ਨਵੀਂ ਦਿੱਲੀ: ਫਾਈਵ ਸਟਾਰ ਦੇ ਲੇਬਲ ਵਾਲੇ ਫਰਿੱਜ ਦੀ ਕੀਮਤ ਜਨਵਰੀ '5,000 ਰੁਪਏ ਤੋਂ 6,000 ਤੱਕ ਮਹਿੰਗੀ ਹੋ ਸਕਦੀ ਹੈ। ਕੰਜ਼ਿਮਰ ਇਲੈਕਟ੍ਰਾਨਿਕਸ ਅਤੇ ਉਪਕਰਣ ਨਿਰਮਾਤਾ ਐਸੋਸੀਏਸ਼ਨ (ਸੀਈਐਮਏ) ਨੇ ਇਸ ਦੀਆਂ ਸੰਭਾਵਨਾਵਾਂ ਜ਼ਾਹਿਰ ਕੀਤੀਆਂ ਹਨ। ਇਨ੍ਹਾਂ ਮੁਤਾਬਕਰਜਾ ਲੇਬਲਿੰਗ ਦੇ ਨਵੇਂ ਨਿਯਮ ਜਨਵਰੀ 2020 ਤੋਂ ਲਾਗੂ ਹੋਣ ਜਾ ਰਹੇ ਹਨ, ਜਿਸ ਨਾਲ ਪੰਜ-ਸਿਤਾਰਾ ਲੇਬਲ ਵਾਲੇ ਫਰਿੱਜ ਬਣਾਉਣ ਦੀ ਲਾਗਤ 'ਚ ਵਾਧਾ ਹੋਵੇਗਾ


ਰੂਮ ਏਸੀ ਅਤੇ ਫਰਿੱਜ ਵਰਗੇ ਕੰਪ੍ਰੈਸਟਰ ਉਤਪਾਦਾਂ ਲਈ ਬਿਰੋ ਰਜਾ ਕੁਸ਼ਲਤਾ (ਬੀਈਈ) ਨੇ ਸਟਾਰ ਰੇਟਿੰਗ ਲੇਬਲ 'ਚ ਤਬਦੀਲੀਆਂ ਕੀਤੀਆਂ ਹਨ। ਸੀਈਐਮਏ ਕਹਿੰਦਾ ਹੈ ਕਿ ਨਵੀਆਂ ਲੇਬਲਿੰਗ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਿਰਮਾਤਾਵਾਂ ਨੂੰ ਪੰਜ ਸਿਤਾਰਾ ਸੀਮਾ ਦੇ ਫਰਿੱਜਾਂ 'ਚ ਠੰਢਾ ਕਰਨ ਲਈ ਫੋਮ ਦੀ ਬਜਾਏ ਵੈੱਕਯੁਮ ਪੈਨਲਾਂ ਦੀ ਵਰਤੋਂ ਕਰਨੀ ਪਏਗੀ। ਇਹ ਉਦਯੋਗ ਲਈ ਚੁਣੌਤੀ ਹੋਵੇਗੀ

ਸੀਈਐਮਏ ਦੀ ਪ੍ਰਧਾਨ ਕਮਲਾ ਨੰਦੀ ਦਾ ਕਹਿਣਾ ਹੈ ਕਿ ਗਾਹਕ ਵਧੀਆਂ ਕੀਮਤਾਂ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹੋਣਗੇ। ਮੈਂ ਆਪਣੇ ਪਲਾਂਟ 'ਚ ਬਹੁਤ ਜ਼ਿਆਦਾ ਨਿਵੇਸ਼ ਕਰਨ ਦੇ ਪੱਧਰ 'ਤੇ ਨਹੀਂ ਹਾਂ। ਨੰਦੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਵਿੱਚ ਵਾਧਾ ਹੁਣ ਵਾਪਸ ਆ ਰਿਹਾ ਹੈ। 2018-19 'ਚ ਲਗਭਗ 12-13% ਵਾਧਾ ਹੋਇਆ ਸੀ।

ਨੰਦੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ ਦੇ ਉਦਯੋਗ '15% ਦਾ ਵਾਧਾ ਹੋਇਆ ਹੈ। ਇਸ 'ਚ ਏਸੀ ਦਾ ਯੋਗਦਾਨ ਜ਼ਿਆਦਾ ਰਿਹਾ। ਇਸ ਸੈਗਮੇਂਟ '35% ਵਾਧਾ ਹੋਇਆ। ਸੀਈਐਮਏ ਨੇ ਸਰਕਾਰ ਤੋਂ ਏਸੀ ‘ਤੇ ਜੀਐਸਟੀ ਨੂੰ 18% ਕਰਨ ਦੀ ਮੰਗ ਕੀਤੀ ਹੈ।