Mobile Tracker: ਦੁਨੀਆ ਵਿੱਚ ਮੋਬਾਈਲ ਉਪਭੋਗਤਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਮੋਬਾਈਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਇਸ ਦੇ ਜ਼ਰੀਏ ਵਾਇਸ ਕਾਲਿੰਗ, ਵੀਡੀਓ ਕਾਲਿੰਗ ਤੇ ਮੈਸੇਜ ਤੋਂ ਲੈ ਕੇ ਈ-ਮੇਲ ਤੱਕ ਦੀਆਂ ਸੁਵਿਧਾਵਾਂ ਉਪਲਬਧ ਹਨ। 


ਇਸ ਨਾਲ ਹੀ, ਹੁਣ ਈ-ਪੇਮੈਂਟ ਦੇ ਵਿਕਲਪ ਕਾਰਨ, ਨਕਦੀ ਰੱਖਣ ਦੀ ਬਜਾਏ ਮੋਬਾਈਲ ਵਾਲੇਟ ਦੀ ਵਰਤੋਂ ਕਰਨਾ ਆਮ ਹੋ ਗਿਆ ਹੈ, ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਤੁਹਾਡਾ ਇਹ ਮਲਟੀਪਰਪਜ਼ ਡਿਵਾਈਸ ਭਾਵ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਪਰ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣਾ ਗੁਆਚਿਆ ਫੋਨ ਆਸਾਨੀ ਨਾਲ ਲੱਭ ਸਕਦੇ ਹੋ।



ਸਭ ਤੋਂ ਪਹਿਲਾਂ ਇਹ ਕਰੋ ਕੰਮ


ਜੇ ਤੁਹਾਡਾ ਮੋਬਾਈਲ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਸੂਚਨਾ ਪੁਲਿਸ ਨੂੰ ਦਿਓ। ਤਾਂ ਜੋ ਜੇਕਰ ਤੁਹਾਡੇ ਮੋਬਾਈਲ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਹੁੰਦੀ ਹੈ ਤਾਂ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਬਚ ਸਕੋ। ਜਦੋਂ ਮੋਬਾਈਲ ਚਾਲੂ (on) ਹੁੰਦਾ ਹੈ, ਤਾਂ ਇਸ ਨੂੰ ਟਰੈਕ ਕਰਨ ਲਈ ਘੱਟ ਮਿਹਨਤ ਕਰਨੀ ਪੈਂਦੀ ਹੈ। ਜਦੋਂਕਿ ਮੋਬਾਈਲ ਬੰਦ (off) ਹੋਣ ਦੀ ਸਥਿਤੀ ਵਿੱਚ ਇਸ ਨੂੰ ਟਰੈਕ ਕਰਨਾ ਥੋੜ੍ਹਾ ਮੁਸ਼ਕਲ ਹੈ। ਹਾਲਾਂਕਿ, ਹੁਣ ਐਂਡ੍ਰਾਇਡ ਸਮਾਰਟਫੋਨਸ ਲਈ ਪਲੇ ਸਟੋਰ 'ਚ ਕਈ ਅਜਿਹੇ ਐਪਸ ਮੌਜੂਦ ਹਨ, ਜਿਨ੍ਹਾਂ ਦੇ ਜ਼ਰੀਏ ਤੁਸੀਂ ਮੋਬਾਈਲ ਨੂੰ ਬੰਦ ਹੋਣ 'ਤੇ ਵੀ ਟ੍ਰੈਕ ਕਰ ਸਕਦੇ ਹੋ।



ਟ੍ਰੈਕ ਇਟ ਇਵਨ ਇਫ ਇਜ਼ ਆਫ ਐਪ 


ਇਹ ਮੋਬਾਈਲ ਟਰੈਕਿੰਗ ਐਪ ਗੂਗਲ ਪਲੇ ਸਟੋਰ 'ਤੇ ਬਹੁਤ ਵਧੀਆ ਰੇਟਿੰਗਾਂ ਨਾਲ ਉਪਲਬਧ ਹੈ। ਇਸ ਨੂੰ ਆਸਾਨੀ ਨਾਲ ਮੋਬਾਈਲ 'ਤੇ ਡਾਊਨਲੋਡ ਤੇ ਇੰਸਟਾਲ ਕੀਤਾ ਜਾ ਸਕਦਾ ਹੈ।


ਇਸ ਐਪ ਨੂੰ ਇੰਸਟਾਲ ਕਰਦੇ ਸਮੇਂ, ਕੁਝ ਜ਼ਰੂਰੀ ਪਰਮਿਸ਼ਨ  ਨੂੰ ON ਕਰੋ।


ਇਸ ਐਪ ਵਿੱਚ ਡਮੀ ਸਵਿੱਚ ਆਫ ਤੇ ਫਲਾਈਟ ਮੋਡ ਫੀਚਰ ਨੂੰ ਚਾਲੂ ਰੱਖੋ। ਇਸ ਨੂੰ ਚਾਲੂ ਕਰਨ ਤੋਂ ਬਾਅਦ ਵੀ ਮੋਬਾਈਲ ਬੰਦ ਨਹੀਂ ਹੁੰਦਾ, ਪਰ ਚੋਰੀ ਕਰਨ ਵਾਲੇ ਨੂੰ ਲੱਗੇਗਾ ਕਿ ਮੋਬਾਈਲ ਬੰਦ ਹੋ ਗਿਆ ਹੈ ਜੋ ਤੁਹਾਡੇ ਲਈ ਟਰੈਕ ਕਰਨਾ ਆਸਾਨ ਬਣਾ ਦੇਵੇਗਾ।


ਮੋਬਾਈਲ ਵਿੱਚ ਇਸ ਐਪ ਦੀ ਮੌਜੂਦਗੀ ਕਾਰਨ ਮੋਬਾਈਲ ਲਾਈਵ ਲੋਕੇਸ਼ਨ ਅਤੇ ਫਰੰਟ ਕੈਮਰੇ ਤੋਂ ਫੋਟੋ ਕਲਿੱਕ ਕਰਕੇ ਤੁਹਾਨੂੰ ਭੇਜਦਾ ਰਹੇਗਾ, ਤਾਂ ਜੋ ਚੋਰ ਨੂੰ ਆਸਾਨੀ ਨਾਲ ਫੜਿਆ ਜਾ ਸਕੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ