Google Chrome ਵਿੱਚ ਕੈਸ਼ੇ ਅਤੇ ਬ੍ਰਾਊਜ਼ਿੰਗ ਹਿਸਟਰੀ ਕਲੀਅਰ ਕਰਨ ਦੇ ਕਈ ਫਾਇਦੇ ਹਨ। ਇੱਕ ਤਾਂ ਕੋਈ ਦੂਜਾ ਵਿਅਕਤੀ ਇਹ ਨਹੀਂ ਜਾਣ ਪਾਏਗਾ ਕਿ ਤੁਸੀਂ ਇੰਟਰਨੈੱਟ ਉੱਪਰ ਕੀ ਖੋਜ ਰਹੇ ਸੀ। ਨਾਲ ਹੀ ਕੈਸ਼ੇ ਅਤੇ ਬ੍ਰਾਊਜ਼ਿੰਗ ਹਿਸਟਰੀ ਕਲੀਅਰ ਕਰਨ ਨਾਲ ਤੁਹਾਨੂੰ ਇੱਕ ਹੋਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ। ਇਹ ਸਮੱਸਿਆ ਤੁਹਾਡੇ ਨਾਲ ਵੀ ਕਦੇ ਨਾ ਕਦੇ ਆਈ ਹੋਵੇਗੀ ਕਿ ਜਦ ਗੂਗਲ ਕੁਝ 'ਤੇ ਸਰਚ ਕਰਦੇ ਸਮੇਂ ਅਚਾਨਕ ਹੀ ਇੰਟਰਨੈੱਟ ਦੀ ਸਪੀਡ ਘੱਟ ਹੁੰਦੀ ਹੈ। ਲੈਪਟੌਪ, ਕੰਪਿਊਟਰ, ਟੈਬ ਅਤੇ ਮੋਬਾਈਲ ਆਦਿ ਵਿੱਚ ਇਹ ਸਮੱਸਿਆ ਆਉਂਦੀ ਹੈ। ਇਸ ਦਾ ਕਾਰਨ ਹੈ ਕਿ ਮੋਬਾਈਲ ਜਾਂ ਬ੍ਰਾਊਜ਼ਰ ਦੀ ਹਿਸਟ੍ਰੀ ਵਿੱਚ ਬ੍ਰਾਊਜ਼ਰ ਡੇਟਾ, ਕੈਸ਼ੇ ਆਦਿ ਜਮ੍ਹਾਂ ਹੋ ਜਾਂਦਾ ਹੈ।


ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ Google Chrome ਵਿੱਚ ਕੈਸ਼ੇ ਤੇ ਬ੍ਰਾਊਜ਼ਿੰਗ ਹਿਸਟਰੀ ਕਿਵੇਂ ਡਿਲੀਟ ਕਰਦੇ ਹਾਂ-


ਮੋਬਾਈਲ ਵਿੱਚ-



  • ਗੂਗਲ ਕ੍ਰੋਮ ਐਪ ਖੋਲ੍ਹੋ

  • ਸੈਟਿੰਗ ਵਿੱਚ ਜਾਓ। ਇੱਥੇ ਜਾਣ ਲਈ ਸਕਰੀਨ ਦੇ ਉੱਪਰ ਸੱਜੇ ਪਾਸੇ ਤਿੰਨ ਬਿੰਦੂ ਦਿਖਾਈ ਦੇਣਗੇ, ਇੱਥੋਂ ਸੈਟਿੰਗ ਵਿੱਚ ਜਾਇਆ ਜਾ ਸਕੇਗਾ।

  • ਫਿਰ Privacy and security ਵਿਕਲਪ ਚੁਣੋ।

  • ਹੁਣ ਨਵਾਂ ਪੇਜ ਖੁੱਲ੍ਹੇਗਾ, ਜਿੱਥੇ Clear Browsing data ਦੇ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ।

  • ਇੱਥੇ ਤੁਸੀਂ Browsing history, Cookies and site data ਅਤੇ Cached images and files ਨੂੰ ਕਲੀਅਰ ਕਰਨ ਦਾ ਵਿਕਲਪ ਮਿਲੇਗਾ।

  • ਤੁਸੀਂ ਟਾਈਮ ਵੀ ਚੁਣ ਸਕਦੇ ਹੋ ਕਿ ਇਹ ਡੇਟਾ ਕਦੋਂ ਕਲੀਅਰ ਕਰਨਾ ਹੈ।

  • ਸਾਰੇ ਵਿਕਲਪਾਂ ਨੂੰ ਆਪਣੇ ਹਿਸਾਬ ਨਾਲ ਚੁਣਨ ਮਗਰੋਂ ਹੇਠਾਂ Clear Data 'ਤੇ ਟੈਪ ਕਰੋ।


 


ਲੈਪਟਾਪ ਜਾਂ ਕੰਪਿਊਟਰ ਵਿੱਚ-



  • ਕ੍ਰੋਮ ਖੋਲ੍ਹੋ।

  • ਸੱਜੇ ਹੱਥ ਉੱਪਰ ਵਾਲੇ ਪਾਸੇ ਜਾਓ ਤੇ ਤਿੰਨ ਬਿੰਦੂਆਂ 'ਤੇ ਕਲਿੱਕ ਕਰੋ।

  • More tools 'ਤੇ ਕਲਿੱਕ ਕਰੋ।

  • ਇਸ ਤੋਂ ਬਾਅਦ Clear browsing data 'ਤੇ ਕਲਿੱਕ ਕਰੋ।

  • ਟਾਈਮ ਰੇਂਜ ਚੁਣੀ ਜਾ ਸਕਦੀ ਹੈ ਕਿ ਤੁਸੀਂ ਡੇਟਾ ਕਦ ਹਟਾਉਣਾ ਚਾਹੁੰਦੇ ਹੋ।

  • ਇਸ ਤੋਂ ਬਾਅਦ Cookies and other site data ਅਤੇ Cached images and files ਦੇ ਸਾਹਮਣੇ ਬਕਸਿਆਂ ਵਿੱਚ ਵੀ ਟਿੱਕ ਕਰ ਦਿਓ

  • ਫਿਰ Clear data 'ਤੇ ਵੀ ਕਲਿੱਕ ਕਰ ਦਿਓ।