ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ ਲਗਪਗ 133 ਕਰੋੜ ਡੋਜ਼ ਲੱਗ ਚੁੱਕੀਆਂ ਹਨ ਅਤੇ ਇਹ ਅੰਕੜਾ ਹਰ ਰੋਜ਼ ਵੱਧਦਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਹਰ ਕਿਸੇ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਿਆ ਹੋਣਾ ਚਾਹੀਦਾ ਹੈ।
ਦਰਅਸਲ, ਕਈ ਥਾਵਾਂ 'ਤੇ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਦੇਖਣ ਤੋਂ ਬਾਅਦ ਹੀ ਐਂਟਰੀ ਦਿੱਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਰੋਕਿਆ ਜਾਂਦਾ ਹੈ। ਪਰ ਕੁਝ ਲੋਕਾਂ ਤੋਂ ਟੀਕਾਕਰਨ ਦਾ ਸਰਟੀਫਿਕੇਟ ਮੰਗਿਆ ਜਾਂਦਾ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਨੇ ਵੈਕਸੀਨ ਦੀ ਖੁਰਾਕ ਤਾਂ ਲੈ ਲਈ ਹੈ, ਪਰ ਉਨ੍ਹਾਂ ਕੋਲ ਤੁਰੰਤ ਟੀਕਾਕਰਨ ਦਾ ਸਰਟੀਫਿਕੇਟ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਕ ਮੈਸੇਜ ਕਰ ਮੰਗਵਾਓ ਵੈਕਸੀਨ ਸਰਟੀਫਿਕੇਟ
ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਵੈਕਸੀਨ ਦੀਆਂ ਇੱਕ ਜਾਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਤਾਂ ਤੁਸੀਂ ਆਸਾਨੀ ਨਾਲ ਕੋਰੋਨਾ ਟੀਕਾਕਰਨ ਸਰਟੀਫਿਕੇਟ ਹਾਸਲ ਕਰ ਸਕਦੇ ਹੋ। ਤੁਸੀਂ ਕੁਝ ਸਕਿੰਟਾਂ ਵਿੱਚ ਆਪਣੇ ਮੋਬਾਈਲ 'ਤੇ ਵੈਕਸੀਨ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ।
ਖ਼ਾਸਕਰ ਯਾਤਰਾ ਦੌਰਾਨ ਕੋਰੋਨਾ ਟੀਕਾਕਰਨ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਕੋਵਿਡ-19 ਦਾ ਸਰਟੀਫਿਕੇਟ ਕੁਝ ਸਕਿੰਟਾਂ ਵਿੱਚ ਹਾਸਲ ਕਰਨ ਲਈ ਤੁਸੀਂ ਆਪਣੇ ਮੋਬਾਈਲ ਵਿੱਚ 9013151515 ਨੰਬਰ ਨੂੰ ਸੇਵ ਕਰੋ। ਇਸ ਤੋਂ ਬਾਅਦ ਇਸ ਨੰਬਰ 'ਤੇ ਵ੍ਹੱਟਸਐਪ 'ਚ ਸਰਟੀਫਿਕੇਟ ਟਾਈਪ ਕਰਕੇ ਭੇਜੋ। ਤੁਹਾਨੂੰ ਤੁਰੰਤ ਪੀਡੀਐਫ ਵਿੱਚ ਟੀਕਾਕਰਣ ਸਰਟੀਫਿਕੇਟ ਮਿਲ ਜਾਵੇਗਾ।
ਦੱਸ ਦਈਏ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਤਾਂ ਜੋ ਲੋਕ ਕਿਸੇ ਵੀ ਸਮੇਂ ਆਪਣਾ ਟੀਕਾਕਰਨ ਸਰਟੀਫਿਕੇਟ ਹਾਸਲ ਕਰ ਸਕਣ। ਸਰਕਾਰੀ ਤੱਥ ਜਾਂਚ ਏਜੰਸੀ PibFactcheck ਨੇ ਵੀ ਇਸ ਪਹਿਲਕਦਮੀ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: PAK vs WI: ਮੁਹੰਮਦ ਰਿਜ਼ਵਾਨ ਦਾ ਧਮਾਕੇਦਾਰ ਕਾਰਨਾਮਾ, T20I 'ਚ ਕ੍ਰਿਸ ਗੇਲ ਦਾ ਰਿਕਾਰਡ ਤੋੜਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin