ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦਸੰਬਰ ‘ਚ ਕੁਝ ਡਿਵਾਇਸਜ਼ ‘ਤੇ ਉਪਲੱਬਧ ਨਹੀਂ ਹੋਵੇਗਾ। ਜਿਨ੍ਹਾਂ ਡਿਵਾਇਸਜ਼ ‘ਤੇ Netflix ਦੀ ਸੇਵਾ ਬੰਦ ਹੋਣ ਵਾਲੀ ਹੈ, ਉਨ੍ਹਾਂ ‘ਤੇ ਅਜਿਹਾ ਉਨ੍ਹਾਂ ਦੀ ਤਕਨੀਕੀ ਸੀਮਾਵਾਂ ਕਰਕੇ ਹੋ ਰਿਹਾ ਹੈ।
ਕੰਪਨੀ ਨੇ ਕਿਹਾ ਕਿ 2010 ਤੇ 2011 ‘ਚ ਕੁਝ ਸੈਮਸੰਗ ਟੀਵੀ ‘ਚ ਪੁਰਾਣੇ ਸਾਫਟਵੇਅਰ ਹੋਣ ਕਰਕੇ ਇੱਕ ਦਸੰਬਰ ਤੋਂ ਉਨ੍ਹਾਂ ‘ਤੇ ਨੈੱਟਫਲਿਕਸ ਨਹੀਂ ਚਲਾ ਸਕੋਗੇ। Netflix ਨੇ ਇਹ ਵੀ ਕਿਹਾ ਕਿ ਪੁਰਾਣੇ ਰੋਕੁ ਪਲੇਅਰਸ ‘ਤੇ ਦਸੰਬਰ ਤੋਂ ਇਹ ਐਪ ਨਹੀਂ ਚਲੇਗੀ। ਜੇਕਰ ਯੂਜ਼ਰਸ ਨੂੰ Netflix ਆਟੋਪਲੇਅ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਕਿ ਯੁਜ਼ਰ ਰੋਕੁ ਨੈਟਫਲਿਕਸ ਦਾ ਪੁਰਾਣਾ ਵਰਜ਼ਨ ਇਸਤੇਮਾਲ ਕਰ ਰਿਹਾ ਹੈ। ਜੋ ਜਲਦੀ ਹੀ ਐਪ ਦਾ ਐਕਸੈਸ ਖੋ ਦਵੇਗਾ।
ਇਹ ਸ਼ਾਇਦ ਹੋਣਾ ਹੀ ਸੀ ਕਿਉਂਕਿ ਮੀਡੀਆ ਪਲੇਅਰਸ ਬਣਾਉਣ ਵਾਲੀ ਰੋਕੁ ਨੇ 2015 ‘ਚ ਹੀ ਹਿੰਟ ਦਿੱਤਾ ਸੀ ਕਿ ਉਹ ਮਈ 2011 ਤੇ ਉਸ ਤੋਂ ਪਹਿਲਾਂ ਬਣੇ ਪਲੇਅਰਸ ਲਈ ਅਪਡੇਟ ਕਰਨਾ ਬੰਦ ਕਰ ਰਹੀ ਹੈ। ਹੁਣ ਅਪਡੇਟ ਨਾ ਹੋਣ ਕਰਕੇ ਯੂਜ਼ਰਸ Netflix ਦਾ ਇਸਤੇਮਾਲ ਨਹੀਂ ਕਰ ਸਕਣਗੇ।
ਇੱਕ ਦਸੰਬਰ ਤੋਂ ਬਾਅਦ ਇਨ੍ਹਾਂ ਡਿਵਾਇਸ ‘ਤੇ ਨਹੀਂ ਚੱਲੇਗਾ Netflix, ਜਾਣੋ ਕਾਰਨ
ਏਬੀਪੀ ਸਾਂਝਾ
Updated at:
07 Nov 2019 05:21 PM (IST)
ਦੁਨੀਆ ਦੀ ਸਭ ਤੋਂ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦਸੰਬਰ ‘ਚ ਕੁਝ ਡਿਵਾਇਸਜ਼ ‘ਤੇ ਉਪਲੱਬਧ ਨਹੀਂ ਹੋਵੇਗਾ। ਜਿਨ੍ਹਾਂ ਡਿਵਾਇਸਜ਼ ‘ਤੇ Netflix ਦੀ ਸੇਵਾ ਬੰਦ ਹੋਣ ਵਾਲੀ ਹੈ, ਉਨ੍ਹਾਂ ‘ਤੇ ਅਜਿਹਾ ਉਨ੍ਹਾਂ ਦੀ ਤਕਨੀਕੀ ਸੀਮਾਵਾਂ ਕਰਕੇ ਹੋ ਰਿਹਾ ਹੈ।
- - - - - - - - - Advertisement - - - - - - - - -