ਡਿਸ਼ ਤੇ ਕੇਬਲ ਆਪਰੇਟਰਾਂ 'ਤੇ ਸ਼ਿਕੰਜਾ, ਨਹੀਂ ਬਟੋਰ ਸਕਣਗੇ ਵੱਧ ਪੈਸੇ
ਏਬੀਪੀ ਸਾਂਝਾ | 20 Nov 2018 05:56 PM (IST)
ਚੰਡੀਗੜ੍ਹ: ਡਿਸ਼ ਤੇ ਕੇਬਲ ਦੇ ਗਾਹਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਕੇਬਲ ਆਪਰੇਟਰ ਤੇ ਡੀਟੀਐਚ ਕੰਪਨੀਆਂ 'ਤੇ ਸ਼ਿਕੰਜਾ ਕੱਸਣ ਦੀ ਕਵਾਇਦ ਵਿੱਢੀ ਹੈ। ਟਰਾਈ ਨੇ ਕੇਬਲ ਤੇ ਬ੍ਰੌਡਕਾਸਟ ਇੰਡਸਟਰੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਅਨੁਸਾਰ ਹੁਣ ਗਾਹਕ ਜਿੰਨੇ ਚੈਨਲ ਦੇਖਣਾ ਚਾਹੇਗਾ, ਓਨੇ ਹੀ ਉਸ ਨੂੰ ਪੈਸੇ ਦੇਣੇ ਪੈਣਗੇ। ਕੰਪਨੀਆਂ ਮਨਮਾਨੀ ਨਾਲ ਪੈਕਜ਼ ਦੇ ਕੇ ਪੈਸੇ ਨਹੀਂ ਬਟੋਰ ਸਕਣਗੀਆਂ। ਟਰਾਈ ਨੇ ਕਿਹਾ ਕਿ ਡੀਟੀਐਚ ਜਾਂ ਕੇਬਲ ਆਪਰੇਟਰ 130 ਰੁਪਏ ਪ੍ਰਤੀ ਮਹੀਨੇ 'ਚ 100 ਫਰੀ ਟੂ ਏਅਰ ਚੈਨਲ ਦਿਖਾਉਣਗੇ। ਇਹ ਨਵਾਂ ਨਿਯਮ 28 ਦਸੰਬਰ ਤੋਂ ਲਾਗੂ ਹੋ ਜਾਵੇਗਾ। ਜੇਕਰ ਕੋਈ ਗਾਹਕ ਫਰੀ ਟੂ ਏਅਰ ਚੈਨਲ ਤੋਂ ਇਲਾਵਾ ਦੂਜੇ ਚੈਨਲ ਦੇਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਲੱਗ ਤੋਂ ਭੁਗਤਾਨ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ, ਇਲੈਕਟ੍ਰਾਨਿਕ ਯੂਜ਼ਰ ਗਾਈਡ 'ਚ ਹਰ ਚੈਨਲ ਦੀ ਐਮਆਰਪੀ ਦਿੱਤੀ ਜਾਵੇਗੀ। ਚੈਨਲਾਂ ਲਈ ਜ਼ਿਆਦਾ ਪੈਸੇ ਵਸੂਲਣੇ ਗੈਰ ਕਾਨੂੰਨੀ ਹੋਵੇਗਾ। ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟਰਾਈ ਦੇ ਇਸ ਫੈਸਲੇ ਨਾਲ ਹੁਣ ਕੇਬਲ ਆਪ੍ਰੇਟਰ ਤੇ ਡੀਟੀਐਚ ਜ਼ਬਰਦਸਤੀ ਆਪਣੇ ਗ੍ਰਾਹਕ 'ਤੇ ਕੋਈ ਚੈਨਲ ਥੋਪ ਨਹੀਂ ਪਾਉਣਗੇ। ਗਾਹਕ ਆਪਣੀ ਮਨਪਸੰਦੀ ਦੇ ਚੈਨਲ ਹੀ ਦੇਖ ਪਾਉਣਗੇ।