FAU-G: ਦੇਸ਼ ਦਾ ਦੇਬਸੀ ਪਬਜੀ ਅਖਵਾਉਣ ਵਾਲਾ ਪਹਿਲਾ ਬੈਟਲ ਰਾਇਲ ਗੇਮ FAU-G ਹੁਣ ਆਈਫ਼ੋਨ ਯੂਜ਼ਰਜ਼ ਲਈ ਅਵੇਲੇਬਲ ਕਰ ਦਿੱਤਾ ਗਿਆ ਹੈ। ਐਪਲ ਐਪ ਸਟੋਰ ਤੋਂ ਆਈਫ਼ੋਨ ਯੂਜ਼ਰਸ ਇਸ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਵਰ੍ਹੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਹ ਗੇਮ ਲਾਂਚ ਕੀਤੀ ਗਈ ਸੀ। ਪਹਿਲਾਂ ਇਸ ਨੂੰ ਸਿਰਫ਼ ਐਂਡ੍ਰਾਇਡ ਯੂਜ਼ਰਸ ਲਈ ਅਵੇਲੇਬਲ ਕਰਵਾਇਆ ਗਿਆ ਸੀ। ਪਰ ਹੁਣ ਐਪਲ ਯੂਜ਼ਰਸ ਵੀ ਇਸ ਗੇਮ ਦਾ ਮਜ਼ਾ ਲੈ ਸਕਣਗੇ।


 

ਫ਼ੀਅਰਲੈੱਸ ਤੇ ਯੂਨਾਈਟਿਡ ਗਾਰਡਜ਼ ਭਾਵ FAU-G ਗੇਮ ਪਬਜੀ ਵਾਂਗ ਹੀ ਬੈਟਲ ਗੇਮ ਹੈ। ਇਸ ਨੂੰ ਬੈਂਗਲੁਰੂ ਸਥਿਤ ਕੰਪਨੀ nCore ਗੇਮਜ਼ ਨੇ ਤਿਆਰ ਕੀਤਾ ਹੈ। ਐਕਟਰ ਅਕਸ਼ੇ ਕੁਮਾਰ ਨੇ ਮੇਡ ਇਨ ਇੰਡੀਆ FAU-G ਗੇਮ ਲਾਂਚ ਹੋਣ ਦਾ ਐਲਾਨ ਪਬਜੀ ਦੇ ਬੈਨ ਹੋਣ ਤੋਂ ਬਾਅਦ ਹੀ ਕਰ ਦਿੱਤਾ ਸੀ।

 

FAU-G ਗੇਮ ਦੀ ਪਬਜੀ ਨਾਲ ਤੁਲਨਾ ਕਰਨ ’ਤੇ ਕੰਪਨੀ ਨੇ ਕਿਹਾ ਕਿ ਇਹ ਗੇਮ ਪਬਜੀ ਤੋਂ ਵੱਖ ਹੈ। FAU-G ਬਿਨਾ ਮਲਟੀ ਮੋਡ ਦੇ ਲਾਂਚ ਕੀਤੀ ਗਈ ਹੈ; ਜਦ ਕਿ PUBG ਮਲਟੀ ਪਲੇਅਰ ਮੋਡ ਵਿੱਚ ਦਿੱਤੀ ਗਈ ਸੀ।

 

ਇਨ੍ਹਾਂ ਦੋਵੇਂ ਗੇਮਜ਼ ਵਿੱਚ ਬਹੁਤ ਫ਼ਰਕ ਹੈ। ਇਸ ਤੋਂ ਇਲਾਵਾ ਗ੍ਰਾਫ਼ਿਕਸ ’ਚ ਵੀ FAU-G ਗੇਮ PUBG ਤੋਂ ਪੱਛੜਦੀ ਵਿਖਾਈ ਦਿੱਤੀ। FAUG ਗੇਮ ਦਾ ਆਕਾਰ 500MB ਹੈ। FAU-G ਨੂੰ ਹਿੰਦੀ ਭਾਸ਼ਾ ਵਿੱਚ ਲਾਂਚ ਕੀਤਾ ਗਿਆ ਹੈ, ਜਦ ਕਿ ਪਬਜੀ ਇੰਗਲਿਸ਼ ’ਚ ਅਵੇਲੇਬਲ ਸੀ।

 

FAU-G ਨੂੰ ‘ਆਤਮਨਿਰਭਰ ਭਾਰਤ’ ਮੁਹਿੰਮ ਅਧੀਨ ਲਾਂਚ ਕੀਤਾ ਗਿਆ ਹੈ। nCoreਗੇਮਜ਼ ਅਨੁਸਾਰ ਇਸ ਗੇਮ ਤੋਂ ਹੋਣ ਵਾਲੀ ਕਮਾਈ ਦਾ 20 ਫ਼ੀ ਸਦੀ ਹਿੱਸਾ ਭਾਰਤ ਦੇ ਵੀਰ ਟ੍ਰੱਸਟ ਨੂੰ ਦਾਨ ਕੀਤਾ ਜਾਵੇਗਾ। ਵੀਰ ਟ੍ਰੱਸਟ ਨੂੰ ਹਥਿਆਰਬੰਦ ਬਲਾਂ ਦੇ ਸ਼ਹੀਦਾਂ ਦੀ ਮਦਦ ਕਰਨ ਲਈ ਬਣਾਇਆ ਗਿਆ ਹੈ।

 

ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਕਈ ਚੀਨੀ ਗੇਮਜ਼ ਤੇ ਐਪਸ ਉੱਤੇ ਭਾਰਤ ’ਚ ਪਾਬੰਦੀ ਲੱਗੀ ਹੋਈ ਹੈ। ਉਸ ਤੋਂ ਬਾਅਦ ਹੀ ਭਾਰਤ ’ਚ ਬਣੀਆਂ ਗੇਮਜ਼ ਤੇ ਐਪਸ ਸਾਹਮਣੇ ਆਉਣ ਲੱਗੀਆਂ ਹਨ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ