ਨਵੀਂ ਦਿੱਲੀ: ਟੈਕ ਜਾਇੰਟ ਫੇਸਬੁੱਕ ਜਲਦੀ ਹੀ ਆਪਣੇ ਪਲੇਟਫਾਰਮ ‘ਤੇ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇੰਸਟਾਗ੍ਰਾਮ ਦੀ ਰਾਹ ‘ਤੇ ਚੱਲਦੇ ਹੋਏ ਫੇਸਬੁੱਕ ਆਪਣੇ ਯੂਜ਼ਰਸ ਨੂੰ ‘ਲਾਈਕ’ ਦੀ ਗਿਣਤੀ ਲੁਕਾਉਣ ਦਾ ਆਪਸ਼ਨ ਦੇਵੇਗਾ। ਫੇਸਬੁੱਕ ਪ੍ਰਾਈਵੇਸੀ ਸੈਟਿੰਗ ਰਾਹੀਂ ਯੂਜ਼ਰਸ ਨੂੰ ਲਾਈਕ ਕਾਉਂਟ ਹਾਈਡ ਕਰਨ ਦਾ ਆਪਸ਼ਨ ਮੁਹੱਈਆ ਕਰਾਵੇਗਾ।


ਇਸ ਫੀਚਰ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਫੇਸਬੁੱਕ ਪੂਰੀ ਤਰ੍ਹਾਂ ਨਾਲ ਟੈਸਟ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਜਦਕਿ ਇਸ ਫੀਚਰ ਬਾਰੇ ਜਾਣਕਾਰੀ ਫੇਸਬੁੱਕ ਦੀ ਐਂਡ੍ਰਾਈਡ ਐਪ ਤੋਂ ਲੀਕ ਹੋਈ ਹੈ। ਫੇਸਬੁੱਕ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦੇਣ ਵਾਲੇ ਰਿਸਰਚਰ ਨੇ ਨਵੇਂ ਅਪਡੇਟ ਦੇ ਕੋਡ ਨੂੰ ਡੀਕੋਡ ਕੀਤਾ ਹੈ।

ਖ਼ਬਰਾ ਮੁਤਾਬਕ ਵੀ ਫੇਸਬੁੱਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਹ ਜਲਦੀ ਹੀ ਲਾਈਕ ਦੀ ਕਾਉਂਟ ਹਾਈਡ ਕਰਨ ਦਾ ਆਪਸ਼ਨ ਦੇ ਸਕਦਾ ਹੈ। ਜਦਕਿ ਅਜੇ ਤਕ ਇਸ ’ਤੇ ਟੈਸਟ ਵੀ ਸ਼ੁਰੂ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਲਾਈਕ ਕਾਉਂਟ ਹਾਈਡ ਕਰਨ ਦਾ ਆਪਸ਼ਨ ਮਿਲਦਾ ਹੈ। ਇੰਸਟਾਗ੍ਰਾਮ ਨੇ ਇਸ ਸਾਲ ਦੀ ਸ਼ੁਰੂਆਤ ‘ਚ ਇਸ ਫੀਚਰ ਨੂੰ ਸ਼ੁਰੂ ਕੀਤਾ ਸੀ ਪਰ ਇੰਸਟਾਗ੍ਰਾਮ ਦਾ ਲਾਈਕ ਕਾਉਂਟ ਹਾਈਡ ਫੀਚਰ ਅਜੇ ਸਿਰਫ ਸੱਤ ਦੇਸ਼ਾਂ ‘ਚ ਹੀ ਕੰਮ ਕਰ ਰਿਹਾ ਹੈ।

ਇੰਸਟਾਗ੍ਰਾਮ ‘ਤੇ ਇਹ ਫੀਚਰ ਆਉਣ ਤੋਂ ਬਾਅਦ ਯੂਜ਼ਰ ਨੂੰ ਇਹ ਦਿਖਾਈ ਦਿੰਦਾ ਹੈ ਕਿ ਉਸਨਦੀ ਪੋਸਟ ‘ਤੇ ਕਿੰਨੇ ਲਾਈਕ ਹੋਏ ਹਨ ਪਰ ਫੋਲੋਅਰਸ ਨੂੰ ਲਾਈਕ ਬਾਰੇ ਕੋਈ ਜਾਣਕਾਰੀ ਨਹੀ ਮਿਲ ਪਾਉਂਦੀ।