ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਵਾਦ ਦੇ ਵਿਚਕਾਰ ਕੰਪਨੀ ਨੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਕੰਪਨੀ ਨੇ ਪਹਿਲਾਂ ਇਨ੍ਹਾਂ ਦਿਸ਼ਾ-ਨਿਰਦੇਸ਼ 'ਤੇ ਆਪਣਾ ਵਿਰੋਧ ਜਤਾਇਆ ਸੀ।


 


ਇਸ ਦੇ ਵੱਟਸਐਪ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਦੇ ਸਬੰਧ 'ਚ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਯੂਜਰਾਂ ਨੂੰ ਕੁਝ ਰਾਹਤ ਮਿਲੇਗੀ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੰਪਨੀ ਨੇ ਆਪਣੇ ਨਵੇਂ ਬਿਆਨ ਵਿੱਚ ਕੀ ਕਿਹਾ ਹੈ।

ਇਹ ਪਹਿਲਾ ਬਿਆਨ ਸੀ
WhatsApp ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਮਨਜੂਰ ਨਾ ਕਰਨ ਵਾਲੇ ਯੂਜਰਾਂ ਨੂੰ ਕਿਹਾ ਸੀ ਕਿ ਜੇਕਰ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ ਤਾਂ ਯੂਜਰਾਂ ਦੇ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਹੰਗਾਮੇ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਅਜਿਹੇ ਯੂਜਰਾਂ ਦੇ ਅਕਾਊਂਟਸ ਨੂੰ ਨਹੀਂ ਡਿਲੀਟ ਕੀਤਾ ਜਾਵੇਗਾ, ਪਰ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਾ ਕਰਨ ਵਾਲੇ ਯੂਜਰਾਂ ਦੀਆਂ ਕੁਝ ਸਹੂਲਤਾਂ 'ਤੇ ਪਾਬੰਦੀ ਲਗਾਈ ਜਾਵੇਗੀ। ਮਤਲਬ ਅਜਿਹੇ ਯੂਜਰ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਕਾਲ ਤੇ ਸੰਦੇਸ਼ਾਂ ਦਾ ਲਾਭ ਨਹੀਂ ਲੈ ਸਕਣਗੇ।

WhatsApp ਨੇ ਹੁਣ ਇਹ ਗੱਲ ਕਹੀ ਹੈ
WhatsApp ਨੇ ਆਪਣੇ ਨਵੇਂ ਬਿਆਨ 'ਚ ਕਿਹਾ ਹੈ ਕਿ ਜੇਕਰ ਯੂਜਰ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਹੀਂ ਕਰਦੇ ਤਾਂ ਵੀ ਉਨ੍ਹਾਂ ਦੀਆਂ ਸਹੂਲਤਾਂ ਨੂੰ ਰੋਕਿਆ ਨਹੀਂ ਜਾਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀ ਉਨ੍ਹਾਂ ਯੂਜਰਾਂ ਲਈ ਕਿਸੇ ਵੀ ਫੀਚਰ ਨੂੰ ਬੰਦ ਨਹੀਂ ਕਰੇਗੀ, ਜੋ ਨਵੀਂ ਨੀਤੀ ਨੂੰ ਸਵੀਕਾਰ ਨਹੀਂ ਕਰਦੇ। ਵੱਟਸਐਪ ਦੇ ਇਸ ਬਿਆਨ ਤੋਂ ਬਾਅਦ ਉਹ ਯੂਜਰ, ਜੋ ਇਸ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਤੋਂ ਅਸਮਰੱਥ ਸਨ, ਨੂੰ ਰਾਹਤ ਮਿਲੇਗੀ।

ਕਰਦੇ ਰਹਿਣਗੇ ਅਲਰਟ
ਵੱਟਸਐਪ ਨੇ ਇਸ ਐਲਾਨ ਦੇ ਨਾਲ ਇਹ ਵੀ ਕਿਹਾ ਹੈ ਕਿ ਹਾਲਾਂਕਿ ਯੂਜਰਾਂ ਲਈ ਫੀਚਰਸ ਬੰਦ ਨਹੀਂ ਕੀਤੇ ਜਾਣਗੇ, ਪਰ ਯੂਜਰ ਨਵੀਂ ਪ੍ਰਾਈਵੇਸੀ ਨੀਤੀ ਬਾਰੇ ਅਲਰਟ ਪ੍ਰਾਪਤ ਕਰਦੇ ਰਹਿਣਗੇ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਿਆਦਾਤਰ ਯੂਜਰਾਂ ਨੇ ਪ੍ਰਾਈਵੇਸੀ ਨੀਤੀ ਨੂੰ ਸਵੀਕਾਰ ਕਰ ਲਿਆ ਹੈ।