ਨੈੱਟਫਲਿਕਸ: ਇਸ ਲੜੀ ‘ਚ ਐਕਟਰਸ ਜੈਕਲੀਨ ਫਰਨਾਂਡੀਜ਼ ਤੇ ਮਨੋਜ ਬਾਜਪਾਈ ਵੀ ਆਪਣੀ ਫ਼ਿਲਮ ਲੈ ਕੇ ਆ ਰਹੇ ਹਨ। ਇਨ੍ਹਾਂ ਦੋਵਾਂ ਕਲਾਕਾਰਾਂ ਦੀ ਫ਼ਿਲਮ ‘ਮਿਸੇਜ਼ ਸੀਰੀਅਲ ਕਿੱਲਰ’ ਪਹਿਲੀ ਮਈ ਨੂੰ ਰਿਲੀਜ਼ ਹੋਵੇਗੀ। ਇਹ ਥ੍ਰਿਲਰ ਫ਼ਿਲਮ ਇੱਕ ਅਜਿਹੀ ਪਤਨੀ ਬਾਰੇ ਹੈ ਜਿਸ ਦੇ ਪਤੀ ਨੂੰ ਸੀਰੀਅਲ ਕਿਲਿੰਗ ਦੇ ਇਲਜ਼ਾਮ ‘ਚ ਫਸਾਇਆ ਗਿਆ ਹੈ ਤੇ ਉਹ ਜੇਲ੍ਹ ‘ਚ ਹੈ। ਉਸ ਨੂੰ ਆਪਣੇ ਪਤੀ ਨੂੰ ਨਿਰਦੋਸ਼ ਸਾਬਤ ਕਰਨ ਲਈ ਇੱਕ ਕਤਲ ਦੀ ਲੋੜ ਹੈ।

ਉਧਰ ਨੈੱਟਫਲਿਕਸ ‘ਤੇ ਆਉਣ ਵਾਲੀ ਦੂਜੀ ਸੀਰੀਜ਼ਲ ਦੀ ਗੱਲ ਕਰੀਏ, ਤਾਂ ਵੀਰ ਦਾਸ ਦੀ ‘ਹਸਮੁਖ’। ਇਸ ਨੂੰ ਨਿਖਿਲ ਅਡਵਾਨੀ ਨੇ ਬਣਾਇਆ ਹੈ। ਇਸ ਸੀਰੀਜ਼ 17 ਅਪਰੈਲ ਤੋਂ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਦੀ ਕਹਾਣੀ ਕਾਮੇਡੀਅਨ ਦੀ ਹੈ।
24 ਅਪ੍ਰੈਲ ਨੂੰ ਕ੍ਰਿਸ ਹੈਮਸਵਰਥ ਜੋ ‘ਥੋਰ’ ਦੇ ਨਾਂ ਨਾਲ ਮਸ਼ਹੂਰ ਹੈ ਦੀ ਫ਼ਿਲਮ ‘ਐਕਸਟਰੈਕਟ’ ਰਿਲੀਜ਼ ਹੋਵੇਗੀ। ਪੰਕਜ ਤ੍ਰਿਪਾਠੀ ਅਤੇ ਰਣਦੀਪ ਹੁੱਡਾ ਵੀ ਇਸ ਫ਼ਿਲਮ ‘ਚ ਐਕਟਿੰਗ ਕਰਦੇ ਨਜ਼ਰ ਆਉਣਗੇ।
ਐਮਜੌਨ ਪ੍ਰਾਈਮ: ਐਮਜੌਨ ਪ੍ਰਾਈਮ ਵੀ ਸੀਰੀਜ਼ ਤੇ ਫ਼ਿਲਮ ਨੂੰ ਆਪਣੇ ਫੈਨਸ ਤੱਕ ਪਹੁੰਚਾਉਣ ਦੀ ਦੌੜ ‘ਚ ਪਿੱਛੇ ਨਹੀਂ। ਇਸ ਪਲੇਟਫਾਰਮ ‘ਤੇ ਆਸਕਰ ‘ਤੇ ਆਪਣਾ ਸਿੱਕਾ ਜਮਾਉਣ ਵਾਲੀ ਫ਼ਿਲਮ 'ਜੋਕਰ' ਸਟ੍ਰੀਮ ਕੀਤੀ ਜਾਏਗੀ। ਫਿਲਮ 'ਪੈਰਾਸਾਈਟ' ਅਤੇ 'ਵਨਸ ਅਪੋਨ ਏ ਟਾਈਮ ਇਨ ਹਾਲੀਵੁੱਡ' ਪਹਿਲਾਂ ਹੀ ਐਮਜੌਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤੀ ਜਾ ਰਹੀ ਹੈ।
ਸੀਰੀਜ਼ ਦੀ ਗੱਲ ਕਰੀਏ ਤਾਂ ਐਮਜੌਨ ਪ੍ਰਾਈਮ ਦੀ ਮਸ਼ਹੂਰ ਸੀਰੀਜ਼ ‘ਫੋਰ ਮੋਰ ਸੋਟਸ ਪਲੀਜ਼’ ਦਾ ਦੂਜਾ ਸੀਜ਼ਨ ਵੀ 17 ਅਪਰੈਲ ਤੋਂ ਸਟ੍ਰੀਮ ਹੋਵੇਗਾ। ਇਸ ਸੀਰੀਜ਼ ਨੂੰ ਨੌਜਵਾਨਾਂ ਨੇ ਕਾਫੀ ਪਸੰਦ ਕੀਤਾ ਹੈ, ਸੀਰੀਜ਼ ਦੀ ਪ੍ਰਸਿੱਧੀ ਤੋਂ ਬਾਅਦ ਇਸਦਾ ਦੂਜਾ ਸੀਜ਼ਨ ਰਿਲੀਜ਼ ਕੀਤਾ ਜਾ ਰਿਹਾ ਹੈ।