ਫੇਕ ਖ਼ਬਰਾਂ 'ਤੇ ਇੰਝ ਲਗੇਗੀ ਲਗਾਮ
ਏਬੀਪੀ ਸਾਂਝਾ | 29 Oct 2018 04:51 PM (IST)
ਮੁੰਬਈ: ਫੇਕ ਨਿਊਜ਼ ਨੂੰ ਰੋਕਣ ਲਈ ਇੱਕ ਨਵਾਂ ਵੈੱਬ ਬੇਸਡ ਟੂਲ ਬਣਾਇਆ ਗਿਆ ਹੈ। ਇਹ ਵੈੱਬ ਟੂਲ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੈਲਣ ਵਾਲੀਆਂ ਅਫਵਾਹਾਂ ਤੇ ਝੂਠੀਆਂ ਖ਼ਬਰਾਂ ‘ਤੇ ਰੋਕ ਲਾਵੇਗਾ। ਇਸ ਸਮੇਂ ਦੁਨੀਆ ਭਰ ‘ਚ ਫੇਕ ਖ਼ਬਰਾਂ ਸਭ ਤੋਂ ਵੱਡੀ ਮੁਸ਼ਕਲ ਹੈ। ਅਜਿਹੇ ‘ਚ ਹਰ ਦੇਸ਼ਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ, ਟਵਿੱਟਰ ਤੇ ਵਟਸ-ਅੱਪ ‘ਤੇ ਇਸ ਨੂੰ ਰੋਕਣ ਦਾ ਦਬਾਅ ਬਣਾ ਰਹੀਆਂ ਹਨ। ਅਜੇ ਤਕ ਸੋਸ਼ਲ ਮੀਡੀਆ ਫੇਕ ਨਿਊਜ਼ ਨੂੰ ਰੋਕਣ ਦਾ ਕੋਈ ਠੋਸ ਕਦਮ ਚੁੱਕ ਨਹੀਂ ਪਾਈ। ਹੁਣ ਅਜਿਹਾ ਨਹੀਂ ਹੈ ਇੰਵੈਂਟਰਸ ਨੇ ਫੇਕ ਨਿਊਜ਼ ਨੂੰ ਰੋਕਣ ਲਈ ਨਵਾਂ ਵੈੱਬ ਟੂਲ ਇਜ਼ਾਦ ਕੀਤਾ ਹੈ। ਇਹ ਟੂਲ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਖੋਜਕਾਰਾਂ ਨੇ ਬਣਾਇਆ ਹੈ। ਇਹ ਟੂਲ ਮੀਡੀਆ ਬਾਇਸ ਫੇਕਟ ਚੈੱਕਰ ਰਾਹੀਂ ਫੇਕ ਨਿਊਜ਼ ਦਾ ਪਤਾ ਲੱਗ ਜਾਵੇਗਾ। ਇਹ ਟੂਲ ਹੈਲਥ ਮੈਟ੍ਰਿਕ Iffy Quotient ‘ਤੇ ਕੰਮ ਕਰੇਗਾ। ਇਹ ਟੂਲ ਨਿਊਜ਼ਵਾਰਪ ਤੇ ਮੀਡੀਆ ਬਾਇਸ/ਫੈਕਟ ਚੈਕਰ ਰਾਹੀਂ ਡਾਟਾ ਲਵੇਗਾ। NewsWhip ਸੋਸ਼ਲ ਮੀਡੀਆ ਇੰਗੇਨਮੇਂਟ ਟ੍ਰੈਫਿਕ ਫਰਮ ਹੈ, ਜੋ ਹਰ ਦਿਨ ਹਜ਼ਾਰਾਂ ਸਾਈਟਸ ਦੇ ਯੂਆਰਐਲ ਕਲੈਕਟ ਕਰਦੀ ਹੈ ਤੇ ਇਸ ਤੋਂ ਬਾਅਦ ਇਨਫਾਰਮੇਸ਼ਨ ਗੈਦਰ ਕਰਦੀ ਹੈ। ਇਹ ਟੂਲ ਮੀਡੀਆ ਬਾਇਸ/ਫੈਕਟ ਚੈਕਰ ਲੀਸਟ ਰਾਹੀਂ URLs ਨੂੰ ਤਿੰਨ ਕੈਟਾਗਿਰੀਆਂ ‘ਚ ਡਿਵਾਈਸ ਕਰੇਗਾ। ਇਸ ਤੋਂ ਬਾਅਦ ਪਤਾ ਲੱਗ ਜਾਵੇਗਾ ਕੀ ਕਿਹੜੀ ਖ਼ਬਰ ਝੂਠੀ ਹੈ ਤੇ ਕਿਹੜੀ ਸੱਚੀ।