ਫੇਸਬੁੱਕ (Facebook) ਦੀ ਮਾਲਕੀ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਦੋ ਬਹੁਤ ਹੀ ਵਿਸ਼ੇਸ਼ ਫ਼ੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੀਚਰ ਐਂਡਰਾਇਡ ਤੇ ਆਈਓਐਸ (iOS) ਦੋਵੇਂ ਪਲੇਟਫਾਰਮਾਂ 'ਤੇ ਸਪੋਰਟ ਕਰੇਗਾ। ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ (Voice Message Transcription) ਫ਼ੀਚਰ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਵ੍ਹਟਸਐਪ ਖਪਤਕਾਰਾਂ ਨੂੰ ਕਲਾਉਡ ਬੈਕਅਪ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਸਹਾਇਤਾ ਵੀ ਪ੍ਰਦਾਨ ਕਰੇਗਾ। ਉਨ੍ਹਾਂ ਬਾਰੇ ਜਾਣੋ। ਐਡ-ਟੂ-ਐਂਡ ਐਨਕ੍ਰਿਪਸ਼ਨ ਦੀ ਮਿਲੇਗੀ ਸਪੋਰਟਵਟਸਐਪ (WhatsApp) ਦੇ ਅਪਡੇਟਸ ਉੱਤੇ ਨਿਗਰਾਨੀ ਰੱਖਣ ਵਾਲੇ WABetaInfo ਦੀ ਇੱਕ ਤਾਜ਼ਾ ਪੋਸਟ ਅਨੁਸਾਰ, ਕਲਾਉਡ ਬੈਕਅਪ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਸਹਾਇਤਾ ਸਾਰੇ ਯੁਜ਼ਰਜ਼ ਲਈ ਉਪਲਬਧ ਹੋਵੇਗੀ। ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ (Voice Message Transcription) ਵਿਸ਼ੇਸ਼ਤਾ ਸਿਰਫ ਆਈਓਐਸ (iOS) ਯੁਜ਼ਰਜ਼ ਲਈ ਉਪਲਬਧ ਹੋਵੇਗੀ। ਬਾਅਦ ਵਿੱਚ ਕੰਪਨੀ ਇਸ ਨੂੰ ਐਂਡਰਾਇਡ ਉਪਭੋਗਤਾਵਾਂ ਲਈ ਵੀ ਲਿਆ ਸਕਦੀ ਹੈ।
ਨਵੇਂ ਫੀਚਰ! WhatsApp ’ਚ ਮੈਸੇਜ ਨੂੰ ਟਾਈਪ ਕਰਨ ਦੀ ਨਹੀਂ ਲੋੜ, ਆਸਾਨੀ ਨਾਲ ਹੋਵੇਗਾ ਦੂਜੀ ਭਾਸ਼ਾ ’ਚ ਅਨੁਵਾਦ
ਏਬੀਪੀ ਸਾਂਝਾ | 13 Sep 2021 03:12 PM (IST)
ਫੇਸਬੁੱਕ (Facebook) ਦੀ ਮਾਲਕੀ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਦੋ ਬਹੁਤ ਹੀ ਵਿਸ਼ੇਸ਼ ਫ਼ੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੀਚਰ ਐਂਡਰਾਇਡ ਤੇ ਆਈਓਐਸ (iOS) ਦੋਵੇਂ ਪਲੇਟਫਾਰਮਾਂ 'ਤੇ ਸਪੋਰਟ ਕਰੇਗਾ।
whatsapp_wtsapp
Published at: 13 Sep 2021 03:11 PM (IST)