਤ ਮੈਕਰੋ ਵਿਜ਼ਨ ਮੋਡ ਉਪਲਬਧ ਹੈ।
ਫਲਿੱਪਕਾਰਟ ਪੇਜ ਤੋਂ ਪਤਾ ਲੱਗਾ ਹੈ ਕਿ ਇਹ ਡਿਵਾਈਸ 5000mAh ਬੈਟਰੀ ਦੇ ਨਾਲ ਆਵੇਗੀ, ਜੋ ਕਿ 33W ਟਰਬੋਪਾਵਰ ਚਾਰਜਰ ਦੇ ਨਾਲ ਉਪਲਬਧ ਹੈ, ਅਤੇ ਇਹ ThinkShield ਸੁਰੱਖਿਆ ਦੇ ਨਾਲ ਆਵੇਗੀ। ਨਾਲ ਹੀ, ਇਸ ਨੂੰ ਪਾਣੀ ਪ੍ਰਤੀਰੋਧੀ ਲਈ IP52 ਮਿਲੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।