Mukesh Ambani Reliance Jio Diwali Offer: ਦੇਸ਼ 'ਚ ਦੀਵਾਲੀ ਦਾ ਤਿਉਹਾਰ ਕੁਝ ਹੀ ਦਿਨਾਂ 'ਚ ਆਉਣ ਵਾਲਾ ਹੈ। ਅਜਿਹੇ 'ਚ ਜ਼ਿਆਦਾਤਰ ਕੰਪਨੀਆਂ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ। ਇਸ ਲੜੀ 'ਚ ਰਿਲਾਇੰਸ ਜੀਓ ਦੇ ਮਾਲਕ ਮੁਕੇਸ਼ ਅੰਬਾਨੀ ਨੇ ਵੀ ਆਪਣੇ ਲੋਕਾਂ ਲਈ ਦੀਵਾਲੀ ਧਮਾਕਾ ਆਫਰ ਪੇਸ਼ ਕੀਤਾ ਹੈ, ਜਿਸ ਰਾਹੀਂ ਲੋਕ ਹੁਣ ਜੀਓ ਦਾ 4ਜੀ ਫੋਨ 700 ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹਨ। ਇੱਥੇ ਜਾਣੋ ਪੂਰੀ ਡਿਟੇਲਸ...


ਜੀਓ ਦਾ ਦੀਵਾਲੀ ਆਫਰ


ਜਾਣਕਾਰੀ ਲਈ ਦੱਸ ਦੇਈਏ ਕਿ ਦੀਵਾਲੀ 'ਤੇ ਰਿਲਾਇੰਸ ਜੀਓ ਆਪਣੇ JioBharat ਫੋਨ 'ਤੇ 30 ਫੀਸਦੀ ਡਿਸਕਾਊਂਟ ਦੇ ਰਿਹਾ ਹੈ। ਇਸ ਤੋਂ ਬਾਅਦ ਹੁਣ 999 ਰੁਪਏ ਵਾਲਾ JioBharat ਫੋਨ ਸਿਰਫ 699 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ JioBharat ਫੋਨ ਨੂੰ 123 ਰੁਪਏ ਦਾ ਰੀਚਾਰਜ ਵੀ ਕੀਤਾ ਜਾ ਸਕਦਾ ਹੈ। ਇਸ ਰੀਚਾਰਜ 'ਚ ਯੂਜ਼ਰਸ ਨੂੰ ਅਨਲਿਮਟਿਡ ਫ੍ਰੀ ਵਾਇਸ ਕਾਲ ਦੇ ਨਾਲ 14 ਜੀਬੀ ਡਾਟਾ ਵੀ ਦਿੱਤਾ ਜਾਂਦਾ ਹੈ। ਇਹ ਮਹੀਨੇ ਦਾ ਰੀਚਾਰਜ ਪਲਾਨ ਹੈ।


Read MOre: iphone 16: ਐਪਲ ਨੂੰ ਵੱਡਾ ਝਟਕਾ! ਇਸ ਦੇਸ਼ ਨੇ iPhone 16 ਦੀ ਵਿਕਰੀ 'ਤੇ ਲਗਾਇਆ ਬੈਨ, ਜਾਣੋ ਕਿਉਂ ?



Airtel ਅਤੇ Vodafone ਨਾਲੋਂ ਸਸਤਾ ਰਿਚਾਰਜ


ਦੱਸ ਦੇਈਏ ਕਿ ਰਿਲਾਇੰਸ ਜੀਓ ਦਾ 123 ਰੁਪਏ ਦਾ ਰੀਚਾਰਜ ਪਲਾਨ ਏਅਰਟੈੱਲ ਅਤੇ ਵੋਡਾਫੋਨ ਦੇ ਰੀਚਾਰਜ ਪਲਾਨ ਤੋਂ ਲਗਭਗ 40 ਫੀਸਦੀ ਸਸਤਾ ਹੈ। ਰਿਲਾਇੰਸ ਜੀਓ ਦੇ ਇਸ ਫੋਨ ਨਾਲ ਤੁਹਾਨੂੰ 2G ਤੋਂ 4G 'ਤੇ ਸ਼ਿਫਟ ਕਰਨ ਦਾ ਮੌਕਾ ਮਿਲ ਰਿਹਾ ਹੈ।


ਫੋਨ 'ਚ ਬਿਹਤਰੀਨ ਫੀਚਰਸ


ਹੁਣ ਇਸ ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 455 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਫੋਨ 'ਚ ਫਿਲਮ ਪ੍ਰੀਮੀਅਰ ਅਤੇ ਨਵੀਆਂ ਫਿਲਮਾਂ, ਵੀਡੀਓ ਸ਼ੋਅ, ਲਾਈਵ ਸਪੋਰਟਸ ਪ੍ਰੋਗਰਾਮ, ਡਿਜੀਟਲ ਪੇਮੈਂਟ ਵਰਗੇ ਫੀਚਰਸ ਮੌਜੂਦ ਹਨ। ਨਾਲ ਹੀ, ਤੁਹਾਨੂੰ ਫੋਨ ਵਿੱਚ QR ਕੋਡ ਨੂੰ ਸਕੈਨ ਕਰਨ ਦੀ ਸਹੂਲਤ ਮਿਲਦੀ ਹੈ। ਇੰਨਾ ਹੀ ਨਹੀਂ, ਇਹ ਫੋਨ JioPay ਅਤੇ JioChat ਵਰਗੀਆਂ ਪ੍ਰੀਲੋਡਡ ਐਪਸ ਨੂੰ ਵੀ ਸਪੋਰਟ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਭਰੋਸੇਯੋਗ ਜਿਓ ਫੋਨ ਨੂੰ ਸਟੋਰ ਦੇ ਨਾਲ-ਨਾਲ JioMart ਅਤੇ ਈ-ਕਾਮਰਸ ਸਾਈਟ Amazon ਤੋਂ ਆਸਾਨੀ ਨਾਲ ਖਰੀਦ ਸਕਦੇ ਹੋ।