ਨਵੀ ਦਿੱਲੀ: ਭਾਰਤ ‘ਚ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਕਾਫੀ ਜ਼ਿਆਦਾ ਪ੍ਰਸਿੱਧ ਹੋ ਰਹੇ ਹਨ ਜਿਸ ‘ਚ ਨੈੱਟਫਲੀਕਸ, ਹੌਟਸਟਾਰ ਅਤੇ ਅਮੇਜਨ ਪ੍ਰਾਈਮ ਜਿਹੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਸ਼ਾਮਲ ਹਨ। ਪਰ ਲੋਕਾਂ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਇਨ੍ਹਾਂ ਦੇ ਸਬਸਕ੍ਰਿਪਸ਼ਨ ਪੈਕਸ ਦੀ ਕੀਮਤ, ਜਿਸ ਕਰਕੇ ਉਹ ਇਨ੍ਹਾਂ ਪਲੇਟਫਾਰਮਸ ਦਾ ਲਾਭ ਉਠਾਉਣ ਤੋਂ ਝਿਜਕਦੇ ਹਨ।

ਪਹਿਲਾਂ ਨੈੱਟਫਲਿਕਸ ਇੱਕ ਮਹੀਨਾ ਫਰੀ ਸਬਸਕ੍ਰਿਪਸ਼ਨ ਦੇਣ ਤੋਂ ਬਾਅਦ ਦੂਜੇ ਮਹੀਨੇ ਤੋਂ ਪੈਸੇ ਲੈਣਾ ਸ਼ੁਰੂ ਕਰਦਾ ਸੀ। ਅਜਿਹਾ ਕਾਫੀ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਨੈੱਟਫਲਿਕਸ ਮੁਫ਼ਤ ‘ਚ ਇਸਤੇਮਾਲ ਕਰਨ ਤੋਂ ਬਾਅਦ ਉਸ ਦੀ ਸਬਸਕ੍ਰਿਪਸ਼ਨ ਲਈ ਹੀ ਨਹੀਂ। ਅਜਿਹੇ ਲੋਕਾਂ ‘ਚ ਭਾਰਤੀ ਸਭ ਤੋਂ ਜ਼ਿਆਦਾ ਸੀ। ਹੁਣ ਨੈੱਟਫਲਿਕਸ ਨੇ ਸਿਰਫ 250 ਰੁਪਏ ਦੇ ਸਬਸਕ੍ਰਿਪਸ਼ਨ ਦੀ ਟੈਸਟਿੰਗ ਦੀ ਪਲਾਨਿੰਗ ਕਰ ਰਿਹਾ ਹੈ। ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਇਹ ਦੁਨੀਆ ਦਾ ਸਭ ਤੋਂ ਸਸਤਾ ਪਲਾਨ ਹੋਵੇਗਾ।

ਨੈੱਟਫਲਿਕਸ ਦਾ ਇਹ ਪਲਾਨ ਸਿਰਫ ਮੋਬਾਈਲ ਅਤੇ ਟੈਬਲੇਟ ਲਈ ਹੋਵੇਗਾ। ਇਸ ਪਲਾਨ ਤਹਿਤ ਐਚਡੀ ਅਤੇ ਅਲਟ੍ਰਾ ਐਚਡੀ ਕੰਟੇਂਟ ਨਹੀਂ ਮਿਲੇਗਾ। ਇਸ ਦੇ ਨਾਲ ਹੀ ਇੱਕ ਹੀ ਡਿਵਾਈਸ ‘ਤੇ ਨੈੱਟਫਲਿਕਸ ਦਾ ਇਸਤੇਮਾਲ ਕੀਤਾ ਜਾ ਸਕੇਗਾ।

250 ਰੁਪਏ ਦੇ ਪਲਾਨ ‘ਚ ਅਨਲਿਮਟਿਡ ਫ਼ਿਲਮਾਂ ਅਤੇ ਟੀਵੀ ਪ੍ਰੋਗਰਾਮ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਹੋਰ ਪਲਾਨ ਦੀ ਟੇਸਟਿੰਗ ਕਰ ਰਿਹਾ ਹੈ ਜਿਸ ਦੀ ਚਾਰਜਿੰਗ 125 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ।